**ਸ੍ਰੀ ਰਾਧਾ ਕ੍ਰਿਸ਼ਨ ਮੰਦਰ ਆਸ਼ਰਮ ਕੋਟਲਾ ਕਲਾਂ ਵਿੱਚ ਧਾਰਮਿਕ ਸਮਾਗਮ ਨਿਰੰਤਰ ਜਾਰੀ/ਬਾਬਾ ਬਾਲ ਜੀ ਰਾਸ਼ਟਰੀ ਸੰਤ


ਊਨਾ(ਹਿਮਾਚਲ )/ਦਲਜੀਤ ਅਜਨੋਹਾ 
**ਸ੍ਰੀ ਰਾਧਾ ਕ੍ਰਿਸ਼ਨ ਮੰਦਰ ਆਸ਼ਰਮ ਕੋਟਲਾ ਕਲਾਂ ਊਨਾ (ਹਿਮਾਚਲ) ਵਿੱਚ ਬਾਬਾ ਬਾਲ ਜੀ ਰਾਸ਼ਟਰੀ ਪਰਮ ਸੰਤ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਨਿਰੰਤਰ ਜਾਰੀ ਹੈ। ਪਹਿਲੇ ਤਿੰਨ ਦਿਨਾਂ ਵਿੱਚ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਨੇ ਗੀਤਾ ਦੇ ਪ੍ਰਵਚਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਚੌਥੇ ਦਿਨ ਹਰ ਸਾਲ ਵਾਂਗ ਇਸ ਵਾਰ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਕੁਮਾਰ ਸੁੱਖੀ ਜੀ ਨਾਲ ਹੀ ਹੋਰ ਪ੍ਰਮੁੱਖ ਲੋਕ  ਅਤੇ ਸੰਤ ਮਹਾਪੁਰਸ਼ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਸ ਵਿਸ਼ਾਲ ਧਾਰਮਿਕ ਸਮਾਰੋਹ ਦੌਰਾਨ ਵ੍ਰਿੰਦਾਵਨ ਧਾਮ ਤੋਂ ਰਸਿਕਾ ਪਾਗਲ ਕ੍ਰਿਪਾ ਪਾਤਰ ਚਿੱਤਰ ਵਚਿੱਤਰ ਸ਼ਾਮਲ ਹੋਏ, ਜਿਨ੍ਹਾਂ ਨੇ ਵਿਸ਼ਾਲ ਸ਼ੋਭਾ ਯਾਤਰਾ ਦੌਰਾਨ ਆਪਣੇ ਭਜਨਾਂ ਨਾਲ ਪੂਰਾ ਮਾਹੌਲ ਕ੍ਰਿਸ਼ਨਮਈ ਬਣਾ ਦਿੱਤਾ। ਦੂਜੇ ਦਿਨ ਉਨ੍ਹਾਂ ਨੇ ਆਸ਼ਰਮ ਵਿੱਚ ਸੰਗਤਾਂ ਦੇ ਭਾਰੀ ਇਕੱਠ ਨੂੰ ਆਪਣੀ ਮਧੁਰ ਅਤੇ ਸੁਰੀਲੀ ਆਵਾਜ਼ ਨਾਲ ਨਿਹਾਲ ਕੀਤਾ। ਉਨ੍ਹਾਂ ਦੇ ਵਿਸ਼ੇਸ਼ ਭਜਨ ਸਨ - "ਤੇਰਾ ਨਾਮ ਜਪੋ ਮੈਂ ਹਰ ਪਲ, ਤੇਰਾ ਨਾਮ ਜਪੋ ਘੜੀ ਘੜੀ", "ਸ਼ਾਮਾ ਪਿਆਰੀ ਕੁੰਜ ਬਿਹਾਰੀ ਜੈ ਜੈ ਹਰੀ ਦਾਸ ਦੁਲਾਰੀ", "ਜੈ ਜੈ ਸ਼ਾਮਾ ਜੈ ਜੈ ਸ਼ਾਮਾ ਸ੍ਰੀ ਵ੍ਰਿੰਦਾਵਨ ਧਾਮ"।ਸਵਾਮੀ ਬਾਬਾ ਬਾਲ ਜੀ ਰਾਸ਼ਟਰੀ ਪਰਮ ਸੰਤ ਜੀ ਨੇ ਦੱਸਿਆ ਕਿ ਜੇਕਰ ਜੀਵਨ ਵਿੱਚ ਭਗਤੀ ਦਾ ਰਸ ਪਾਨ ਕਰਨਾ ਹੈ ਅਤੇ ਜੀਵਨ ਨੂੰ ਸੁਖਮਈ ਬਣਾਉਣਾ ਹੈ ਤਾਂ ਆਪਣੇ ਗੁਰੂਦੇਵ ਦੇ ਸ਼੍ਰੀ ਚਰਨਾਂ ਨਾਲ ਜੁੜੋ। ਕਲ ਤੋਂ ਸ੍ਰੀ ਮਦ ਭਾਗਵਤ ਕਥਾ ਵਿਆਸ ਆਚਾਰਯ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਸ੍ਰੀ ਮਦ ਭਾਗਵਤ ਕਥਾ ਕਰਨਗੇ, ਜਿਸ ਦਾ ਵੀਰਾਮ 12 ਫਰਵਰੀ ਨੂੰ ਹੋਵੇਗਾ। ਇਸੇ ਸਮਾਗਮ ਦੌਰਾਨ ਸਮੇਂ-ਸਮੇਂ ਤੇ ਅਨੁਰਾਗ ਠਾਕੁਰ, ਰਾਣਾ ਕੇ.ਪੀ. ਅਤੇ ਹੋਰ ਪ੍ਰਮੁੱਖ ਲੋਕ ਵੀ ਆਪਣੀ ਹਾਜ਼ਰੀ ਲਗਾਉਣਗੇ।ਅੱਜ ਦੇ ਮੌਕੇ 'ਤੇ ਪਹੁੰਚੇ ਸੰਤ ਮਹਾਪੁਰਸ਼ਾਂ ਵਿੱਚ ਕਿਸ਼ੋਰ ਚੰਦ, ਯਸ਼ਪਾਲ ਜੀ, ਵਿਸ਼ੰਭਰ ਜੀ, ਟੇਕ ਚੰਦ, ਸ਼ਾਮ ਲਾਲ, ਭੈਣ ਕੈਲਾਸ਼ ਜੀ, ਪਰਮਜੀਤ ਸਿੰਘ ਪੰਮਾ, ਪਵਨ ਕੁਮਾਰ ਦਾਸ, ਪੰਡਿਤ ਰਾਜ ਕੁਮਾਰ, ਰਣਜੀਤ ਸਿੰਘ ਅਤੇ ਹੋਰ ਸ਼ਾਮਲ ਸਨ।

Comments