ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਪੁਰਬ ਅਤੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਵਿੱਖੇ ਯੰਗ ਖ਼ਾਲਸਾ ਗਰੁੱਪ ਵੱਲੋ 29 ਲੋੜਵੰਦ ਬਹਿਸਹਾਰਾ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੋਲਦੇ ਹੋਏ ਸੰਸਥਾ ਦੇ ਪ੍ਰਧਾਨ ਸ. ਜਗਜੀਤ ਸਿੰਘ ਬੱਤਰਾ ਨੇ ਦੱਸਿਆ ਕਿ ਯੰਗ ਖ਼ਾਲਸਾ ਗਰੁੱਪ ਦੀ ਟੀਮ ਵੱਲੋ ਪਿੱਛਲੇ ਕਈ ਸਾਲਾਂ ਤੋਂ ਲਗਾਤਾਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਵਿਚ ਮੈਡੀਕਲ ਕੈਂਪ ਦਵਾਈਆਂ , ਖੂਨ ਦਾਨ ਦੀ ਸੇਵਾ, ਬੱਚਿਆਂ ਦੀ ਫੀਸ ਤੇ ਕਾਪੀਆਂ ਦੀ ਸੇਵਾ, ਧੀਆਂ ਦੇ ਆਨੰਦ ਕਾਰਜ ਲਈ ਸੇਵਾ, ਮਹੀਨਾਵਾਰ ਰਾਸ਼ਨ ਦੀ ਸੇਵਾ ਲਗਾਤਾਰ ਕੀਤੀਆਂ ਜਾ ਰਹੀਆਂ ਹਨ । ਯੰਗ ਖਾਲਸਾ ਗਰੁੱਪ ਸੰਗਤ ਦੇ ਸਹਿਯੋਗ ਨਾਲ ਇਹ ਸਭ ਸੇਵਾਵਾਂ ਕਰ ਰਹੀ ਹੈ। ਇਸ ਲਈ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਤੋ ਵੱਧ ਭਲਾਈ ਦੇ ਕੰਮ ਕੀਤੇ ਜਾ ਸਕਣ | ਇਸ ਮੌਕੇ ਡਾ. ਹਰਜਿੰਦਰ ਸਿੰਘ ਓਬਰਾਏ, ਦਲਜੀਤ ਸਿੰਘ ਮਾਨ,ਬਲਜਿੰਦਰ ਸਿੰਘ,ਅਨਮੋਲ ਸਿੰਘ, ਪ੍ਰਭਜੋਤ ਸਿੰਘ , ਅਵਤਾਰ ਸਿੰਘ, ਨਾਰੰਗ ਸਿੰਘ, ਡਾ.ਆਸ਼ੂ ਗੋਇਲ , ਰਮਨਪ੍ਰੀਤ, ਰਾਜਵਿੰਦਰ ਕੌਰ, ਬੀਬੀ ਨਰਿੰਦਰ ਕੌਰ ਅਤੇ ਮਨੂਰੀਤ ਅਦਿ ਸ਼ਾਮਿਲ ਸਨ।
Comments
Post a Comment