ਪੰਜਾਬ ਸਰਕਾਰ, ਐਮ.ਪੀ.ਵਿਧਾਇਕ ਤੇ ਬੀ.ਡੀ.ਪੀ.ਓ ਵਿਰੁੱਧ ਨਾਅਰੇਬਾਜ਼ੀ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਕਰੀਬ ਦੋ ਮਹੀਨੇ ਤੋਂ ਟੋਭੇ ਦੇ ਗੰਦੇ ਪਾਣੀ ਨਿਕਾਸੀ ਨਾ ਹੋਣ ਕਰਕੇ ਗੰਦਾਪਾਣੀ ਗਲੀਆਂ ’ਚ ਖੜਨ ਨਾਲ ਨਰਕ ਭਰੀ ਜਿੰਦਗੀ ਜੀ ਰਹੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ, ਐਮ.ਪੀ.ਵਿਧਾਇਕ ਤੇ ਬੀ.ਡੀ.ਪੀ.ਓ ਵਿਰੁੱਧ ਸਾਬਕਾ ਸਰਪੰਚ ਪਲਵਿੰਦਰ ਸਿੰਘ ਤੇ ਸਮਾਜ ਸੇਵੀ ਵਿਜੇ ਕੁਮਾਰ ਦੀ ਅਗਵਾਈ ’ਚ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਾਸੀ ਰਾਮ ਲਾਲ, ਪਲਵਿੰਦਰ ਸਿੰਘ, ਵਿਜੇ ਕੁਮਾਰ ਕੁਲਦੀਪ ਸਿੰਘ, ਅਜੇ ਕੁਮਾਰ, ਅਜੀਤ ਪਾਲ, ਰਮਨਦੀਪ, ਜਸਵਿੰਦਰ ਸਿੰਘ, ਸੇਵਾ ਸਿੰਘ, ਰਜਿੰਦਰ ਕੌਰ ਪੰਚ, ਕੁਲਵੀਰ ਕੌਰ, ਕਸ਼ਨੀਰ ਕੌਰ, ਰਣਜੀਤ ਕੌਰ, ਕੁਲਵੰਤ ਕੌਰ, ਅਮਨਦੀਪ ਕੌਰ, ਕ੍ਰਿਸ਼ਨਾ, ਨਿਰਮਲਾ, ਸੁਨੀਤਾ ਰਾਣੀ ਸਮੇਤ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਟੋਭੇ ਦੇ ਗੰਦਾ ਪਾਣੀ ਪਹਿਲਾ ਖੇਤਾ ’ਚੋ ਹੁੰਦਾ ਹੋਇਆ ਅੱਗੇ ਚਲਾ ਜਾਂਦਾ ਸੀ ਪਰ ਹੁਣ ਜਿੰਮੀਦਾਰਾਂ ਭਾਈਚਾਰੇ ਵਲੋਂ ਬੰਨ ਲਗਾਉਣ ਕਰਕੇ ਗੰਦੇ ਪਾਣੀ ਦਾ ਨਿਕਾਸ ਨਹੀ ਹੋ ਰਿਹਾ ਤੇ ਇਹ ਪਾਣੀ ਗਲੀਆਂ ’ਚ ਹੀ ਖੜਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਪਿਛਲੇ ਦੋ ਮਹੀਨਿਆਂ ਤੋਂ ਗਲੀਆਂ ਚ ਪਾਣੀ ਖੜਨ ਉਹ ਨਰਕ ਭਰੀ ਜਿੰਦਗੀ ਬਤੀਤ ਕਰਕ ਰਹੇ ਉੱਥੇ ਟੁੱਟੀਆਂ ਦੀਆਂ ਪਾਇਪਾ’ਚ ਵੀ ਗੰਦਾ ਪਾਣੀ ਆਉਣ ਲੱਗ ਪਿਆ ਹੈ ਤੇ ਉਹ ਗੰਦਾ ਪਾਣੀ ਪੀ ਜਿੰਦਗੀ ਬਸਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਗੰਦੇ ਪਾਣੀ ਚੋ ਲੰਘਣ ਨਾਲ ਉਨ੍ਹਾਂ ਦੇ ਪੈਰਾ ’ਤੇ ਕਰੋਈਆ ਵੀ ਹੋ ਗਈ ਤੇ ਹੋਰ ਵੱਡੀਆਂ ਬਿਮਾਰੀਆਂ ਫੈਲਣ ਦਾ ਖਾਦਸ਼ਾ ਹੈ।  ਦੱਸਿਆ ਇਸ ਸਬੰਧੀ ਉਨ੍ਹਾਂ ਸਰਪੰਚ, ਬੀ.ਡੀ.ਪੀ.ਓ.ਮਾਹਿਲਪੁਰ ਨੂੰ ਵੀ ਦੱਸਿਆ ਪਰ ਕੋਈ ਅਸਰ ਨਹੀ। ਫਿਰ ਉਨ੍ਹਾਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੂੰ ਵੀ ਮੰਗ ਪੱਤਰ ਦਿੱਤਾ ਪਰ ਕੋਈ ਹੱਲ ਨਹੀ ਹੋਇਆ। ਇਸ ਮੌਕੇ ਬੀ.ਡੀ.ਪੀ.ਓ ਮਾਹਿਲਪੁਰ ਰਜਿੰਦਰ ਕੌਰ ਤੇ ਪਿੰਡ ਦੇ ਸਰਪੰਚ ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਟੋਭੇ ਦੇ ਪਾਣੀ ਦਾ ਅੱਗੇ ਤੋਂ ਨਿਕਾਸੀ ਨਾ ਹੋਣ ਕਾਰਨ ਕਾਰਨ ਇਹ ਪਾਣੀ ਟੱਭ ਨਾਲ ਲੱਗਦੇ ਘਰਾਂ ਦੀਆਂ ਗਲੀਆਂ ਜਾ ਵੜਿਆ । ਉਨ੍ਹਾਂ ਦੱਸਿਆ ਕਿ ਜਲਦ ਹੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Comments