ਹੁਸ਼ਿਆਰਪੁਰ/ਦਲਜੀਤ ਅਜਨੋਹਾ
-ਪਿੰਡ ਨਡਾਲੋਂ 'ਚ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਵਿਖੇ ਸੰਤ ਬਾਬਾ ਨਰਿੰਦਰ ਸਿੰਘ ਜੀ - ਸੰਤ ਬਾਬਾ ਬਲਵਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਦੀ ਦੇਖ ਰੇਖ ਵਿੱਚ ਉਸਾਰੀ ਜਾ ਰਹੀ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਬਿਲਕੁਲ ਨਜ਼ਦੀਕ ਆਉਂਦਾ ਘਰ ਅਮਰਜੀਤ ਸਿੰਘ ਅਮਰੀਕਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨੂੰ ਸੰਤ ਬਾਬਾ ਨਰਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਤੇ ਜਥੇਦਾਰ ਬਾਬਾ ਗੁਰਮੀਤ ਸਿੰਘ ਜੀ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਗੁਰੂ ਘਰ ਦੀ ਬਖਸਸ਼ੀਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇੱਥੇ ਦੱਸ ਦਈਏ ਕਿ ਅਮਰਜੀਤ ਸਿੰਘ ਅਮਰੀਕਾ ਵੱਲੋਂ ਪਹਿਲਾਂ ਵੀ ਇੱਕ ਆਪਣਾ ਘਰ ਗੁਰਦੁਆਰਾ ਸਾਹਿਬ ਨੂੰ ਦਾਨ ਕੀਤਾ ਜਾ ਚੁੱਕਾ ਹੈ ਤੇ ਉਹ ਸਮੇਂ-ਸਮੇਂ ਉੱਤੇ ਗੁਰਦੁਆਰਾ ਸਾਹਿਬ ਵਿਚ ਚੱਲਦੇ ਸਮਾਗਮਾਂ ਮੌਕੇ ਅਤੇ ਗੁਰਦੁਆਰਾ ਸਾਹਿਬ ਜੀ ਦੀ ਚੱਲ ਰਹੀ ਉਸਾਰੀ ਵਿੱਚ ਵੀ ਮਾਇਆ ਦਾ ਯੋਗਦਾਨ ਪਾਉਂਦੇ ਰਹਿੰਦੇ ਹਨ। ਇਸ ਮੌਕੇ ਬਾਬਾ ਜਸਪਾਲ ਸਿੰਘ ਜੀ ਨੈਕੀ ਵਾਲੇ, ਮੁੱਖ ਗ੍ਰੰਥੀ ਭਾਈ ਅਕਾਸ਼ਦੀਪ ਸਿੰਘ ਬਾਸਰਕੇ ਗਿੱਲਾਂ, ਲਖਵਿੰਦਰ ਸਿੰਘ ਬਿੰਦਾ, ਧਰਮਿੰਦਰ ਸਿੰਘ ਸੋਨੂੰ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਰਣਜੋਧ ਸਿੰਘ ਨਡਾਲੋਂ, ਬਾਬਾ ਜਰਨੈਲ ਸਿੰਘ, ਦਲਵੀਰ ਸਿੰਘ ਭੱਟੀ, ਕਿਰਪਾਲ ਸਿੰਘ ਅਜਨੋਹਾ, ਬਲਜਿੰਦਰ ਸਿੰਘ ਪੰਜੌੜ, ਸੁਖਵਿੰਦਰ ਸਿੰਘ ਲੱਡੂ ਟੋਡਰਪੁਰ, ਕੀਰਤ ਸਿੰਘ, ਸਰਬਪ੍ਰੀਤ ਸਿੰਘ ਸਾਬੀ ਨਡਾਲੋਂ ਆਦਿ ਹਾਜ਼ਰ ਸਨ।
Comments
Post a Comment