ਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਨ ਤੇ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹੋਇਆ ਸੰਗਤਾਂ ਦਾ ਵਿਸ਼ਾਲ ਇਕੱਠ *ਸੰਗਤ ਦਾ ਪੈਸਾ ਸਕੂਲ,ਕਾਲਿਜ,ਹਸਪਤਾਲ ਬਣਾਉਣ ਲਈ ਖਰਚ ਹੋਵੇ-ਸੰਤ ਨਿਰਮਲ ਦਾਸ,ਸੰਤ ਸਤਵਿੰਦਰ ਹੀਰਾ*ਆਦਿ ਧਰਮ ਰਹਿਬਰਾਂ ਦੀ ਵਿਚਾਰਧਾਰਾ ਨਾਲ ਜੁੜੋ- ਸੰਤੋਸ਼ ਕੁਮਾਰੀ
ਹੁਸ਼ਿਆਰਪੁਰ 1 ਦਲਜੀਤ ਅਜਨੋਹਾ
ਆਦਿ ਧਰਮ ਮੰਡਲ ਦੇ ਬਾਨੀ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਨ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਣ ਲਈ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸ਼ਾਲ ਸਮਾਗਮ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਦੇ ਇਕੱਠ ਵਲੋੰ ਬਹੁਤ ਹੀ ਸ਼ਰਧਾ ਪੂਰਵਕ ਮਨਾਏ ਗਏ। ਸਮਾਗਮ ਦੌਰਾਨ ਮਿਸ਼ਨਰੀ ਗਾਇਕਾ ਰਜਨੀ ਠਕਰਵਾਲ ਨੇ ਮਿਸ਼ਨਰੀ ਗੀਤਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਸੰਤ ਨਿਰਮਲ ਦਾਸ ਬਾਬੇਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਨੇ ਕੜਾਕੇ ਦੀ ਠੰਡ ਵਿੱਚ ਹਜਾਰਾਂ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਨਵੇਂ ਸਾਲ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਧਰਤੀ ਬਹੁਤ ਮਹਾਨ ਹੈ ਜਿਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਪਏ। ਇਹ ਸ਼ਹਿਰ ਅੱਜ ਤਕ ਸਚਮੁੱਚ ਬੇਗਮਪੁਰਾ ਬਣਿਆ ਹੋਣਾ ਚਾਹੀਦਾ ਸੀ ਇਥੇ ਸਕੂਲ,ਕਾਲਿਜ,ਹਸਪਤਾਲ, ਯੂਨੀਵਰਸਿਟੀਆਂ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਖੁੱਲਣੀਆਂ ਚਾਹੀਦੀਆਂ ਸਨ ਪਰ ਇਥੇ ਨਾ ਕੋਈ ਸੜਕ ਪੱਕੀ ਹੈ,ਨਾ ਕੋਈ ਪਾਣੀ ਦਾ ਪ੍ਰਬੰਧ ਹੈ । ਉਨਾਂ ਕਿਹਾ ਚਰਨਛੋਹ ਬੇਗਮਪੁਰਾ ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਨੂੰ ਇਤਿਹਾਸਕ ਅਜੂਬਾ ਬਣਾਉਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵੱਡੇ ਪ੍ਰੋਜੈਕਟ ਆਰੰਭ ਕਰਨਗੇ। ਉਨਾਂ ਕਿਹਾ ਸੰਗਤ ਦਾ ਦਿੱਤਾ ਹੋਇਆ ਪੈਸਾ ਸੰਗਤ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ। ਓਨਾਂ ਧਰਮ ਅਸਥਾਨ ਸੱਚਖੰਡ ਬੇਗਮਪੁਰਾ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਬਾਦ ਕੀਤਾ।
ਇਸ ਮੌਕੇ ਨਾਰੀ ਸ਼ਕਤੀ ਫਾਉਂਡੇਸ਼ਨ ਦੀ ਕੌਮੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਸਮਾਜਿਕ ਕ੍ਰਾਂਤੀਕਾਰੀ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ.ਅੰਬੇਡਕਰ ਅਤੇ ਬਾਬੂ ਕਾਂਸ਼ੀ ਰਾਮ ਜੀ ਦਾ ਮਿਸ਼ਨ ਧਾਰਮਿਕ ਅਜਾਦੀ ਅਤੇ ਆਰਥਿਕ,ਸਮਾਜਿਕ ਤੇ ਰਾਜਨੀਤਕ ਸਮਾਨਤਾ, ਬਰਾਬਰਤਾ ਦਾ ਮਿਸ਼ਨ ਹੈ। ਇਥੇ ਕੁੱਝ ਸਵਾਰਥੀ ,ਲਾਲਚੀ ਤੇ ਹੰਕਾਰੀ ਲੋਕਾਂ ਨੇ ਇਸ ਮਹਾਨ ਮਿਸ਼ਨ ਨੂੰ ਕਮਜ਼ੋਰ ਕਰਕੇ ਸਿਰਫ ਆਪਣਾ ਢਿੱਡ ਭਰਨ ਦਾ ਸਾਧਨ ਬਣਾ ਲਿਆ ਹੈ। ਉਨਾਂ ਕਿਹਾ ਆਪਣੀ ਸੋਚ ਬਦਲੋ ਅਤੇ ਆਦਿ ਧਰਮ ਰਹਿਬਰਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਤੇ ਮਿਸ਼ਨ ਨਾਲ ਜੁੜੋ।
ਇਸ ਮੌਕੇ ਸੰਤ ਪਰਮਜੀਤ ਦਾਸ ਨਗਰ ਕੈਸ਼ੀਅਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਧਰਮਪਾਲ ਸ਼ੇਰਗੜ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਧਰਮਾ ਸਿੰਘ ਚੀਮਾ ਸਾਹਿਬ, ਬਾਬਾ ਬਲਕਾਰ ਸਿੰਘ ਵਡਾਲਾ, ਪ੍ਰੀਤ ਹਰਿਆਣਾ, ਭੈਣ ਸੰਤੋਸ਼ ਕੁਮਾਰੀ ਬਿਲਡਿੰਗ ਇੰਚਾਰਜ, ਸੰਤ ਸੋਹਣ ਸਿੰਘ ਫਾਜਿਲਕਾ, ਸੰਤ ਚਰਨ ਦਾਸ ਮਾਂਗਟ,ਅਮਿਤ ਕੁਮਾਰ ਪਾਲ ਕੌਮੀ ਕੈਸ਼ੀਅਰ, ਵਰਿੰਦਰ ਬੰਗਾ ਜਨਰਲ ਸਕੱਤਰ, ਨਰਿੰਦਰਪਾਲ ਸਿੰਘ ਖੇਤਾਨ,ਜਗਸੀਰ ਸਿੰਘ ਪਾਤੜਾਂ, ਸੁਖਵੀਰ ਦੁਗਾਲ,ਪ੍ਰਚਾਰਕ ਗੁਰਜੀਤ ਸਿੰਘ ਲਹਿਰਾ,ਪ੍ਰਿੰਸ ਪਾਤੜਾਂ,ਸਤਿਗੁਰ ਗੁਰੂ,ਜਗਤਾਰ ਸਿੰਘ ਬਰਨਾਲਾ,ਭਾਈ ਪ੍ਰਗਟ ਸਿੰਘ, ਭਾਈ ਪੂਰਨ ਸਿੰਘ ਚੰਗਾਲ ਅਤੇ ਹਾਜਰ ਸੰਗਤਾਂ।
Comments
Post a Comment