ਝੂਠੇ ਮੁਕਦਮਿਆਂ ਅਤੇ ਗੰਭੀਰ ਸੰਕਟ ਤੋਂ ਬਾਹਰ ਕੱਢ ਸਕਦਾ ਹੈ ਵਾਸਤੂ _ਡਾ. ਭੁਪਿੰਦਰ ਵਾਸਤੂਸ਼ਾਸਤਰ



ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਾਸਤੂ ਸਾਡੇ ਜੀਵਨ ਵਿੱਚ ਵਾਪਰਨ ਵਾਲੀ ਹਰ ਘਟਨਾ ਵਿੱਚ ਆਪਣੀ ਭੂਮਿਕਾ ਨਿਭਾਉਂਦਾ ਹੈ। ਜੇਕਰ ਕੋਈ ਦੁਖਦ ਹਾਦਸਾ ਜਾਂ ਘਟਨਾ ਵਾਪਰ ਜਾਵੇ, ਉਹ ਵੀ ਝੂਠੀ ਹੋਵੇ ਤਾਂ ਉਸ ਝੂਠੇ ਸੰਕਟ ਤੋਂ ਬਚਣ ਲਈ ਵਾਸਤੂ ਬਹੁਤ ਹੀ ਕਾਰਗਰ ਸਾਬਤ ਹੋ ਸਕਦਾ ਹੈ। ਜੇਕਰ ਕੋਈ ਵਿਅੰਗੀ ਅਕਾਰਨ ਗੰਭੀਰ ਸੰਕਟ ਵਿੱਚ ਫਸ ਜਾਵੇ, ਝੂਠੇ ਮੁਕਦਮੇ ਜਾਂ ਝੂਠੇ ਇਲਜ਼ਾਮਾਂ ਵਿੱਚ ਘਿਰ ਜਾਵੇ ਤਾਂ ਉਹ ਵਿਅੰਗੀ ਆਪਣੇ ਘਰ ਦੀ ਵਾਸਤੂ ਨੂੰ ਸੁਧਾਰ ਕੇ ਇਲਜ਼ਾਮਾਂ ਤੋਂ ਮੁਕਤੀ ਪਾ ਸਕਦਾ ਹੈ ਅਤੇ ਆਪਣੇ ਆਪ ਨੂੰ ਨਿਰਦੋਸ਼ ਵੀ ਸਾਬਤ ਕਰ ਸਕਦਾ ਹੈ। ਇਹ ਵਿਚਾਰ ਹੈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਸਤੂ ਵਿਦਵਾਨ ਅਤੇ ਲੇਖਕ ਡਾ. ਭੁਪਿੰਦਰ ਵਾਸਤੂਸ਼ਾਸਤਰੀ ਦੇ।ਉਦਾਹਰਨ ਵਜੋਂ, ਕੋਈ ਵਿਅੰਗੀ ਜ਼ਮੀਨ-ਜਾਇਦਾਦ ਨਾਲ ਜੁੜੇ ਝੂਠੇ ਮੁਕਦਮਿਆਂ ਵਿੱਚ ਫਸ ਜਾਵੇ ਤਾਂ ਪਹਿਲਾਂ ਉਸ ਨੂੰ ਆਪਣੇ ਘਰ ਦੀ ਦੱਖਣੀ ਦਿਸ਼ਾ ਨੂੰ ਦੋਸ਼ ਮੁਕਤ ਕਰਨਾ ਹੋਵੇਗਾ, ਨਾਲ ਹੀ ਅਗਨੀਕੋਣ ਨੂੰ ਵੀ ਸੁਧਾਰਨਾ ਹੋਵੇਗਾ। ਇਨ੍ਹਾਂ ਦੋਹਾਂ ਦਿਸ਼ਾਵਾਂ ਦਾ ਸੁਧਾਰ ਹੋ ਜਾਣ ਨਾਲ ਮੁਕਦਮੇ ਤੋਂ ਨਿਜ਼ਾਤ ਮਿਲਣ ਦੀ ਪ੍ਰਬਲ ਸੰਭਾਵਨਾ ਬਣ ਜਾਂਦੀ ਹੈ।ਕੋਈ ਵਿਅੰਗੀ ਚੋਣ ਨਤੀਜਿਆਂ ਨਾਲ ਜੁੜੇ ਝੂਠੇ ਇਲਜ਼ਾਮਾਂ ਤੋਂ ਨਿਜ਼ਾਤ ਪਾਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਘਰ ਦੇ ਨੈਰਿਤਿਕ ਕੋਣ, ਦੱਖਣੀ ਦਿਸ਼ਾ ਅਤੇ ਪੂਰਬੀ ਦਿਸ਼ਾ ਨੂੰ ਦੋਸ਼ ਮੁਕਤ ਕਰੇ।ਕੋਈ ਵਿਅੰਗੀ ਕਿਸੇ ਔਰਤ ਵੱਲੋਂ ਝੂਠੇ ਅਤੇ ਮਨਘੜਤ ਮੁਕਦਮੇ ਵਿੱਚ ਫਸ ਜਾਵੇ ਤਾਂ ਪਹਿਲਾਂ ਉਹ ਆਪਣੇ ਘਰ ਦੇ ਅਗਨੀਕੋਣ ਵਿੱਚ ਗੰਭੀਰ ਵਾਸਤੂ ਦਾ ਨਿਵਾਰਨ ਕਰੇ ਅਤੇ ਵਾਯਵਿਆਂ ਕੋਣ ਤੇ ਈਸ਼ਾਨ ਕੋਣ ਨੂੰ ਵੀ ਦੋਸ਼ ਮੁਕਤ ਕਰੇ। ਇਨ੍ਹਾਂ ਤਿੰਨਾਂ ਦਿਸ਼ਾਵਾਂ ਦੇ ਦੋਸ਼ ਮੁਕਤ ਹੋਣ ਨਾਲ ਝੂਠੇ ਮੁਕਦਮੇ ਦੇ ਗੰਭੀਰ ਸੰਕਟ ਤੋਂ ਤੁਰੰਤ ਮੁਕਤੀ ਮਿਲ ਸਕਦੀ ਹੈ। ਅਗਨੀਕੋਣ ਵਿੱਚ ਸੌਣ ਦਾ ਕਮਰਾ ਵੀ ਨਹੀਂ ਹੋਣਾ ਚਾਹੀਦਾ, ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ।ਕੋਈ ਵਿਅੰਗੀ ਝੂਠੀ ਬਦਨਾਮੀ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਉਸ ਨੂੰ ਆਪਣੇ ਘਰ ਦਾ ਨੈਰਿਤਿਕ ਕੋਣ ਅਤੇ ਪੂਰਬੀ ਦਿਸ਼ਾ ਨੂੰ ਦੋਸ਼ ਮੁਕਤ ਕਰਨਾ ਹੋਵੇਗਾ। ਜਦੋਂ ਨੈਰਿਤਿਕ ਸੁਧਰ ਜਾਵੇਗਾ ਅਤੇ ਪੂਰਬੀ ਦਿਸ਼ਾ ਚੰਗੀ ਹੋ ਜਾਵੇਗੀ ਤਾਂ ਖੋਈ ਹੋਈ ਸਾਖ ਫਿਰ ਤੋਂ ਪ੍ਰਾਪਤ ਹੋ ਸਕਦੀ ਹੈ।ਵਾਸਤੂ ਸੁਧਾਰ ਕਰਕੇ ਵਿਅੰਗੀ ਜੀਵਨ ਵਿੱਚ ਹਰ ਸੁਖ-ਸਹੂਲਤ ਪਾ ਸਕਦਾ ਹੈ ਜਿਸਦਾ ਉਹ ਅਸਲੀ ਹੱਕਦਾਰ ਹੈ। ਵਾਸਤੂ ਜਿਸ ਦੇ ਪੱਖ ਵਿੱਚ, ਉਹ ਦੁਨੀਆਂ ਉਸ ਦੇ ਵਸ ਵਿੱਚ।

Comments