ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਹੁਸ਼ਿਆਰਪੁਰ ਕੈਂਪਸ ਵਿੱਚ ਰਾਸ਼ਟਰੀ ਯੁਵਾ ਦਿਵਸ ਅਤੇ ਬਸੰਤ ਪੰਚਮੀ ਦਾ ਆਯੋਜਨ ਕੀਤਾ ਗਿਆ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀਪੀਟੀਯੂ) ਕਪੂਰਥਲਾ ਦੇ ਕੁਲਪਤੀ ਪ੍ਰੋਫੈਸਰ (ਡਾ.) ਸੁਸ਼ੀਲ ਮਿੱਤਲ ਦੀ ਪ੍ਰਧਾਨਗੀ ਅਤੇ ਪ੍ਰੋਫੈਸਰ (ਡਾ.) ਵਿਕਾਸ ਚਾਵਲਾ (ਆਈਕੇਜੀਪੀਟੀਯੂ ਹੁਸ਼ਿਆਰਪੁਰ ਕੈਂਪਸ ਨਿਰਦੇਸ਼ਕ) ਦੇ ਨਿਰਦੇਸ਼ਾਂ ਅਧੀਨ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਹੁਸ਼ਿਆਰਪੁਰ ਕੈਂਪਸ ਵਿੱਚ ਰਾਸ਼ਟਰੀ ਯੁਵਾ ਦਿਵਸ ਅਤੇ ਬਸੰਤ ਪੰਚਮੀ ਦਾ ਤਿਉਹਾਰ ਧੁਮਧਾਮ ਨਾਲ ਮਨਾਇਆ ਗਿਆ।ਐਨਐਸਐਸ ਇਕਾਈ ਅਤੇ ਰੈੱਡ ਰਿਬਨ ਕਲੱਬ ਨੇ ਪ੍ਰੀਤ ਕੋਹਲੀ ਜੀ, ਹੁਸ਼ਿਆਰਪੁਰ ਯੁਵਾ ਸੇਵਾਵਾਂ ਵਿਭਾਗ ਸਹਾਇਕ ਨਿਰਦੇਸ਼ਕ ਦੇ ਮਾਰਗਦਰਸ਼ਨ ਵਿੱਚ ਅਤੇ ਸਰਕਾਰੀ ਨਿਰਦੇਸ਼ਾਂ ਅਨੁਸਾਰ ਇਸ ਆਯੋਜਨ ਨੂੰ ਸਫਲਤਾਪੂਰਵਕ ਨਿਭਾਇਆ। ਡਾ. ਚੰਦਰ ਪ੍ਰਕਾਸ਼, ਐਨਐਸਐਸ ਕੋਆਰਡੀਨੇਟਰ (ਆਈਕੇਜੀਪੀਟੀਯੂ ਅਧੀਨ ਕੰਮ ਕਰਦੇ ਸਾਰੇ ਕਾਲਜਾਂ ਲਈ) ਵਿਸ਼ੇਸ਼ ਮਹਿਮਾਨ ਸਨ। ਉਨ੍ਹਾਂ ਨੇ ਸਵਾਮੀ ਵਿਵੇਕਾਨੰਦ ਜੀ ਦੇ ਸੰਦੇਸ਼ਾਂ ਤੇ ਸੰਬੋਧਨ ਕੀਤਾ ਇਸ ਮੌਕੇ ਪੰਜ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਰੰਗੋਲੀ ਬਣਾਉਣਾ, ਪੋਸਟਰ ਬਣਾਉਣਾ, ਲਿਖਣ (ਹਿੰਦੀ/ਅੰਗਰੇਜ਼ੀ/ਪੰਜਾਬੀ), ਕੋਲਾਜ ਬਣਾਉਣਾ ਅਤੇ ਪਤੰਗਬਾਜ਼ੀਆਦਿ ਸ਼ਾਮਿਲ ਸਨ ਇਸ ਮੌਕੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਦਿੱਤੇ ਗਏ।
Comments
Post a Comment