ਸੰਤ ਬਾਬਾ ਸ਼ਾਮ ਦਾਸ ਜੀ ਨੂੰ ਸਮਰਪਿਤ ਸਲਾਨਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ


ਹੁਸਿਆਰਪੁਰ/ਦਲਜੀਤ ਅਜਨੋਹਾ 
ਸਮੂਹ ਨਗਰ ਨਿਵਾਸੀ , ਐਨ.ਆਰ.ਆਈ ਵੀਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ 108 ਸੰਤ ਬਾਬਾ ਸ਼ਾਮ ਦਾਸ ਜੀ ਦਾ ਸਲਾਨਾ ਭੰਡਾਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਬਾਬਾ ਸ਼ਾਮ ਦਾਸ ਜੀ ਦੇ ਤਪ ਅਸਥਾਨ ਪਿੰਡ ਭਗਤੂਪੁਰ ਡੇਰਾ ਫਲਾਹੀਆਣਾ (ਮਰਾਹਣਾ) ਵਿਖੇ ਸਲਾਨਾ ਧਾਰਮਿਕ ਸਮਾਗਮ ਸ਼ਰਧਾਪੂਰਵਕ ਕਰਵਾਇਆ ਗਿਆ।ਇਸ ਮੌਕੇ ਪੰਤਾਲੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿਚ ਸੰਤ ਬਾਬਾ ਜਸਵਿੰਦਰ ਸਿੰਘ ਜੀ ਖੈਰੜ ਵਾਲੇ ,ਭਾਈ ਸੁਖਵਿੰਦਰ ਸਿੰਘ ਜਗਰਾਵਾਂ ਵਾਲੇ, ਹੈੱਡ ਗ੍ਰੰਥੀ ਭਾਈ ਚੂਹੜ ਸਿੰਘ ਅਤੇ ਹੋਰ ਪ੍ਰਸਿੱਧ ਰਾਗੀ ਢਾਡੀ ਜਥਿਆਂ ਨੇ ਕਥਾ ਕੀਰਤਨ ਦੁਆਰਾ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਬਾਬਾ ਜਸਵਿੰਦਰ ਸਿੰਘ ਜੀ ਵਲੋਂ ਅਰਦਾਸ ਕਰਨ ਉਪਰੰਤ ਝੰਡੇ ਅਤੇ ਧੂਣੇ ਦੀ ਰਸਮ ਕੀਤੀ ਗਈ । ਇਸ ਉਪਰੰਤ ਬਾਬਾ ਜੀ ਦੇ ਭੰਡਾਰੇ ਅਤੇ ਚਾਹ ਪਕੌੜਿਆਂ ਦੇ ਲੰਗਰ ਤੇ ਬਾਬਾ ਜੀ ਦੇ ਭੰਡਾਰੇ ਅਤੁੱਟ ਵਰਤਾਏ ਗਏ।ਇਸ ਮੌਕੇ ਪ੍ਰਧਾਨ ਪੰਡਤ ਰਮੇਸ਼ ਕੁਮਾਰ ਜੀ ,ਮਾਸਟਰ ਮੇਜਰ ਸਿੰਘ ਗਿੱਲ ,ਸ਼ਿਵ ਦੱਤ ਸ਼ਰਮਾ, ਸਤਨਾਮ ਸਿੰਘ ਸੱਤੂ, ਜਸਵੀਰ ਸਿੰਘ, ਬੀਬੀ ਰੇਸ਼ਮ ਕੌਰ, ਝਲਮਣ ਸਿੰਘ ,ਗੁਰਵਿੰਦਰ ਸਿੰਘ, ਕਸ਼ਮੀਰ ਸਿੰਘ ਢਿੱਲੋਂ, ਬਲਵਿੰਦਰ ਬੱਬੂ, ਅਵਤਾਰ ਸਿੰਘ,ਪਵਤਾਰ ਸਿੰਘ ,ਬਲਵਿੰਦਰ ਸਿੰਘ ਬਾਜਵਾ , ਗੁਰਮੀਤ ਸਿੰਘ ਬਾਜਵਾ, ਸਨੀ ਪੰਜੌੜ, ਸੋਹਣ ਸਿੰਘ ਧਰਮੀ ਫੌਜੀ, ਜਰਨੈਲ ਸਿੰਘ, ਸੰਜੀਵ ਸ਼ਰਮਾਂ, ਦਾਲਾ, ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।

Comments