**ਪਿੰਡ ਮੋਜੋਵਾਲ ਮਜ਼ਾਰਾ ਵਿੱਚ ਹੋਈ ਲੱਖਾਂ ਦੀ ਚੋਰੀ ਦਾ ਮਾਮਲਾ ਲਟਕਿਆ ਪੁਲਸ ਵਲੋਂ ਪੀੜਤ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਣ ਦੀ ਕਹੀ ਜਾ ਰਹੀ ਹੈ ਗੱਲ *ਪੀੜਤ ਪਰਿਵਾਰ ਮੁਤਾਬਕ ਸ਼ਿਕਾਇਤਕਰਤਾ ਤੇ ਉਸਦੀ ਬੇਟੀ ਇਕੱਲਿਆ ਰਹਿੰਦੀਆਂ ਨੇ ਘਰ ਵਿੱਚ ਆਉਣ ਵਾਲੇ ਸਮੇਂ ਵਿੱਚ ਖਤਰੇ ਦਾ ਜਤਾਇਆ ਖਦਸ਼ਾ **ਥਾਣਾ ਮੁੱਖੀ ਵਲੋਂ ਕਿਹਾ ਗਿਆ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਕਰ ਰਹੇ ਹਨ ਜਾਂਚ
**ਐਸ ਬੀ ਐਸ ਨਗਰ/ਦਲਜੀਤ ਅਜਨੋਹਾ
ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਦੇ ਪਿੰਡ ਮੋਜੋਵਾਲ ਮਜ਼ਾਰਾ ਦੀ ਨਿਵਾਸੀ ਰਿਟਾਇਰਡ ਅਧਿਆਪਕ ਮੈਡਮ ਕੁਲਵਿੰਦਰ ਕੌਰ ਪਤਨੀ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਵਕੀਲ ਬੇਟੀ ਦੋਨੋ ਘਰ ਵਿੱਚ ਇਕੱਲਿਆਂ ਰਹਿੰਦੀਆਂ ਹਨ ਪਿਛਲੀ 22 ਜਨਵਰੀ ਨੂੰ ਉਹ ਆਪਣੇ ਰਿਸ਼ਤੇਦਾਰ ਦੇ ਸਮੁੰਦੜ੍ਹਾ ਗਏ ਹੋਏ ਸਨ ਕਿਸੇ ਕਾਰਨ ਉਹ ਰਾਤ ਨੂੰ ਵਾਪਿਸ ਨਹੀਂ ਆ ਸਕੇ ਜਦੋਂ ਉਹ ਦੂਸਰੇ ਦਿਨ ਵਾਪਿਸ ਘਰ ਆਏ ਤਾਂ ਉਨ੍ਹਾਂ ਦੇ ਘਰ ਦੇ ਅੰਦਰ ਦਾ ਮੇਨ ਦਰਵਾਜਾ ਟੁੱਟਾ ਪਿਆ ਸੀ ਜਦੋਂ ਉਨ੍ਹਾਂ ਆਪਣੇ ਅੰਦਰ ਜਾ ਕੇ ਦੇਖਿਆ ਤਾਂ ਕਪੜੇ ਖਿਲਰੇ ਪਏ ਸਨ ਅਲਮਾਰੀ ਦਾ ਲੋੱਕਰ ਟੁੱਟਾ ਪਿਆ ਸੀ ਉਨ੍ਹਾਂ ਤੁਰੰਤ ਇਸ ਘਟਨਾ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦਿੱਤੀ ਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਹੀ ਬਲਾਚੌਰ ਪੁਲਸ ਨੂੰ ਸੂਚਨਾ ਦਿੱਤੀ ਪ੍ਰੰਤੂ ਪੁਲਸ ਦੋ ਤੋਂ ਵਾਰ ਫੋਨ ਕਰਨ ਤੋਂ ਬਾਅਦ ਆਈ ਫੋਟੋਗ੍ਰਾਫੀ ਕਰਕੇ ਮੌਕੇ ਦੇਖ ਕੇ ਚਲੇ ਗਏ ਪਰ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਉਨ੍ਹਾਂ ਵਲੋਂ ਥਾਣੇ ਵਿੱਚ ਪਹੁੰਚ ਕਰਕੇ ਕਾਨੂੰਨੀ ਕਾਰਵਾਈ ਕਰਨ ਸੰਬਧੀ ਪੁੱਛਿਆ ਵੀ ਪਰ ਕੋਈ ਸੰਤੁਸ਼ਟੀ ਜਨਕ ਜਵਾਬ ਨਹੀਂ ਮਿਲਿਆ ਜਦੋਂ ਕੇ ਥਾਣਾ ਮੁੱਖੀ ਵਲੋਂ ਕਿਹਾ ਗਿਆ ਕਿ ਅਗਰ ਤੁਹਾਨੂੰ ਕਿਸੇ ਤੇ ਸ਼ੱਕ ਹੈ ਤਾਂ ਦੱਸੋ ਸ਼ਿਕਾਇਤ ਕਰਤਾ ਨੇ ਕਿਹਾ ਉਹ ਘਰ ਵਿੱਚ ਮਾਂ ਬੇਟੀ ਰਹਿੰਦੀਆਂ ਹਨ ਇਸ ਤਰ੍ਹਾਂ ਦੀ ਘਟਨਾ ਨਾਲ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਖ਼ਤਰਾ ਹੋ ਸਕਦਾ ਹੈ ਉਨ੍ਹਾਂ ਮੰਗ ਕੀਤੀ ਕਿ ਚੋਰਾਂ ਵਲੋਂ ਉਨ੍ਹਾਂ ਦੇ ਘਰ ਤੋਂ ਕਰੀਬ 5 ਤੋਲੇ ਸੋਨਾ ਇਕ ਪਾਈਆ ਚਾਂਦੀ ਤੇ 25 ਹਜਾਰ ਰੁਪਏ ਨਗਦੀ ਚੋਰੀ ਕੀਤੇ ਹਨ ਉਨ੍ਹਾਂ ਦੀ ਭਾਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
ਦੂਸਰੇ ਪਾਸੇ ਇਸ ਸੰਬਧੀ ਬਲਾਚੋਰ ਥਾਣੇ ਦੇ ਮੁੱਖੀ ਨਾਲ ਫੋਨ ਨੰਬਰ 94176/68900 ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂ ਹ ਕਰ ਰਹੇ ਹਨ

Comments
Post a Comment