ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿੰਡ ਭਾਮ ਵਿਖੇ ਪ੍ਰਾਚੀਨ ਸ਼ਿਵ ਮੰਦਿਰ ਜਿਹਦੇ ਅਸਥਾਨ ਤੋਂ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਮਹਾਂਸਿਵਰਾਤਰੀ ਉਸ਼ਤਵ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਸ ਮੌਕੇ ਮੰਦਿਰ ਪ੍ਰਧਾਨ ਅਮਰਜੀਤ ਸਿੰਘ ਜਸਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਸ਼ਾਲ ਸ਼ੋਭਾ ਯਾਤਰਾ ਪ੍ਰਾਚੀਨ ਸ਼ਿਵ ਮੰਦਿਰ ਤੋਂ ਆਰੰਭ ਹੋ ਕੇ ਵੱਖ-ਵੱਖ ਮਹੱਲਿਆਂ ਤੇ ਹੁੰਦੀ ਹੋਈ ਸ਼ਾਮ ਨੂੰ ਸਮਾਪਤੀ ਹੋਈ। ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਵੱਖ-ਵੱਖ ਮਹੱਲਿਆਂ ਵਿੱਚ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਅਤੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਉਸ਼ਤਵ ਮੌਕੇ 15 ਫਰਵਰੀ ਨੂੰ ਸਵੇਰੇ 10 ਵਜੇ ਤੋਂ ਲੈ ਕੇ 02 ਵਜੇ ਤੱਕ ਸਚਿਨ ਕੁਮਾਰ ਸ਼ਾਸਤਰੀ ਹੁਸ਼ਿਆਰਪੁਰ ਵਾਲੇ ਕਥਾ ਕੀਰਤਨ ਰਾਹੀਂ ਭੋਲੇ ਸ਼ੰਕਰ ਦੇ ਗੁਣ ਗਾਇਨ ਕਰਨਗੇ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 16 ਫਰਵਰੀ ਨੂੰ ਸਵੇਰੇ 10 ਵਜੇ ਹਵਨ ਕੀਤਾ ਜਾਵੇਗਾ।ਉਪਰੰਤ ਦੁਪਹਿਰ 01 ਵਜੇ ਸਲਾਨਾ ਭੋਲੇ ਸ਼ੰਕਰ ਦਾ ਭੰਡਾਰਾ ਲਗਾਇਆ ਜਾਵੇਗਾ।ਇਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਮੰਦਰ ਪ੍ਰਧਾਨ ਅਮਰਜੀਤ ਸਿੰਘ ਜਸਵਾਲ ਨੇ ਸ਼ੋਭਾ ਯਾਤਰਾ ਵਿੱਚ ਸਹਿਯੋਗ ਦੇਣ ਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਦਿਰ ਪ੍ਰਧਾਨ ਅਮਰਜੀਤ ਸਿੰਘ ਜਸਵਾਲ, ਸਰਪੰਚ ਪਰਵਿੰਦਰ ਸਿੰਘ ਜਸਵਾਲ, ਮਾਸਟਰ ਜਸਵਿੰਦਰ ਸਿੰਘ ਜਸਵਾਲ, ਮਾਸਟਰ ਬਲਵਿੰਦਰ ਸਿੰਘ, ਰਜਿੰਦਰ ਸਿੰਘ ਫੌਜੀ,ਰਾਜੇਸ਼ ਕੁਮਾਰ ਜਸਵਾਲ, ਰੇਸ਼ਮ ਸਿੰਘ ਜੱਖੂ, ਡਾਕਟਰ ਸੰਨੀ ਭਾਮ, ਟਿੱਕਾ ਸਿੰਘ, ਜੋਗਾ ਸਿੰਘ, ਲੰਬੜਦਾਰ ਅਮਰਜੀਤ ਸਿੰਘ, ਲੰਬਰਦਾਰ ਲਖਵਿੰਦਰ ਸਿੰਘ ਪਵਨ, ਸਤਵਿੰਦਰ ਸਿੰਘ ਲਾਲ, ਪੰਡਿਤ ਮੁਕੇਸ਼ ਕੁਮਾਰ ਸ਼ਰਮਾ, ਰਜਿੰਦਰ ਸਿੰਘ ਫੌਜੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Comments
Post a Comment