*** 52 ਵਾਂ ਸਲਾਨਾ ਖੂਨਦਾਨ ਕੈਂਪ ਜਥੇਦਾਰ ਮਨੋਹਰ ਸਿੰਘ ਪ੍ਰਧਾਨ ਹੋਰਾਂ ਦੀ ਅਗਵਾਈ ਵਿੱਚ ਹੋਇਆ ਸਪੰਨ **ਇਸ ਕੈਂਪ ਦੌਰਾਨ 29 ਖੂਨਦਾਨੀਆਂ ਵਲੋਂ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਦੀ ਯਾਦ ਵਿੱਚ ਸਵੇਇੱਛਾ ਨਾਲ ਖੂਨਦਾਨ ਕੀਤਾ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਜ਼ਿਲ੍ਹਾ ਜਲੰਧਰ ਦੇ ਪਿੰਡ ਡਰੋਲੀ ਕਲਾਂ ਦੇ ਪ੍ਰਾਚੀਨ ਧਾਰਮਿਕ ਸਥਾਨ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਵਿਖੇ 52 ਸਲਾਨਾ ਸਵੇਇੱਛਾ ਖੂਨਦਾਨ ਕੈਂਪ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਡਰੋਲੀ ਕਲਾਂ ਹੋਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਲਗਾਇਆ ਗਿਆ
ਇਸ ਸੰਬਧੀ ਜਾਣਕਾਰੀ ਦਿੰਦੀਆਂ ਭਾਈ ਸੁਖਜੀਤ ਸਿੰਘ ਹੋਰਾਂ ਨੇ ਦੱਸਿਆ ਕੇ 
ਬੀਤੇ ਦਿਨੀਂ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਆਦਮਪੁਰ ਦੁਆਬਾ ਵਿਖੇ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਮਹਾਰਾਜ ਜੀ ਦੇ ਸ਼ਹੀਦੀਂ ਸਮਾਗਮਾਂ ਨੂੰ ਬਹੁਤ ਹੀ ਚੜਦੀਕਲਾ ਨਾਲ ਮਨਾਉਂਦਿਆਂ 
 ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਪਿੰਡ ਡਰੋਲੀ ਕਲਾਂ ਦੀ ਸਮੁੱਚੀ ਟੀਮ ਦੇ ਸੈਕਟਰੀ ਮਨਪ੍ਰੀਤ ਸਿੰਘ ਧੀਰੋਵਾਲ, ਸਰਪੰਚ ਸੁੱਖੀ ਦਾਊਦਪੁਰੀਆ, ਵੀਰ ਟੋਨੀ ਕੰਦੋਲਾ , ਸਰਪੰਚ ਰਛਪਾਲ ਸਿੰਘ, ਸਰਪੰਚ ਬਿੱਲੂ ਕਾਲਰਾ ਜੀ ਦੀ ਦੇਖ ਰੇਖ ਹੇਠ ਲਗਵਾਇਆ ਗਿਆ 
ਇਸ ਕੈਂਪ ਦੌਰਾਨ ਤਹਿਸੀਲਦਾਰ,ਐਸ ਡੀ ਓ ਆਦਮਪੁਰ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦੇ ਨਾਲ ਹੋਰ ਨਾਮਵਰ ਸ਼ਖ਼ਸੀਅਤਾਂ ਗੁਰੂ ਘਰ ਨਤ ਮਸਤਿਕ ਹੋਈਆਂ ਅਤੇ ਵਿਸ਼ੇਸ਼ ਕਰਕੇ ਬਲੱਡ ਕੈਂਪ ਵਿੱਚ ਹੀ ਹਾਜ਼ਰੀ ਲਗਵਾਈ ਇਹਨਾਂ ਸਾਰੀਆਂ ਸ਼ਖ਼ਸੀਅਤਾਂ ਨੂੰ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਹੋਰਾਂ ਵਲੋਂ ਸਨਮਾਨਿਤ ਕੀਤਾ ਅਤੇ ਅੰਤ ਵਿੱਚ ਉਨਾਂ ਨੇ 
ਸਮੂਹ ਸੇਵਾਦਾਰ ਸਹਿਬਾਨਾਂ, ਬਲੱਡ ਟੀਮ ਮੈਂਬਰਾਂ, ਬਲੱਡ ਦਾਨੀ ਵੀਰਾਂ ਭੈਣਾਂ ਆਈਆਂ ਹੋਈਆਂ ਸੰਗਤਾਂ ਅਤੇ 
ਵਿਸ਼ੇਸ਼ ਕਰਕੇ ਪਹਿਲੇ ਦਿਨ ਤੋਂ ਨਾਲ ਜੁੜੇ ਸਹਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ

Comments