ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਡੇਰਾ ਸੰਤ ਟਹਿਲ ਦਾਸ ਵਿਖੇ ਅੱਖਾਂ ਦਾ ਫ੍ਰੀ ਜਾਂਚ ਤੇ ਲੇਂਜ ਕੈਂਪ ਲਗਾਇਆ * 180 ਮਰੀਜਾਂ ਦੀ ਜਾਂਚ ਤੇ 21 ਦੇ ਲੇਂਜ ਪਾਏ ਗਏ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਵਲੋਂ ਡੇਰਾ ਸੰਤ ਟਹਿਲ ਦਾਸ ਸਲੇਮਤਟਾਵਰੀ ਵਿਖੇ ਅੱਖਾਂ ਦਾ ਫ੍ਰੀ ਜਾਂਚ ਅਤੇ ਲੇਂਜ ਪਾਉਣ ਦਾ ਕੈਂਪ ਰਾਸ਼ਟਰੀ ਪ੍ਰਧਾਨ ਆਦਿ ਧਰਮ ਸੰਤ ਸਮਾਜ ਸੰਤ ਸਰਵਣ ਦਾਸ ਜੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਅਗਵਾਈ ਹੇਠ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਰੋਗੀਆਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਸਮੇਂ ਸੰਤ ਸਰਵਣ ਦਾਸ , ਸੰਤ ਸਤਵਿੰਦਰ ਹੀਰਾ ਨੇ ਦੱਸਿਆ ਕਿ ਕੈਂਪ ਦੌਰਾਨ 180 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 21 ਦੇ ਲੇਂਜ ਸ਼ੰਕਰਾ ਆਈ ਹਸਪਤਾਲ ਵਲੋਂ ਪਾਏ ਗਏ ਹਨ। ਓਨਾਂ ਦੱਸਿਆ ਕਿ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋਂ ਜਿਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਅਤੇ ਆਦਿ ਧਰਮ ਦੇ ਮਹਾਨ ਰਹਿਬਰਾਂ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਵੱਡੇ ਉਪਰਾਲੇ ਕੀਤੇ ਜਾਂਦੇ ਹਨ ਉਥੇ ਲੋੜਵੰਦਾਂ ਦੀ ਮਦਦ ਲਈ ਫ੍ਰੀ ਮੈਡੀਕਲ,ਅੱਖਾਂ ਦੇ ਕੈਂਪ ਅਤੇ ਹੋਰ ਸਮਾਜਿਕ ਕਾਰਜ ਵੱਡੀ ਪੱਧਰ ਤੇ ਕੀਤੇ ਜਾਂਦੇ ਹਨ। ਉਨਾਂ ਇਸ ਕੈਂਪ ਵਿਚ ਪਹੁੰਚੇ ਸ਼ੰਕਰਾ ਆਈ ਹਸਪਤਾਲ ਦੀ ਸਮੁੱਚੀ ਟੀਮ ਅਤੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੰਤ ਹਰਜੀਤ ਸਿੰਘ, ਹੈਪੀ, ਮਨੀਸ਼ ਜਗਾਗਲ , ਕਮਲ ਜਨਾਗਲ,ਰਕੇਸ਼ ਮਹਿਮੀ, ਕਰਨ ਕੁਮਾਰ , ਮੋਹਣੀ ਲੰਬੜਦਾਰ , ਪੱਪੂ ਬਾਬਾ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Comments
Post a Comment