ਗੁਰਦਵਾਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਮਹਾਨ ਗੁਰਮਤਿ ਸਮਾਗਮ 13 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ/**ਇਹ ਮਹਾਨ ਗੁਰਮਤਿ ਸਮਾਗਮ ਨਾਨਕ ਸ਼ਾਹੀ ਸੰਮਤ 557 ਨਵੇਂ ਸਾਲ ਦੇ 1 ਚੇਤ ਦੀ ਆਮਦ ਨੂੰ ਸਮਰਪਿਤ ਹੋਵੇਗਾ**ਇਹ ਮਹਾਨ ਗੁਰਮਤਿ ਸਮਾਗਮ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ
*
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦਵਾਰਾ ਸ਼ਹੀਦਾਂ ਲੱਧੇਵਾਲ ਮਾਹਿਲਪੁਰ ਵਿਖੇ ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ,ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸੇਵਾ ਸੋਸਾਇਟੀ ਇਲਾਕਾ ਮਾਹਿਲਪੁਰ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ 13 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸ ਜੀ ਪੀ ਸੀ ਤੇ ਮੈਨੇਜਰ ਗੁਰਦਵਾਰਾ ਸ਼ਹੀਦਾਂ ਗੁਰਦਿਆਲ ਸਿੰਘ ਹੋਰਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਹ ਮਹਾਨ ਗੁਰਮਤਿ ਸਮਾਗਮ ਨਾਨਕ ਸ਼ਾਹੀ ਸੰਮਤ 557 ਨਵੇਂ ਸਾਲ ਦੇ 1 ਚੇਤ ਦੀ ਆਮਦ ਨੂੰ ਸਮਰਪਿਤ ਹੋਵੇਗਾ ਜੋਂ ਸ਼ਾਮ 7 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ ਜਿਸ ਦੌਰਾਨ ਪੰਥ ਦੇ ਪ੍ਰਮੁੱਖ ਰਾਗੀ ਢਾਢੀ,ਕਥਾ ਵਾਚਕ,ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ,ਕਥਾ ਵਿਚਾਰਾਂ,ਢਾਢੀ ਵਾਰਾਂ ਨਾਲ ਨਿਹਾਲ ਕਰਨਗੇ ਜਿਨ੍ਹਾਂ ਵਿੱਚ ਭਾਈ ਗੁਰਭੇਜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ,ਬਲਬੀਰ ਸਿੰਘ ਹੁਸੈਨਪੁਰੀ ਕਵੀਸ਼ਰ ਧਰਮ ਪ੍ਰਚਾਰ ਕਮੇਟੀ,ਗਿਆਨੀ ਮਨਜੀਤ ਸਿੰਘ ਲੁਧਿਆਣਾ ਪੰਥਕ ਢਾਢੀ ਜਥਾ,ਭਾਈ ਪਲਵਿੰਦਰ ਸਿੰਘ ਹੈਡ ਗ੍ਰੰਥੀ ਕਥਾਵਾਚਕ ਗੁਰਦਵਾਰਾ ਚਰਨ ਕੰਵਲ ਸਾਹਿਬ ਬੰਗਾ,ਭਾਈ ਹਰਮੇਸ਼ ਸਿੰਘ ਹਜ਼ੂਰੀ ਰਾਗੀ ਗੁਰਦਵਾਰਾ ਸ਼ਹੀਦਾਂ ਲੱਧੇਵਾਲ,ਭਾਈ ਗੁਰਜਿੰਦਰ ਸਿੰਘ ਕਥਾ ਵਾਚਕ ਗੁਰਦਵਾਰਾ ਸ਼ਹੀਦਾਂ ਲੱਧੇਵਾਲ ਸ਼ਾਮਿਲ ਹੋਣਗੇ ਇਸ ਮੌਕੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ
Comments
Post a Comment