ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਪ੍ਰਿੰਸੀਪਲ ਹਰਭਜਨ ਸਿੰਘ ਫੁਟਬਾਲ ਟੂਰਨਾਮੈਂਟ ਅੰਡਰ -14 ਆਰੰਭ ਹੋ ਗਿਆ। ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਵਿੱਚ ਮੁਖ ਮਹਿਮਾਨ ਵੱਜੋਂ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ, ਖੇਡ ਪ੍ਰਮੋਟਰ ਤਰਸੇਮ ਭਾਅ, ਪ੍ਰਿੰਸੀਪਲ ਡਾ ਰੋਹਤਾਂਸ਼, ਪ੍ਰਿੰ ਸ਼ਿਬੂ ਮੈਥੀਉ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਮਹਿਮਾਨਾਂ ਨੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਪ੍ਰੇਰਨਾ ਦਿੱਤੀ। ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਫੁੱਟਬਾਲ ਅਕੈਡਮੀ ਮਜਾਰਾ ਡੀਂਗਰੀਆਂ ਨੇ ਫੁੱਟਬਾਲ ਅਕੈਡਮੀ ਬਾੜੀਆਂ ਨੂੰ 4-0 ਦੇ ਅੰਤਰ ਨਾਲ ਹਰਾਇਆ। ਦੂਜੇ ਮੈਚਾਂ ਵਿਚ ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਲੋਟਸ ਫੁੱਟਬਾਲ ਅਕੈਡਮੀ ਨੂੰ 4-0 ਦੇ ਅੰਤਰ ਨਾਲ ਹਰਾਇਆ। ਇਸ ਤਰਾਂ ਫੁੱਟਬਾਲ ਅਕੈਡਮੀ ਲੰਗੇਰੀ ਨੇ ਫੁੱਟਬਾਲ ਅਕੈਡਮੀ ਭਾਰਟਾ ਗਣੇਸ਼ਪੁਰ ਨੂੰ 2-1 , ਫੁੱਟਬਾਲ ਅਕੈਡਮੀ ਮਾਹਿਲਪੁਰ ਨੇ ਫੁੱਟਬਾਲ ਅਕੈਡਮੀ ਮਜਾਰਾ ਡੀਂਗਰੀਆ ਨੂੰ 2-0 ਅਤੇ ਸੰਤ ਬਾਬਾ ਹਰੀ ਸਿੰਘ ਸਕੂਲ ਨੇ ਫੁੱਟਬਾਲ ਅਕੈਡਮੀ ਲੰਗੇਰੀ ਨੂੰ 4-0 ਦੇ ਫਰਕ ਨਾਲ ਹਰਾਇਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅੰਡਰ -14 ਉਮਰ ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਅਕੈਡਮੀ ਵਰਗ ਦੀਆਂ ਟੀਮਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਟੂਰਨਾਮੈਂਟ ਦੇ ਫਾਈਨਲ ਗੇੜ ਦੇ ਮੁਕਾਬਲੇ ਕੱਲ੍ਹ ਹੋਣਗੇ। ਇਸ ਮੌਕੇ ਅੱਛਰ ਕੁਮਾਰ ਜੋਸ਼ੀ, ਡਾ ਰਾਜ ਕੁਮਾਰ, ਫੁੱਟਬਾਲ ਕੋਚ ਹਰਿੰਦਰ ਸਨੀ, ਚਰਨਜੀਤ ਕੁਮਾਰ, ਕੋਚ ਸੰਦੀਪ ਕੁਮਾਰ ਸਮੇਤ ਸਟਾਫ ਅਤੇ ਫੁੱਟਬਾਲ ਦਰਸ਼ਕ ਹਾਜ਼ਰ ਸਨ।

Comments
Post a Comment