ਪਿੰਡ ਪਾਂਸ਼ਟਾ ਨਜ਼ਦੀਕ ਬਿਸਤ ਦੁਆਬ ਨਹਿਰ ਵਿੱਚ ਟਿੱਪਰ ਪਲਟਿਆ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿੰਡ ਪਾਂਸ਼ਟਾ ਦੇ ਪੀਰ ਬਾਬਾ ਭੂਰੇ ਸ਼ਾਹ ਜੀ ਦੇ ਨਜ਼ਦੀਕ ਭਰਿਆ ਹੋਇਆ ਟਿੱਪਰ ਬਿਸਤ ਦੁਆਬ ਨਹਿਰ ਵਿੱਚ ਪਲਟ ਗਿਆ। ਇਸ ਦੌਰਾਨ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਟਿੱਪਰ ਨੰਬਰ PB 07 CH 9646 ਜੌ ਕਿ ਜੇਜੋ ਤੋਂ ਆ ਰਿਹਾ ਸੀ ਤੇ ਅੱਗੇ ਫਗਵਾੜੇ ਜਾਣਾ ਸੀ। ਪਿੰਡ ਪਾਂਸਟਾ ਕੋਲ ਆ ਕੇ ਸਾਹਮਣੇ ਆ ਰਹੀ ਟਰਾਲੀ ਨੂੰ ਸਾਈਡ ਦਿੰਦੇ ਹੋਏ ਨਹਿਰ ਵਿੱਚ ਝੁਕਦਾ ਝੁਕਦਾ ਪਲਟ ਗਿਆ। ਮੌਕੇ ਤੇ ਲੋਕਾਂ ਵੱਲੋਂ ਡਰਾਈਵਰ ਨੂੰ ਬਚਾਇਆ ਗਿਆ।

Comments