ਪਿੰਡ ਅਜਨੋਹਾ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ 16 ਫਰਵਰੀ ਨੂੰ, ਨਡਾਲੋਂ ਵਿੱਚ 17 ਫਰਵਰੀ ਨੂੰ ਮਹਾਸ਼ਿਵਰਾਤਰੀ ਉਤਸਵ ਮਨਾਇਆ ਜਾਵੇਗਾ/ਮਹੰਤ ਰਾਮੇਸ਼਼ਵਰ ਗਿਰੀ ਜੀ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਪਿੰਡ ਅਜਨੋਹਾ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ ਮੁੱਖ ਸ਼੍ਰੀ ਮਹੰਤ ਮੁਖਤਿਆਰ ਗਿਰੀ ਜੀ ਦੇ ਆਸ਼ੀਰਵਾਦ ਨਾਲ ਮਹੰਤ ਰਾਮੇਸ਼਼ਵਰ ਗਿਰੀ ਜੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਉਤਸਵ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਰਾਮੇਸ਼਼ਵਰ ਗਿਰੀ ਜੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਮਰਪਿਤ ਧਰਮ ਧਵਜਾਰੋਹਣ ਕੀਤਾ ਗਿਆ, ਉਪਰੰਤ ਪਿੰਡ ਵਿੱਚ ਨਗਰ ਪਰਿਕ੍ਰਮਾ ਕੀਤੀ ਗਈ। 15 ਫਰਵਰੀ ਨੂੰ ਸੰਗਤਾਂ ਵੱਲੋਂ ਜਲਾਭਿਸ਼ੇਕ ਕੀਤਾ ਜਾਵੇਗਾ ਅਤੇ ਰਾਤ ਨੂੰ ਕੀਰਤਨ ਤੇ ਸ਼ਿਵਰਾਤਰੀ ਵਰਤ ਕਥਾ ਹੋਵੇਗੀ। 16 ਫਰਵਰੀ ਨੂੰ ਯੱਗ, ਸ਼੍ਰੀ ਰਾਮਾਇਣ ਕਥਾ ਦਾ ਭੋਗ ਅਤੇ ਕੀਰਤਨ ਭੰਡਾਰਾ ਹਰੀ ਇੱਛਾ ਤੱਕ ਸੰਗਤਾਂ ਨੂੰ ਨਿਰੰਤਰ ਵੰਡਿਆ ਜਾਵੇਗਾ।ਉਸੇ ਤਰ੍ਹਾਂ ਪਿੰਡ ਨਡਾਲੋਂ ਦੇ ਪ੍ਰਾਚੀਨ ਸ਼ਿਵ ਮੰਦਰ ਵਿੱਚ 15 ਫਰਵਰੀ ਨੂੰ ਸ਼੍ਰੀ ਰਾਮਾਇਣ ਪਾਠ ਦੀ ਆਰੰਭ, ਧਰਮ ਧਵਜਾਰੋਹਣ, ਸੰਗਤਾਂ ਵੱਲੋਂ ਜਲਾਭਿਸ਼ੇਕ, ਕੀਰਤਨ ਅਤੇ ਵਰਤ ਕਥਾ ਹੋਵੇਗੀ। 16 ਫਰਵਰੀ ਨੂੰ ਹਵਨ ਯੱਗ ਅਤੇ 17 ਫਰਵਰੀ ਨੂੰ ਸ਼੍ਰੀ ਰਾਮਾਇਣ ਪਾਠ ਦਾ ਭੋਗ, ਕੀਰਤਨ ਅਤੇ ਹਰੀ ਇੱਛਾ ਤੱਕ ਭੰਡਾਰਾ ਵੰਡਿਆ ਜਾਵੇਗਾ।
Comments
Post a Comment