ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲਦੇ ਫੂਡ ਪ੍ਰੋਡਕਸ਼ਨ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਵੱਲੋਂ ‘ਖਾਣ ਪੀਣ ਦੀ ਸ਼ੁੱਧਤਾ ਅਤੇ ਭੋਜਨ ਪਰੋਸਣ ਦੀ ਕੁਸ਼ਲ ਪੇਸ਼ਕਾਰੀ’ ਥੀਮ ‘ਤੇ ਫੂਡ ਸਟਾਲ ਲਾਇਆ ਗਿਆ । ਇਸ ਮੌਕੇ ਵਿਭਾਗ ਦੇ ਵਿਦਿਆਰਥੀਆਂ ਨੇ ਬੇਕਰੀ ਨਾਲ ਸਬੰਧਤ ਵੱਖ ਵੱਖ ਪਕਵਾਨਾਂ ਨੂੰ ਪੇਸ਼ ਕੀਤਾ। ਇਸ ਮੌਕੇ ਪਰਵਾਸੀ ਭਾਰਤੀ ਦਲਜੀਤ ਸਿੰਘ ਸਹੋਤਾ, ਖੇਡ ਪ੍ਰਮੋਟਰ ਰੌਸ਼ਨਜੀਤ ਸਿੰਘ ਪਨਾਮ, ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਦੇ ਉੱਦਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਾਲਜ ਦੇ ਪ੍ਰਬੰਧਕਾਂ ਨੂੰ ਅਜਿਹੇ ਕੋਰਸ ਸ਼ੁਰੂ ਕਰਨ ‘ਤੇ ਸ਼ੁੱਭ ਕਾਮਨਾਵਾਂ ਦਿੱਤੀਆਂ। ਫੂਡ ਸਟਾਲ ਦੇ ਉਦਘਾਟਨ ਮੌਕੇ ਪਿ੍ਰੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਫੈਸ਼ਨਲ ਕੋਰਸਾਂ ਵਿੱਚ ਦਾਖਿਲਾ ਲੈ ਕੇ ਵਿਦਿਆਰਥੀ ਆਪਣੇ ਘਰ ਤੋਂ ਹੀ ਰੁਜ਼ਗਾਰ ਦੀਆਂ ਨਵੀਆਂ ਸੰਭਾਵਨਾਵਾਂ ਨਾਲ ਜੁੜ ਸਕਦੇ ਹਨ ਅਤੇ ਖਾਣ ਪੀਣ ਦੀ ਸ਼ੁੱਧਤਾ ਨਾਲ ਤੰਦਰੁਸਤ ਜੀਵਨ ਦੀ ਸੇਧ ਵੀ ਦੇ ਸਕਦੇ ਹਨ। ਇਸ ਮੌਕੇ ਵਿਭਾਗ ਦੇ ਸੰਚਾਲਕ ਅਰੁਣ ਮਹਾਜਨ ਨੇ ਕਿਹਾ ਕਿ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਵਿਦਿਆਰਥੀ ਕਾਲਜ ਵਿੱਚ ਚੱਲਦੇ ਫੂਡ ਪ੍ਰੋਡਕਸ਼ਨ ਨਾਲ ਜੁੜੇ ਕੋਰਸਾਂ ਵਿੱਚ ਹਿੱਸਾ ਲੈ ਕੇ ਰੁਜ਼ਗਾਰ ਦੇ ਨਵੇਂ ਮੌਕੇ ਸਿਰਜ ਸਕਦੇ ਹਨ। ਇਸ ਮੌਕੇ ਡਾ ਜੇ ਬੀ ਸੇਖੋਂ, ਪ੍ਰੋ ਰਾਜਵਿੰਦਰ ਕੌਰ ਸਮੇਤ ਫੂਡ ਪ੍ਰੋਡਕਸ਼ਨ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।
Comments
Post a Comment