ਬਾਬਾ ਬੁੱਲੇ ਸ਼ਾਹ ਜੀ ਦੇ ਮਜ਼ਾਰ ਨੂੰ ਧੱਕੇ ਨਾਲ ਢਾਹੁਣ ਵਾਲੇ ਫਿਰਕਾਪ੍ਰਸਤ ਕੱਟੜਪੰਥੀ ਇਨਸਾਨੀਅਤ ਤੇ ਦੇਸ਼ ਦੇ ਦੁਸ਼ਮਣ/ ਤਲਵਿੰਦਰ ਹੀਰ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦੁਨੀਆਂ ਭਰ ਦੇ ਲੋਕਾਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦੇਣ ਤੇ ਮਜ਼ਹਬੀ ਠੇਕੇਦਾਰਾਂ ਵਿਰੁੱਧ ਡੱਟ ਲਿਖਣ ਬੋਲਣ ਵਾਲੇ ਮਹਾਨ ਸੂਫੀ ਸ਼ਾਇਰ,ਦਾਨਿਸ਼ਵਰ ਦਰਵੇਸ਼ ਬਾਬਾ ਬੁੱਲੇ ਸ਼ਾਹ ਜੀ ਯਾਦ 'ਚ ਉਤਰਾਖੰਡ ਦੇ ਮਸੂਰੀ ਸ਼ਹਿਰ 'ਚ ਬਣੀ ਮਜ਼ਾਰ ਨੂੰ ਸ਼ਰੇਆਮ ਢਾਹ ਕੇ ਵੀਡੀਓ ਬਣਾਉਣ ਵਾਲੇ ਫਿਰਕਾਪ੍ਰਸਤ ਕੱਟੜਪੰਥੀਆਂ ਨੇ ਸਾਬਤ ਕਰ ਦਿੱਤਾ ਕਿ ਉਹ ਧਰਮ ਨਿਰਪੱਖ ਸਵਿੰਧਾਨ ਨੂੰ ਮੰਨਣ ਤੋਂ ਪੂਰਨ ਇਨਕਾਰੀ ਨੇ ਤੇ ਘੱਟ ਗਿਣਤੀਆਂ ਸਮੇਤ ਲੋਕਾਂ ਪੱਖੀ ਇਨਸਾਫ਼ਪਸੰਦ ਵਿਦਵਾਨਾਂ ਦੇ ਜਾਨੀ ਦੁਸ਼ਮਣ ਹਨ।ਊਚ ਨੀਚ ਦੇ ਵਿਰੋਧੀ ਸਭ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦੇਣ ਵਾਲੇ ਮਹਾਨ ਪੰਜਾਬੀ ਚਿੰਤਕ ਦੀ ਪਵਿੱਤਰ ਯਾਦ ਦੀ ਬੇਅਦਬੀ ਨਾਲ ਇਨਸਾਨੀਅਤ ਤੇ ਇਨਸਾਫ਼ਪਸੰਦ ਲੋਕਾਂ ਦਾ ਸੀਨਾ ਛਲਣੀ ਹੋਇਆ ਹੈ।ਇਹੋ ਜਿਹੇ ਰਹਿਬਰਾਂ ਦੀਆਂ ਪਵਿੱਤਰ ਯਾਦਾਂ ਨਾਲ ਛੇੜ ਛਾੜ ਸਾਬਤ ਕਰਦੀ ਹੈ ਕਿ ਅੱਛੇ ਦਿਨ ਆਨੇ ਵਾਲੇ ਹੈਂ ਦਾ ਨਾਅਰਾ ਦੇ ਕੇ ਬਣੀਂ ਕੇਂਦਰ ਸਰਕਾਰ ਨੇ ਆਪਣੇਂ ਪਾਲਤੂ ਗੁੰਡਿਆਂ ਰਾਹੀਂ ਧੱਕੇਸਾਹੀ ਕਰਕੇ
ਦੇਸ਼ ਵਾਸੀਆਂ ਨੂੰ ਹੱਦੋਂ ਵੱਧ ਭੈੜੇ ਦਿਨ ਦਿਖਾ ਰਹੀ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਹੁਸਿਆਰਪੁਰ ਦੇ ਪ੍ਰਚਾਰ ਸਕੱਤਰ ਕਿਸਾਨ ਆਗੂ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਦੇਸ਼ ਵਿਦੇਸ਼ ਵਸਦੇ ਸਾਰੇ ਇਨਸਾਫ਼ਪਸੰਦ ਦੇਸ਼ ਭਗਤਾਂ ਦੇ ਵਾਰਿਸ ਜੁਝਾਰੂ ਲੋਕਾਂ ਨੂੰ ਸਰਕਾਰੀ ਸਰਪ੍ਰਸਤੀ ਹੇਠ ਹੋ ਰਹੇ ਅਜਿਹੇ ਫੁੱਟ ਪਾਊ,ਦਰਦਨਾਕ, ਘਿਨਾਉਣੇ ਕਾਰਿਆਂ ਵਿਰੁੱਧ ਇਕੱਠੇ ਹੋਣ,ਆਵਾਜ਼ ਬੁਲੰਦ ਕਰਨ ਤੇ ਜਾਨੋਂ ਪਿਆਰੇ ਦੇਸ਼ ਨੂੰ ਇਨ੍ਹਾਂ ਫਿਰਕਾਪ੍ਰਸਤ ਇਨਸਾਨੀਅਤ ਵਿਰੋਧੀ ਕੱਟੜਪੰਥੀ ਤਾਕਤਾਂ ਤੋਂ ਬਚਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਤ ਤੇ ਖ਼ੁਦਾ ਦਾ ਵੈਰ ਹੁੰਦਾ ਹੈ ਹੁਣ ਅੱਤ ਦਾ ਅੰਤ ਕਰਨ ਲਈ ਡੱਟਕੇ ਵਿਰੋਧ ਕਰਨਾ ਪਵੇਗਾ।ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਜਗਤ ਗੁਰੂ ਬਾਬਾ ਨਾਨਕ ਜੀ,ਬਾਬਾ ਸ਼ੇਖ ਫਰੀਦ ਜੀ ਤੇ ਬਾਬਾ ਬੁੱਲਾ ਸ਼ਾਹ ਸਮੇਤ ਸਭ ਧਰਮਾਂ ਦੇ ਅਵਤਾਰਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਾਉਂਦਿਆਂ ਜ਼ਬਰ ਦਾ ਮੁਕਾਬਲਾ ਸਬਰ ਸ਼ਾਂਤੀ ਨਾਲ ਕਰਨ ਤੇ ਅਫਵਾਹਾਂ ਤੇ ਭੜਕਾਹਟ ਤੋਂ ਬਚਣ ਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਲੋੜ੍ਹ ਤੇ ਜੋਰ ਦਿੱਤਾ।
Comments
Post a Comment