**ਪਿੰਡ ਭਾਮ ਦੇ ਪ੍ਰਾਚੀਨ ਮਾਂ ਭਾਮੇਸ਼ਵਰੀ ਮੰਦਰ ਵਿੱਚ 32ਵਾਂ ਸਲਾਨਾ ਮੂਰਤੀ ਸਥਾਪਨਾ ਮਹਾਂਉਤਸਵ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਸੰਪੰਨ ਹੋਇਆ** ਪ੍ਰੋਗਰਾਮ ਮੁਤਾਬਕ ਪ੍ਰਭਾਤ ਫੇਰੀਆਂ ਕੀਤੀਆਂ,ਸ਼ੋਭਾ ਯਾਤਰਾ ਕੱਢੀ ਗਈ, ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਮਹਾਮਾਈ ਦਾ ਜਾਗਰਣ ਕਰਵਾਇਆ ਗਿਆ


**ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਸਥਿਤ ਪ੍ਰਾਚੀਨ ਮਾਂ ਭਾਮੇਸ਼ਵਰੀ ਮੰਦਰ ਵਿੱਚ 32ਵਾਂ ਸਲਾਨਾ ਮੂਰਤੀ ਸਥਾਪਨਾ ਦਿਵਸ ਮਜੂਦਾ ਮੁੱਖ ਸੇਵਾਦਾਰ ਭੈਣ ਵਿਨੋਦ ਕੁਮਾਰੀ ਜੀ ਚੇਅਰਪਰਸਨ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਮੰਦਰ ਦੇ ਸੇਵਾਦਾਰ ਗੁਰਨਾਮ ਸਿੰਘ ਜਸਵਾਲ ਨੇ ਮੰਦਿਰ ਦੇ ਸਮੂਹ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਦੱਸਿਆ ਕਿ ਇਸ ਸਲਾਨਾ ਸਮਾਗਮ ਨੂੰ ਸਮਰਪਿਤ ਪਹਿਲਾਂ ਹਰ ਸਾਲ ਵਾਂਗ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ, ਅਤੇ ਸ਼ੋਭਾ ਯਾਤਰਾ ਕੱਢੀ ਗਈ, ਸਮੇਂ-ਸਮੇਂ ਤੇ ਚੰਡੀ ਪਾਠ, ਸ਼ਿਵ ਅਭਿਸ਼ੇਕ, ਸ਼ਿਵ ਪੁਰਾਣ, ਦੇਵੀ ਭਾਗਵਤ ਆਦਿ ਪਾਠ ਆਯੋਜਿਤ ਕੀਤੇ ਗਏ ਫਿਰ ਉਸੇ ਦਿਨ ਮਾਂ ਭਾਮੇਸ਼ਵਰੀ ਮਿਸ਼ਨਰੀ ਟਰੱਸਟ ਵੱਲੋਂ ਬੱਸ ਸਟੈਂਡ ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਉਪਰੰਤ ਪ੍ਰੋਗਰਾਮ ਮੁਤਾਬਕ ਪਾਠ ਦਾ ਭੋਗ ਪਾਇਆ ਗਿਆ, ਹਵਨ ਯੱਗ ਦੀ ਪੂਰਨ ਆਹੁਤੀ ਪਾਈ ਗਈ ਅਤੇ ਰਾਤ ਨੂੰ ਮਾਂ ਦਾ ਵਿਸ਼ਾਲ ਜਾਗਰਣ ਹੋਇਆ, ਜਿਸ ਦੌਰਾਨ ਮੁੱਖ ਕਲਾਕਾਰ ਯੋਗ ਰਾਜ ਯੋਗੀ, ਮਹੰਤ ਰਾਜ ਕੁਮਾਰ ਅਤੇ ਰਾਏ ਜੁਝਾਰ ਨੇ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸੇ ਦੌਰਾਨ ਸੰਗਤਾਂ ਨੂੰ ਮਾਂ ਦਾ ਭੰਡਾਰਾ ਨਿਰੰਤਰ ਵੰਡਿਆ ਗਿਆ। ਇਸ ਮੌਕੇ ਭੈਣ ਵਿਨੋਦ ਕੁਮਾਰੀ ਜੀ (ਚੇਅਰਪਰਸਨ, ਮਾਂ ਭਾਮੇਸ਼ਵਰੀ ਮਿਸ਼ਨਰੀ ਟਰੱਸਟ), ਗੁਰਨਾਮ ਸਿੰਘ ਜਸਵਾਲ, ਸ਼ਾਂਤੀ ਦੇਵੀ, ਕੁਲਦੀਪ ਕੌਰ, ਤ੍ਰਿਪਤਾ ਦੇਵੀ, ਚੰਦਰ ਪ੍ਰਕਾਸ਼ (ਦਿੱਲੀ), ਹਰਪਾਲ ਸਿੰਘ ਕੁੰਦੀ, ਹਰਮੇਸ਼ ਚੰਦਰ, ਪੰਮੀ (ਦੇਹਰਾਦੂਨ), ਭੂਸ਼ਣ (ਦੇਹਰਾਦੂਨ), ਮੁਕੇਸ਼ ਪੰਡਿਤ, ਅਮਰਜੀਤ ਭਾਮ, ਟਿੰਕੂ ਜਸਵਾਲ, ਹੈਪੀ ਪਧਿਆਣਾ, ਰੋਸ਼ਨ ਭਾਮ, ਗੁਰਜੀਤ ਜਸਵਾਲ, ਸੰਨੀ ਜਸਵਾਲ, ਵਿਸ਼ਾਲ ਸ਼ਰਮਾ, ਤਮਰੇਸ਼ (ਕੈਨੇਡਾ), ਨਰਿੰਦਰ ਹਾਰਟਾ, ਦੀਪਾ ਜਸਵਾਲ, ਡਾਕਟਰ ਟੋਨੀ ਭਾਮ, ਸੁਦਰਸ਼ਨ ਧੀਰ ਆਦਿ ਹਾਜ਼ਰ ਸਨ।

Comments