ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਗੜ੍ਹੀਮਾਨਸੋਵਲ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਗੜ੍ਹੀਮਾਨਸੋਵਲ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੀ 649ਵੀਂ ਪ੍ਰਕਾਸ਼ ਪੁਰਬ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ  ਵਿੱਚ  ਸੰਗਤ ਪਹੁੰਚੀ ਅਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਸਨਮੁੱਖ ਨਤਮਸਤਕ ਹੋ ਕੇ ਗੁਰੂ ਜੀ ਦਾ ਆਸ਼ੀਰਵਾਦ ਲਿਆ ਅਤੇ ਗੁਰੂ ਜੀ ਦੀ ਬਾਣੀ ਸੁਣੀ। ਸਮਾਗਮ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਤੋਂ ਬਾਅਦ ਭੋਗ ਪਾਇਆ ਗਿਆ। ਇਸ ਦੌਰਾਨ ਭਾਈ ਜਗਦੇਵ ਸਿੰਘ ਨੇ ਕੀਰਤਨ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਜਨਮ ਦੇ ਅਧਾਰ 'ਤੇ ਨਹੀਂ ਬਲਕਿ ਕਰਮ ਦੇ ਅਧਾਰ 'ਤੇ ਮਨੁੱਖ ਦੀ ਸ਼੍ਰੇਸ਼ਠਤਾ ਨੂੰ ਸਰਵੋਪਰੇ ਮੰਨਿਆ। ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਅਜਾਇਬ ਸਿੰਘ ਬੋਪਾਰਾਏ, ਪੰਚਾਇਤ ਸਮਿਤੀ ਮੈਂਬਰ ਕਮਲ ਕਟਾਰੀਆ, ਓੰਕਾਰ ਸਿੰਘ ਹੈਪੀ ਬੈਂਸ, ਮੋਹਨ ਲਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਧਰਮਿੰਦਰ ਪਿੰਕਾ ਫੌਜੀ, ਚੈਣ ਸਿੰਘ ਪੰਚ, ਜੀਵਨ ਬੈਂਸ, ਰਮੇਸ਼ ਕੁਮਾਰ ਰਿੰਕੂ, ਜੋਗਿੰਦਰ ਸਿੰਘ, ਪੁਰਾਣਾ ਸਰਪੰਚ ਜਰਨੈਲ ਸਿੰਘ ਜੈਲਾ, ਅਮਰਿੰਦਰ ਸਿੰਘ ਸੋਢੀ, ਸੋਨੂੰ ਬੈਂਸ, ਮਨਜੀਤ ਕੁਮਾਰ ਆਦਿ ਮੌਜੂਦ ਸਨ।

Comments