ਪਿੰਡ ਭੂੰਗਰਨੀ ਗੁਰਦੁਆਰਾ ਪਾਤਸ਼ਾਹੀ 7ਵੀਂ ਸ਼੍ਰੀ ਹਰਿ ਰਾਇ ਸਾਹਿਬ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਏ ਗਏ

 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪਿੰਡ ਭੂੰਗਰਨੀ ਗੁਰਦੁਆਰਾ ਪਾਤਸ਼ਾਹੀ 7ਵੀਂ ਸ਼੍ਰੀ ਹਰਿ ਰਾਇ ਸਾਹਿਬ ਵਿਖੇ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀ, ਐਨ.ਆਰ.ਆਈ ਵੀਰਾਂ, ਗੁਰੂ ਹਰਿ ਰਾਇ ਨੌਜਵਾਨ ਸਭਾ ਭੁੰਗਰਨੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ 396ਵਾਂ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਸੰਪਟ ਸਾਹਿਬ ਪਾਠ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਖੁੱਲ੍ਹੇ ਦੀਵਾਨ ਹਾਲ ਵਿੱਚ ਕੀਰਤਨ ਦਰਬਾਰ ਸਜਾਏ ਗਏ ।ਇਸ ਦੌਰਾਨ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲੇ, ਪ੍ਰਚਾਰਕ ਬਾਬਾ ਬੰਤਾ ਸਿੰਘ, ਢਾਡੀ ਭਾਈ ਸਰੂਪ ਸਿੰਘ ਕਢਿਆਣਾ, ਭਾਈ ਲਖਵਿੰਦਰ ਸਿੰਘ ਸੋਹਲ, ਭਾਈ ਰਮਨਦੀਪ ਸਿੰਘ, ਭਾਈ ਹਰਪਾਲ ਸਿੰਘ ਯੂ.ਐੱਸ.ਏ., ਹਜ਼ੂਰੀ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਭਾਈ ਰਛਪਾਲ ਸਿੰਘ, ਭਾਈ ਸਾਹਿਬ ਸਤਨਾਮ ਸਿੰਘ ਅਰਸ਼ੀ ਜੀ ਵੱਲੋਂ ਸਟੇਜ ਸਕੱਤਰ ਦੀ ਸੇਵਾ ਬਹੁਤ ਸ਼ਲਾਘਾਯੋਗ ਨਿਭਾਈ ,ਭਾਈ ਅਵਤਾਰ ਸਿੰਘ, ਭਾਈ ਰਮਨਦੀਪ ਸਿੰਘ, ਬੀਬੀ ਕੁਲਦੀਪ ਕੌਰ ਆਦਿ ਦੇ ਜਥਿਆਂ ਨੇ ਸੰਗਤਾਂ ਨੂੰ ਮਨੋਹਰ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ। ਇਸ ਸਮਾਗਮ ’ਚ ਸੰਤ ਬਾਬਾ ਅਮਰਜੀਤ ਸਿੰਘ ਹਰਖੋਵਾਲ, ਹਰਜਾਪ ਸਿੰਘ ਮੱਖਣ ਰਾਜਪੁਰ ਭਾਈਆਂ, ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਵਿਧਾਇਕ ਅਤੇ ਐਸ਼ ਜੀ ਪੀ ਸੀ ਮੈਂਬਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ,ਅੱਖਾਂ ਦੇ ਮਾਹਿਰ ਡਾਕਟਰ ਐਚ ਐਸ਼ ਵਿਰਦੀ, ਬਲਵੀਰ ਸਿੰਘ ਯੂ ਐਸ ਏ, ਮੱਖਣ ਸਿੰਘ ਕੋਠੀਵਾਲਾ , ਅੰਗਰੇਜ਼ ਸਿੰਘ ਯੂ ਐਸ਼ ਏ ,ਨੇ ਵੀ ਹਾਜ਼ਰੀ ਭਰੀ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਭਾਈ ਸਤਨਾਮ ਸਿੰਘ ਅਰਸ਼ੀ ਵੱਲੋਂ ਨਿਭਾਈ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਮਸੂਤਾ, ਗੁਰੂ ਹਰਿ ਰਾਇ ਸਾਹਿਬ ਨੌਜਵਾਨ ਸਭਾ ਦੇ ਪ੍ਰਧਾਨ ਮਨਜੀਤ ਸਿੰਘ,ਅਮਰਜੀਤ ਸਿੰਘ ਇਟਲੀ, ਜਗਜੀਤ ਸਿੰਘ ਇਟਲੀ, ਬਿਕਰਮ ਸਿੰਘ ਅਸਟ੍ਰੇਲੀਆ, ਰਘਵੀਰ ਸਿੰਘ ਸਰੋਆ, ਯੂ ਐਸ਼ ਏ , ਜੁਝਾਰ ਸਿੰਘ ਜੀ ਐਨ ਏ,ਸਰਵਣ ਸਿੰਘ ਜਲੰਧਰ, ਵਿੱਕੀ ਪੰਚ ,ਪਰਮਿੰਦਰ ਸਿੰਘ ਪੋਸੀ ,ਸਤਪਾਲ ਸਿੰਘ ਬਨਵੈਤ ,ਸਤਵੰਤ ਸਿੰਘ,ਜਗਤਾਰ ਸਿੰਘ ਭੂੰਗਰਨੀ , ਮਾ. ਨਿਰੰਕਾਰ ਸਿੰਘ, ਗੁਰਦਿਆਲ ਸਿੰਘ ਪੰਡੋਰੀ ਕੱਦ , ਧਨਵੰਤ ਸਿੰਘ, ਨੰਬਰਦਾਰ ਰਾਜਵੀਰ ਸਿੰਘ, ਜਗਤਾਰ ਸਿੰਘ ਤਾਰੀ, ਨੰਬਰਦਾਰ ਭੁਪਿੰਦਰ ਸਿੰਘ, ਦਰਸ਼ਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Comments