ਸੰਤ ਬਾਬਾ ਨਿਧਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 25 ਰੋਜ਼ਾ ਧਾਰਮਿਕ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਜੀ ਦੀ ਸਰਪ੍ਰਸਤੀ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਹੇਠ ਸੰਤ ਬਾਬਾ ਨਿਧਾਨ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਨਾਇਆ ਜਾ ਰਿਹਾ 25 ਰੋਜ਼ਾ ਧਾਰਮਿਕ ਜੋੜ ਮੇਲਾ ਸੇਵਾ ਤੇ ਸਿਮਰਨ ਦਾ ਸੰਦੇਸ਼ ਦਿੰਦਿਆਂ ਸਮਾਪਤ ਹੋ ਗਿਆ। ਜੋੜ ਮੇਲੇ ਦੇ ਦੌਰਾਨ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਸੰਤ ਬਾਬਾ ਅਜੀਤ ਸਿੰਘ ਜੀ ਜੌਹਲਾਂ ਵਾਲੇ, ਸੰਤ ਬਾਬਾ ਅਮਰਜੀਤ ਸਿੰਘ ਜੀ ਹਰਖੋਵਾਲ, ਬਾਬਾ ਗੁਰਚਰਨ ਸਿੰਘ ਜੀ ਬੱਡੋਂ, ਬਾਬਾ ਗੁਰਦੇਵ ਸਿੰਘ ਬਨੂੜ, ਬਾਬਾ ਕਸ਼ਮੀਰ ਸਿੰਘ ਦੁਸਾਂਝ, ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਰਬਾਂ ਖਰਬਾਂ, ਬਾਬਾ ਦਲੇਰ ਸਿੰਘ ਜੀ, ਬਾਬਾ ਬੀਰ ਸਿੰਘ ਜੀ ਅੰਮ੍ਰਿਤਸਰ, ਬਾਬਾ ਹਰਜਿੰਦਰ ਸਿੰਘ ਜੀ ਸਪਰੋੜ, ਬਾਬਾ ਮੇਜਰ ਸਿੰਘ ਜੀ ਸਾਹਨੇਵਾਲ, ਬਾਬਾ ਹਰਦੇਵ ਸਿੰਘ ਜੀ ਝਬਾਲ, ਬਾਬਾ ਜਸਪਾਲ ਸਿੰਘ ਜੀ ਨੈਕੀ ਵਾਲੇ, ਬਾਬਾ ਸਤਨਾਮ ਸਿੰਘ ਜੀ ਛੱਜਲਵਿੱਡੀ, ਬਾਬਾ ਸੁੱਖਾ ਸਿੰਘ ਜੀ ਪੀਰ ਬਾਲੇ ਵਾਲੇ, ਬਾਬਾ ਪਰਮੇਸ਼ਰ ਸਿੰਘ ਜੀ ਭੋਗਪੁਰ ਵਾਲੇ, ਬਾਬਾ ਸਰਵਣ ਸਿੰਘ ਜੀ ਜੱਬੜ ਵਾਲੇ, ਬਾਬਾ ਮੰਗਾ ਸਿੰਘ ਜੀ ਧਰਮਕੋਟ, ਬੀਬੀ ਜਸਪ੍ਰੀਤ ਕੌਰ ਜੀ ਬੁੰਗੇ ਵਾਲੇ, ਬਾਬਾ ਚਰਨਜੀਤ ਸਿੰਘ ਜੀ ਜੱਸੋਵਾਲ, ਬਾਬਾ ਗੁਰਦਿਆਲ ਸਿੰਘ ਜੀ ਕੰਗਰੋੜ ਤੇ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀਆਂ ਭਰੀਆਂ। ਅੱਜ ਆਖਰੀ ਦਿਨ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਲੜੀਆਂ ਅਤੇ ਨਾਮ ਸਿਮਰਨ ਜਾਪ ਦੇ ਭੋਗ ਪਾਏ ਗਏ। ਉਪਰੰਤ ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਜਲੰਧਰ, ਕਵੀਸ਼ਰ ਭਾਈ ਸੁਖਵੀਰ ਸਿੰਘ ਜੀ ਮੜ੍ਹੀਆਂ ਵਾਲੇ, ਢਾਡੀ ਬੀਬੀ ਦਲੇਰ ਕੌਰ ਜੀ, ਭਾਈ ਰਾਮ ਸਿੰਘ ਜੀ, ਭਾਈ ਬੀਰ ਜਤਿੰਦਰ ਸਿੰਘ ਜੀ ਮਲਕਪੁਰ, ਭਾਈ ਰਣਜੋਧ ਸਿੰਘ ਜੀ ਨਡਾਲੋਂ, ਭਾਈ ਸੁਖਦੇਵ ਸਿੰਘ ਜੀ ਨਡਾਲੋਂ ਤੇ ਸੰਤ ਮਹਾਂ-ਪੁਰਸ਼ਾਂ ਨੇ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ, ਕਥਾ, ਢਾਡੀ ਵਾਰਾਂ ਤੇ ਕਵੀਸ਼ਰੀ ਵਾਰਾਂ ਰਾਹੀਂ ਨਿਹਾਲ ਕੀਤਾ l ਇਸ ਮੌਕੇ ਜਿੱਥੇ ਮੰਚ ਸੰਚਾਲਣ ਦੀ ਸੇਵਾ ਬਾਬਾ ਜਰਨੈਲ ਸਿੰਘ ਨਡਾਲੋਂ ਤੇ ਜਥੇਦਾਰ ਇਕਬਾਲ ਸਿੰਘ ਖੇੜਾ ਨੇ ਬਾਖੂਬੀ ਨਿਭਾਈ ਉਥੇ ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਨੇ ਆਈਆਂ ਸੰਗਤਾਂ ਦਾ ਧੰਨਵਾਦ ਤੇ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ਼ ਚੱਬੇਵਾਲ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਲਖਵਿੰਦਰ ਸਿੰਘ ਬਿੰਦਾ, ਧਰਮਿੰਦਰ ਸਿੰਘ ਸੋਨੂੰ, ਲਵਲੀਨ ਸਿੰਘ ਨਰੂੜ, ਸੁਖਦੇਵ ਸਿੰਘ ਬੱਬੂ ਨਰੂੜ, ਦਲਵੀਰ ਸਿੰਘ ਭੱਟੀ, ਸਰਵਿੰਦਰ ਸਿੰਘ ਠੀਂਡਾ, ਮਾ. ਇਕਬਾਲ ਸਿੰਘ ਅਜਨੋਹਾ, ਕਿਰਪਾਲ ਸਿੰਘ ਪਾਲਾ ਅਜਨੋਹਾ, ਕੁਲਦੀਪ ਸਿੰਘ ਨਡਾਲੋਂ, ਬਲਜਿੰਦਰ ਸਿੰਘ ਪੰਜੌੜ, ਸੁਖਵਿੰਦਰ ਸਿੰਘ ਲੱਡੂ ਟੋਡਰਪੁਰ, ਅਮਰਜੀਤ ਸਿੰਘ ਅਮਰੀਕਾ, ਕੀਰਤ ਸਿੰਘ, ਹਰਦੀਪ ਸਿੰਘ ਬੱਡੋਂ, ਸ਼ੀਨ ਸਿੰਘ ਪਰਮਾਰ, ਸਰਬਪ੍ਰੀਤ ਸਿੰਘ ਨਡਾਲੋਂ, ਚੰਦਨਦੀਪ ਸਿੰਘ, ਸਤਿਕਾਰ ਸਿੰਘ, ਫ਼ਤਹਿ ਸਿੰਘ, ਜੱਗੀ ਸੰਧਵਾਂ, ਮਨਜੀਤ ਸਿੰਘ ਰਣਧੀਰਗੜ, ਪਰਮਜੀਤ ਸਿੰਘ ਬਾਹੋਵਾਲ, ਜਗਮੋਹਣ ਸਿੰਘ ਜੱਗੀ ਹਵੇਲੀ, ਗੁਰਨਾਮ ਸਿੰਘ ਸਿੰਗੜੀਵਾਲ, ਪਰਮਜੀਤ ਸਿੰਘ ਮੇਘੋਵਾਲ, ਭਾਈ ਸਰਬਪ੍ਰੀਤ ਸਿੰਘ ਨਡਾਲੋਂ, ਬੀਬੀ ਸੁਰਿੰਦਰ ਕੌਰ ਮਾਹਿਲਪੁਰ, ਮਾ. ਸੁਖਵਿੰਦਰ ਸਿੰਘ ਸਰਹਾਲ ਮੁੰਡੀ, ਜਸਵਿੰਦਰ ਸਿੰਘ ਸਰਹਾਲ ਮੁੰਡੀ, ਸਰਵਿੰਦਰ ਸਿੰਘ ਠੀਂਡਾ ਆਦਿ ਹਾਜ਼ਰ ਸਨ।
Comments
Post a Comment