ਹੁਸ਼ਿਆਰਪਰ/ਦਲਜੀਤ ਅਜਨੋਹਾ
ਸਹਾਇਕ ਕਮਿਸ਼ਨਰ ਸਟੇਟ ਟੈਕਸ, ਹੁਸ਼ਿਆਰਪੁਰ ਪਰਮਜੀਤ ਸਿੰਘ ਨੇ ਦੱਸਿਆ ਕਿ ਬਕਾਇਆ ਟੈਕਸਾਂ ਦੀ ਵਸੂਲੀ ਲਈ ਰਾਜ ਕਰ ਵਿਭਾਗ ਵੱਲੋਂ ਸਖ਼ਤ ਅਤੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ, ਜੋ ਕਿ ਭਵਿੱਖ ਵਿੱਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹੇਗੀ। ਇਸੇ ਲੜੀ ਵਿਚ ਰੇਕਮ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਿੰਡ ਬੱਸੀ ਕਾਲੇ ਖਾਂ, ਡਾਕਖਾਨਾ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ (ਟੀਆਈਅਨ 03481070863) ਤੋਂ ਪੈਂਡਿੰਗ ਪਏ ਵੈਟ/ਸੀ.ਐਸ.ਟੀ. ਦੇ 7 ਕਰੋੜ 85 ਲੱਖ 4 ਹਜ਼ਾਰ 313 ਰੁਪਏ ਦੀ ਬਕਾਇਆ ਰਾਸ਼ੀ ਵਸੂਲੀ ਲਈ ਪੰਜਾਬ ਲੈਂਡ ਰੈਵਿਨੀਊ ਐਕਟ ਅਧੀਨ ਕੁਰਕ ਕੀਤੀ ਗਈ ਜਾਇਦਾਦ ਦੀ ਨਿਲਾਮੀ 16 ਫਰਵਰੀ 2026 ਨੂੰ ਸਵੇਰੇ 11 ਵਜੇ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹ ਨਿਲਾਮੀ ਮੈਸਰਜ਼ ਰੇਚਮ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਿੰਡ ਬਸੀ ਕਾਲੇ ਖਾਂ, ਹੁਸ਼ਿਆਰਪੁਰ ਦੇ ਕੰਪਲੈਕਸ ਵਿੱਚ ਕੀਤੀ ਜਾਵੇਗੀ। ਨਿਲਾਮੀ ਵਿੱਚ ਹਿੱਸਾ ਲੈਣ ਦੇ ਇੱਛੁਕ ਖਰੀਦਦਾਰ ਆਪਣੇ ਪਛਾਣ ਪੱਤਰਾਂ ਨਾਲ ਨਿਰਧਾਰਤ ਸਮੇਂ 'ਤੇ ਮੌਕੇ 'ਤੇ ਹਾਜ਼ਰ ਹੋ ਸਕਦੇ ਹਨ।
ਸਹਾਇਕ ਕਮਿਸ਼ਨਰ ਰਾਜ ਕਰ ਨੇ ਸਪੱਸ਼ਟ ਕੀਤਾ ਕਿ ਜਾਇਦਾਦ ‘ਜਿਥੇ ਹੈ, ਜਿਵੇਂ ਹੈ’ ਦੀ ਸਥਿਤੀ ਦੇ ਆਧਾਰ ‘ਤੇ ਨਿਲਾਮ ਕੀਤੀ ਜਾਵੇਗੀ। ਨਿਲਾਮੀ ਦੀ ਪੂਰੀ ਪ੍ਰਕ੍ਰਿਆ ੳਪ ਕਮਿਸ਼ਨਰ ਰਾਜ ਕਰ, ਜਲੰਧਰ ਮੰਡਲ ਦਰਵੀਰ ਰਾਜ ਅਤੇ ਸਹਾਇਕ ਕਮਿਸ਼ਨਰ ਰਾਜ ਕਰ, ਹੁਸ਼ਿਆਰਪਰ ਦੀ ਦੇਖ-ਰੇਖ ਵਿਚ ਪੂਰੀ ਪਾਰਦਰਸ਼ਤਾ ਨਾਲ ਨੇਪਰੇ ਚਾੜ੍ਹੀ ਜਾਵੇਗੀ।
ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਕਿ ਵਿਭਾਗ ਬਕਾਇਆ ਕਰ ਦੀ ਵਸੂਲੀ ਵਿੱਚ ਕੋਈ ਢਿੱਲ ਨਹੀਂ ਦਿਖਾਏਗਾ ਅਤੇ ਕਰ ਨਾ ਦੇਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਭਵਿੱਖ ਵਿੱਚ ਵੀ ਜਾਰੀ ਰਹੇਗੀ। ਉਨ੍ਹਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਕਰ ਅਦਾ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਉਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਤੋਂ ਬਚਿਆ ਜਾ ਸਕੇ।

Comments
Post a Comment