ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਮਾੜੇ ਅਨਸਰਾ ਅਤੇ ਨਸ਼ੇ ਦੇ ਤਸਕਰਾਂ
ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਾਲੂ ਕੀਤੀ ਗਈ ਹੈ। ਜਿਸ ਅਧੀਨ ਸ੍ਰੀ ਸੰਦੀਪ ਕੁਮਾਰ ਮਲਿਕ IPS ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਦੀ ਰਹਿਨੁਮਾਈ ਹੇਠ ਸ੍ਰੀ ਦਲਜੀਤ ਸਿੰਘ ਖੱਖ DSP ਗੜਸ਼ੰਕਰ ਜੀ ਦੀਆ ਹਦਾਇਤਾ ਅਨੁਸਾਰ ਸਬ ਇੰਸਪੈਕਟਰ ਮਦਨ ਸਿੰਘ ਮੁੱਖ ਅਫਸਰ ਥਾਣਾ ਮਾਹਿਲਪੁਰ ਦੇ ਅਣਥੱਕ ਯਤਨਾ ਸਦਕਾ ਅਤੇ ਦੇਖ-ਰੇਖ ਹੇਠ SI ਰਮਨਦੀਪ ਕੌਰ 20/JR ਸਮੇਤ ਪੁਲਿਸ ਪਾਰਟੀ ਦੇ ਸਮੇਤ ਲੈਪਟੋਪ, ਪ੍ਰਿੰਟਰ, ਬਾ ਸਵਾਰੀ ਪ੍ਰਾਈਵੇਟ ਗੱਡੀ ਸਮੇਤ ਤਫਤੀਸ਼ੀ ਕਿੱਟ ਹਮਰਾਹ ਲੈ ਕੇ ਬ੍ਰਾਏ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ, ਗਸ਼ਤ ਕਰਦੇ ਹੋਏ ਮਾਹਿਲਪੁਰ ਤੋ ਟੂਟੋ ਮਜਾਰਾ ਸਾਈਡ ਨੂੰ ਜਾ ਰਹੇ ਸੀ ਤਾਂ ਵਕਤ ਕਰੀਬ 5.40 PM ਦਾ ਹੋਵੇਗਾ ਕਿ ਜਦੋ ਪੁਲਿਸ ਪਾਰਟੀ ਬੇ ਅਬਾਦ ਬੰਦ ਪਏ ਪੈਟਰੋਲ ਪੰਪ ਨੇੜੇ ਟੂਟੋ ਮਜਾਰਾ ਤੋ ਥੋੜਾ ਪਿੱਛੇ ਸੀ ਤਾ ਬੰਦ ਪਏ ਪੈਟਰੋਲ ਪੰਪ ਪਾਸ ਇੱਕ ਨੋਜਵਾਨ ਖੜਾ ਦਿਖਾਈ ਦਿੱਤੀ ਜੋ ਸਾਹਮਣੇ ਤੋ ਗੱਡੀ ਵਿੱਚ ਪੁਲਿਸ ਪਾਰਟੀ ਆਉਦੀ ਦੇਖ ਕੇ ਯਕਦਮ ਘਬਰਾ ਕੇ ਬੰਦ ਪਏ ਪੈਟਰੋਲ ਪੰਪ ਵੱਲ ਨੂੰ ਦੋੜਨ ਲੱਗਾ ਤਾ ਜਿਸ ਨੂੰ ਮਨ L/SI ਨੇ ਸ਼ੱਕ ਦੀ ਬਿਨ੍ਹਾ ਪਰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਉਸ ਦਾ ਨਾਮ ਪਤਾ ਪੁੱਛਿਆ, ਜਿਸ ਨੇ ਮੇਰੇ ਪੁੱਛਣ ਤੇ ਆਪਣਾ ਨਾਮ ਨਵਜੋਤ ਸਿੰਘ ਉਰਫ ਕਰਨ ਪੁੱਤਰ ਜਸਵਿੰਦਰ ਸਿੰਘ ਵਾਸੀ ਹਿਆਤਪੁਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਉਮਰ ਕਰੀਬ 28 ਸਾਲ ਦੱਸਿਆ। ਮਨ L/SI ਨੇ ਸਾਥੀ ਕਰਮਚਾਰੀਆ ਦੀ ਹਾਜਰੀ ਵਿੱਚ ਨਵਜੋਤ ਸਿੰਘ ਉਰਫ ਕਰਨ ਉਕਤ ਦੀ ਤਲਾਸ਼ੀ ਹਸਬ ਜਾਬਤਾ ਅਨੁਸਾਰ ਈ-ਸ਼ਖਸਿਆ ਐਪ ਤੇ ਵੀਡੀਓ ਬਣਾ ਕੇ ਕਰਵਾਈ ਤਾਂ ਨਵਜੋਤ ਸਿੰਘ ਉਰਫ ਕਰਨ ਉਕਤ ਦੀ ਪਹਿਨੀ ਹੋਈ ਜੈਕਟ ਦੀ ਸੱਜੀ ਜੇਬ ਵਿੱਚੋ 55 ਖੁੱਲੀਆ ਨਸ਼ੀਲੀਆਂ ਗੋਲੀਆਂ ਰੰਗ ਹਲਕਾ ਸੰਤਰੀ ਬਰਾਮਦ ਹੋਈਆਂ ਜਿਸਤੇ ਖਿਲਾਫ ਮੁੱਕਦਮਾ ਨੰਬਰ 23 ਮਿਤੀ 29.1.2026 ਅ:ਧ 22-61-85 NDPS Act PS ਮਾਹਿਲਪੁਰ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ ਦਰਜ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ ਜੋ ਦੋਸੀ ਨਵਜੋਤ ਸਿੰਘ ਉਰਫ ਕਰਨ ਪੁੱਤਰ ਜਸਵਿੰਦਰ ਸਿੰਘ ਵਾਸੀ ਹਿਆਤਪੁਰ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ ਹੁਸ਼ਿ:ਨੂੰ ਗ੍ਰਿਫਤਾਰ ਕਰਕੇ ਦੋਸੀਆਨ ਪਾਸੋ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।
Comments
Post a Comment