ਭਾਰਤ ਵਿੱਚ ਲਾਇਨਜ ਇੰਟਰਨੈਸ਼ਨਲ ਦਾ 70 ਵਾਂ ਜਨਮ ਦਿਨ ਲੈਫਟੀਨੈਂਟ ਜਨਰਲ ਢਿੱਲੋ, ਲਾਇਨ ਧਾਲੀਵਾਲ, ਕਨੇਡੀਅਨ ਮਿਨਹਾਸ ਤੇ ਪਰਿਵਾਰਾਂ ਨੇ ਫਲਦਾਰ ਫੁੱਲਦਾਰ ਛਾਂਦਾਰ ਅਤੇ ਔਸ਼ਧੀ ਯੁਕਤ ਬੂਟੇ ਲਗਾਕੇ ਮਨਾਇਆ
। ਹੁਸ਼ਿਆਰਪੁਰ/ਦਲਜੀਤ ਅਜਨੋਹਾ
ਲਾਇਨਜ ਇੰਟਰਨੈਸ਼ਨਲ ਯੂ ਐਨ ਓ ਦੇ ਚਾਰਟਰ ਅਨੁਸਾਰ ਚਲਣ ਵਾਲੀ ਦੁਨੀਆ ਦੇ 200 ਤੋਂ ਵਧ ਦੇਸ਼ਾ ਚ ਸਮਾਜ ਸੇਵਾ ਦੇ ਕੰਮ ਕਰ ਰਹੀ ਸਭ ਤੋਂ ਵੱਡੀ ਗੈਰ ਸਰਕਾਰੀ ਸੰਸਥਾ ਹੈ । ਜਿਸ ਦੇ 50 ਹਜਾਰ ਦੇ ਕਰੀਬ ਕਲੱਬ ਅਤੇ 14 ਲੱਖ ਦੇ ਕਰੀਬ ਮੈਂਬਰ ਹਨ । ਇਹ ਸੰਸਥਾ 1917 ਤੋ ਵਖ ਵਖ ਮੁਲਕਾ ਚ ਦਿਨ ਰਾਤ ਸੇਵਾ ਕਾਰਜਾ ਨੂੰ ਸਮਰਪਿਤ ਹੈ । ਪਿਛਲੇ 27 ਸਾਲ ਤੋਂ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਵਿੱਚ ਫੈਲੇ ਹੋਏ ਡਿਸਟ੍ਰਿਕਟ 321D 'ਚ ਚੀਫ ਐਡਮਨਿਸਟ੍ਰੇਸ਼ਨ ਕੈਬਨਿਟ ਸਕੱਤਰ, ਪਬਲਿਕ ਰਿਲੇਸ਼ਨ ਅਫਸਰ ਅਤੇ ਕਲੱਬ ਪ੍ਰਧਾਨ ਦੇ ਆਹੁਦੇਦਾਰ ਰਹੇ ਲਾਇਨ ਡਾਕਟਰ ਮੁਖਤਿਆਰ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ, ਉਨ੍ਹਾਂ ਦੇ ਸਤਿਕਾਰਯੋਗ ਦੋਸਤ ਲੈਫਟੀਨੈਂਟ ਜਨਰਲ ਜਸਬੀਰ ਸਿੰਘ ਢਿੱਲੋ ਵਿਸ਼ਿਸ਼ਟ ਸੇਵਾ ਮੈਡਲ ਵੱਲੋ ਸਥਾਨਿਕ ਹੋਟਲ ਵਿੱਚ ਸ਼ਾਨਦਾਰ ਖਾਣੇ ਦੀ ਦਾਅਵਤ ਦੇ ਕੇ , ਭਾਰਤ ਵਿੱਚ ਲਾਇਨਜ ਦਾ 70 ਵਾਂ ਜਨਮ ਦਿਵਸ ਮਨਾਇਆ ਗਿਆ । ਇਥੇ ਵਰਨਣਯੋਗ ਹੈ ਕਿ ਲਾਇਨ ਡਾਕਟਰ ਧਾਲੀਵਾਲ ਨੂੰ ਲਾਇਨਜ ਇੰਟਰਨੈਸ਼ਨਲ ਹੈਡਕੁਆਟਰ ਓਕ ਬ੍ਰੋਕ ਸ਼ਿਕਾਗੋ ਯੂ ਐਸ ਏ ਤੋ ਸਦੀ ਦੇ ਡਾਇਮੰਡ ਮੈਡਲ, ਵਰਲਡ ਸੈਕਿੰਡ ਐਕਸਟੈਂਸ਼ਨ ਅਵਾਰਡ, ਸੀਨੀਅਰ ਬਿਲਡਰ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਇਸ ਸਮੇਂ ਸ੍ਰ ਕੁਲਦੀਪ ਸਿੰਘ ਮਿਨਹਾਸ, ਮਿਸਜ ਸੁਰਿੰਦਰ ਕੌਰ ਮਿਨਹਾਸ ਕਨੇਡੀਅਨ ਜੋ ਕਿ ਸਰੀ ਹਸਪਤਾਲ ਦੇ ਪਲੈਟੀਨਮ ਡੋਨਰ ਅਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਲਈ ਵੱਡੀ ਰਕਮ ਦਾਨ ਕਰਦੇ ਹਨ, ਵਿਸੇਸ਼ ਸਨਮਾਨ ਯੋਗ ਮਹਿਮਾਨ ਸਨ । ਪ੍ਰਬੰਧਕੀ ਜਿੰਮੇਵਾਰੀਆ ਨੂੰ ਜਨਰਲ ਢਿੱਲੋ ਸਾਹਿਬ ਦੀ ਜੀਵਨ ਸਾਥਣ, ਮਿਸਜ ਗੁਰਸ਼ਰਨ ਕੌਰ ਢਿੱਲੋ ਹੈਡ ਵਿਮੈਨ ਵਿੰਗ ਆਰਮੀ ਵਿਮੈਨ ਵੈਲਫੇਅਰ ਸੋਸਾਇਟੀ ਨੇ ਬਾਖੂਬੀ ਨਿਭਾਇਆ । ਇਸ ਸਮੇਂ ਭਾਰਤ ਵਿੱਚ ਲਾਇਨਜ ਦਾ 70 ਵਾਂ ਜਨਮ ਦਿਨ ਮਨਾਉਂਦੇ ਹੋਏ, ਫਲਦਾਰ ਫੁੱਲਦਾਰ ਛਾਂਦਾਰ ਅਤੇ ਔਸ਼ਧੀ ਯੁਕਤ ਬੂਟੇ ਲਗਾਏ ਗਏ , ਜਿਸ ਦੀ ਪਤਵੰਤਿਆ ਵਲੋਂ ਭਰਪੂਰ ਪ੍ਰਸ਼ੰਸਾ ਕੀਤੀ ਗਈ ਹੈ ।
Comments
Post a Comment