ਪੰਜਾਬ ਸੰਭਾਲੋ ਮੁਹਿੰਮ' ਨੂੰ ਤੇਜ਼ ਕਰਨ ਅਤੇ ਸੂਬੇ ਦੇ ਭਖਦੇ ਮੁੱਦਿਆਂ 'ਤੇ ਬਸਪਾ ਨੇ 2027 ਵਿਧਾਨ ਸਭਾ ਚੋਣਾਂ ਲਈ ਅਹਿਮ ਰਣਨੀਤੀ ਤਿਆਰ ਕੀਤੀ *ਪੰਜਾਬ ਦੀ ਜਨਤਾ ਇੱਕ ਮੌਕਾ ਬਸਪਾ ਨੂੰ ਦੇਵੇਗੀ-ਕਰੀਮਪੁਰੀ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਸੂਬੇ ਦੀਆਂ ਜ਼ਿਲ੍ਹਾ ਕਮੇਟੀਆਂ ਅਤੇ ਵਿਧਾਨ ਸਭਾ ਹਲਕਿਆਂ ਦੇ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਦੀ ਮੌਜੂਦਾ ਸਿਆਸੀ, ਆਰਥਿਕ ਅਤੇ ਸਮਾਜਿਕ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ 'ਪੰਜਾਬ ਸੰਭਾਲੋ ਮੁਹਿੰਮ' ਨੂੰ ਹੋਰ ਸਰਗਰਮੀ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ। ਮੁੱਖ ਮਹਿਮਾਨ ਰਣਧੀਰ ਸਿੰਘ ਬੈਨੀਵਾਲ ਕੇਂਦਰੀ ਇੰਚਾਰਜ ਅਤੇ ਵਿਸ਼ੇਸ਼ ਮਹਿਮਾਨ ਪ੍ਰਤਾਪ ਸਿੰਘ ਕੇਂਦਰੀ ਇੰਚਾਰਜ ਬਸਪਾ ਪੰਜਾਬ,ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਸਾਬਕਾ ਮੈਂਬਰ ਰਾਜ ਸਭਾ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਪਹੁੰਚੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਬੈਨੀਵਾਲ, ਪ੍ਰਤਾਪ ਸਿੰਘ, ਡਾਕਟਰ ਕਰੀਮਪੁਰੀ ਨੇ ਕਿਸਾਨੀ ਕਰਜ਼ੇ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਮੀਟਿੰਗ ਦੌਰਾਨ ਪਾਰਲੀਮੈਂਟ ਵਿੱਚ ਪੇਸ਼ ਕੀਤੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਦੇ ਕਿਸਾਨਾਂ ਸਿਰ ਦੇਸ਼ ਦੇ ਬਾਕੀ ਕਿਸਾਨਾਂ ਦੀ ਔਸਤ ਨਾਲੋਂ ਤਿੰਨ ਗੁਣਾ ਵੱਧ ਕਰਜ਼ਾ ਹੈ। ਬਸਪਾ ਲੀਡਰਸ਼ਿਪ ਨੇ ਇਸ ਨੂੰ ਬੇਹੱਦ ਚਿੰਤਾਜਨਕ ਦੱਸਿਆ। ਪਾਰਟੀ ਨੇ ਫੈਸਲਾ ਕੀਤਾ ਹੈ ਕਿ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਦਲਿਤਾਂ ਅਤੇ ਪਿਛੜੇ ਵਰਗਾਂ ਦੇ ਨਾਲ-ਨਾਲ ਹੁਣ ਕਿਸਾਨਾਂ ਅਤੇ ਸ਼ਹਿਰੀਆਂ ਤੱਕ ਵੀ ਪਾਰਟੀ ਦਾ ਏਜੰਡਾ ਪਹੁੰਚਾਇਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਪਰੋਕਤ ਆਗੂਆਂ ਨੇ ਕਿਹਾ ਜਿਸ ਸੂਬੇ ਦਾ ਕਿਸਾਨ ਵੱਡੇ ਕਰਜੇ ਥੱਲੇ ਦੱਬਿਆ ਹੈ ਉਥੋਂ ਦਾ ਮਜ਼ਦੂਰ ਕਿਸ ਤਰ੍ਹਾਂ ਦੀ ਬੇਬਸੀ-ਮਜਬੂਰੀ ਦੀ ਜਿੰਦਗੀ ਜੀ ਰਿਹਾ ਹੈ ਇਹ ਹੋਰ ਵੀ ਚਿੰਤਾਜਨਕ ਸਥਿਤੀ ਹੈ, ਇਸ ਦਾ ਹੱਲ ਬਸਪਾ ਵੱਲੋਂ ਚਲਾਈ ਜਾ ਰਹੀ ਪੰਜਾਬ ਸੰਭਾਲੋ ਮਹਿਮ ਹੀ ਕੱਢ ਸਕਦੀ ਹੈ
ਪਿਛਲੇ ਦਿਨੀਂ ਗਵਰਨਰ ਪੰਜਾਬ ਵੱਲੋਂ ਕੱਢੀ ਗਈ ਨਸ਼ਾ ਵਿਰੋਧੀ ਯਾਤਰਾ 'ਤੇ ਟਿੱਪਣੀ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ
ਨਸ਼ੇ ਮਹਿਜ਼ 'ਯਾਤਰਾਵਾਂ' ਨਾਲ ਖਤਮ ਨਹੀਂ ਹੋਣਗੇ, ਸਗੋਂ ਸਹੀ 'ਨੀਤੀ' ਅਤੇ ਇਮਾਨਦਾਰੀ ਨਾਲ ਖਤਮ ਹੋਣਗੇ।
ਗਵਰਨਰ ਦੀ ਯਾਤਰਾ ਪੂਰੀ ਤਰ੍ਹਾਂ ਰਾਜਨੀਤਿਕ ਰੰਗਤ ਵਿੱਚ ਰੰਗੀ ਹੋਈ ਸੀ।
ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ—ਇਹ ਸਾਰੀਆਂ ਪਾਰਟੀਆਂ ਪੰਜਾਬ ਨੂੰ ਸੰਕਟ ਵਿੱਚ ਧੱਕਣ ਲਈ ਜ਼ਿੰਮੇਵਾਰ ਹਨ।
ਬਸਪਾ ਆਗੂਆਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਇਕ ਮੌਕਾ ਬਸਪਾ ਨੂੰ ਮੌਕਾ ਦਿਓ। ਬਸਪਾ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜੇਕਰ ਉਹ ਪੰਜਾਬ ਨੂੰ ਨਸ਼ਾ ਮੁਕਤ, ਕਰਜ਼ਾ ਮੁਕਤ ਅਤੇ ਗੈਂਗਸਟਰ-ਮਾਫੀਆ (ਲੈਂਡ, ਸੈਂਡ ਤੇ ਡਰੱਗ ਮਾਫੀਆ) ਦੇ ਚੱਕਰਵਿਊ ਵਿੱਚੋਂ ਕੱਢਣਾ ਚਾਹੁੰਦੇ ਹਨ, ਤਾਂ ਬਹੁਜਨ ਸਮਾਜ ਪਾਰਟੀ ਨੂੰ ਇੱਕ ਮੌਕਾ ਦੇਣ। ਬਸਪਾ ਦਾ ਮੁੱਖ ਉਦੇਸ਼ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਅਤੇ ਸਿਹਤ ਕ੍ਰਾਂਤੀ ਲਿਆਉਣਾ ਹੈ।
ਸਾਬਕਾ ਰਾਜ ਸਭਾ ਮੈਂਬਰ ਅਤੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਅਕਾਲੀ ਦਲ ਅਤੇ ਭਾਜਪਾ ਦੀਆਂ ਨਜ਼ਦੀਕੀਆਂ 'ਤੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ
"ਭਾਜਪਾ ਅਤੇ ਆਰ.ਐਸ.ਐਸ. ਦਿੱਲੀ, ਹਰਿਆਣਾ, ਮਹਾਰਾਸ਼ਟਰ ਅਤੇ ਬਿਹਾਰ ਦੇ ਗੁਰਦੁਆਰਿਆਂ ਸਮੇਤ ਸਿੱਖ ਇਤਿਹਾਸਿਕ ਅਸਥਾਨਾਂ 'ਤੇ ਕਬਜ਼ਾ ਕਰ ਚੁੱਕੀ ਹੈ। ਇਸ ਪਾਪ ਲਈ ਭਾਜਪਾ ਦੇ ਨਾਲ-ਨਾਲ ਅਕਾਲੀ ਦਲ (ਬਾਦਲ) ਵੀ ਬਰਾਬਰ ਦਾ ਜ਼ਿੰਮੇਵਾਰ ਹੈ।"
ਉਨ੍ਹਾਂ ਸਪੱਸ਼ਟ ਕੀਤਾ ਕਿ ਬਸਪਾ ਪੰਜਾਬ ਅੰਦਰ ਅਜਿਹਾ ਹਰਗਿਜ਼ ਨਹੀਂ ਹੋਣ ਦੇਵੇਗੀ ਅਤੇ ਪੰਜਾਬੀਆਂ ਨੂੰ ਇਸ ਵਿਰੁੱਧ ਜਾਗਰੂਕ ਕਰਕੇ ਵੱਡਾ ਸੰਘਰਸ਼ ਵਿਢਿਆ ਜਾਵੇਗਾ।
ਇਸ ਮੌਕੇ ਪਾਰਟੀ ਦੇ ਸਟੇਟ ਜੋਨ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ,ਸਟੇਟ ਜੋਨ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ,ਸਟੇਟ ਜਨਰਲ ਸੈਕਰਟਰੀ ਐਡਵੋਕੇਟ ਬਲਵਿੰਦਰ ਕੁਮਾਰ, ਬਲਦੇਵ ਸਿੰਘ ਮਹਿਰਾ ਉਪ ਪ੍ਰਧਾਨ ਬਸਪਾ ਪੰਜਾਬ, ਮਾਸਟਰ ਅਮਰਜੀਤ ਸਿੰਘ ਜਲੂਰ ਸਟੇਟ ਜਨਰਲ ਸੈਕਟਰੀ, ਨਿਰਮਲ ਸਿੰਘ ਨਿੰਮਾ ਸਾਬਕਾ ਐਮਐਲਏ,ਸਟੇਟ ਜਨਰਲ ਸੈਕਟਰੀ ਤਰਸੇਮ ਥਾਪਰ, ਸਟੇਟ ਜਨਰਲ ਸੈਕਟਰੀ ਲਾਲ ਸਿੰਘ ਸਲਹਾਨੀ, ਸਟੇਟ ਜਨਰਲ ਸੈਕਟਰੀ ਮਾਸਟਰ ਓਮ ਪ੍ਰਕਾਸ਼, ਇੰਜੀਨੀਅਰ ਜਸਵੰਤ ਰਾਏ ਸਟੇਟ ਆਫਿਸ ਸੈਕਟਰੀ, ਪਰਮਜੀਤ ਮਲ ਸਟੇਟ ਕੈਸ਼ੀਅਰ,ਸੰਤ ਰਾਮ ਮਲੀਅ, ਗੁਰਬਖਸ਼ ਚੌਹਾਨ, ਤਾਰਾ ਚੰਦ ਭਗਤ, ਰਾਕੇਸ਼ ਕੁਮਾਰ, ਦਲਜੀਤ ਰਾਏ, ਜਗਦੀਸ਼ ਸ਼ੇਰਪੁਰੀ, ਸਲਿੰਦਰ ਕੁਮਾਰ, ਦਿਲਬਾਗ ਚੰਦ ਬਲਾਚੌਰ, ਡਾਕਟਰ ਸਰਬਜੀਤ ਸਿੰਘ ਖੇੜੀ, ਸਤਿਗੁਰੂ ਸਿੰਘ, ਸਰਦੂਲ ਸਿੰਘ ਜਿਲਾ ਰੋਪੜ ਪ੍ਰਧਾਨ, ਕੁਲਦੀਪ ਸਿੰਘ ਜਿਲਾ ਰੋਪੜ ਕੋਆਰਡੀਨੇਟਰ ਲੁਧਿਆਣਾ ਪਰਗਣ ਬਿਲਗਾ, ਯਾਦਵ ਜੀ, ਕਰਮ ਚੰਦ, ਐਡਵੋਕੇਟ ਪ੍ਰਿਤਪਾਲ ਸਿੰਘ, ਬੀਬੀ ਮਹਿਲਾ ਵਿੰਗ ਕਨਵੀਨਰ, ਰਜਿੰਦਰ ਸਿੰਘ, ਕਰਮ ਚੰਦ ਤੇ ਹੋਰ

Comments
Post a Comment