2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਦੀ ਪ੍ਰਮੋਸ਼ਨ ਵਿੱਚ ਟੈੱਟ ਦੀ ਸ਼ਰਤ ਲਗਾਉਣਾ ਅਣਉਚਿੱਤ, ਸਾਰੇ ਪਦਉੱਨਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾਈ ਜਾਵੇ:-ਜੀ.ਟੀ.ਯੂ
।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਗੌਰਮਿੰਟ ਟੀਚਰਜ ਯੂਨੀਅਨ ਬਲਾਕ ਕੋਟ ਫਤੂਹੀ ਦੀ ਇੱਕ ਅਹਿਮ ਮੀਟਿੰਗ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ ਅਤੇ ਜਿਲ੍ਹਾ ਆਗੂ ਪਰਮਜੀਤ ਕਾਤਿਬ ਦੀ ਅਗਵਾਈ ਵਿੱਚ ਕੋਟ ਫਤੂਹੀ ਵਿਖੇ ਹੋਈ।ਮੀਟਿੰਗ ਵਿੱਚ ਕਾਰਜਕਾਰੀ ਜਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਚੌਟਾਲਾ ਮੁੱਖ ਤੌਰ ਤੇ ਹਾਜਰ ਹੋਏ।ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਬੀਤੇ ਦਿਨੀਂ ਸਿੱਖਿਆ ਵਿਭਾਗ ਵਿੱਚ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਤਰੱਕੀ ਪ੍ਰਾਪਤ ਕਰ ਚੁੱਕੇ ਸਾਰੇ ਅਧਿਆਪਕਾਂ ਨੂੰ ਸਟੇਸ਼ਨ ਚੋਣ ਕਰਵਾ ਕੇ ਜੁਆਇੰਨ ਕਰਵਾਇਆ ਜਾਵੇ।ਲੈਕਚਰਾਰ ਅਮਰ ਸਿੰਘ ਅਤੇ ਉਂਕਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਅਧਿਆਪਕ 2011 ਤੋਂ ਪਹਿਲਾਂ ਭਰਤੀ ਹੋਏ ਹਨ, ਉਹਨਾਂ ਤੇ ਟੈੱਟ ਪਾਸ ਕਰਨ ਦੀ ਸ਼ਰਤ ਲਾਗੂ ਕਰਨਾ ਅਣਉਚਿੱਤ ਹੈ, ਜਿਸ ਕਾਰਨ ਬਹੁਤ ਸਾਰੇ ਸੀਨੀਅਰ ਆਧਿਆਪਕ ਤਰੱਕੀ ਤੋਂ ਵਾਂਝੇ ਹੋ ਜਾਣਗੇ।ਆਗੂਆਂ ਨੇ ਕਿਹਾ ਕਿ ਤਰੱਕੀ ਜਾਂ ਪ੍ਰਮੋਸ਼ਨ ਦਾ ਅਰਥ ਤਜ਼ਰਬੇ ਅਤੇ ਲੈਂਥ ਆਫ ਸਰਵਿਸ ਨਾਲ਼ ਹੈ।ਸਿੱਖਿਆ ਵਿਭਾਗ ਪੰਜਾਬ ਮਾਣਯੋਗ ਸੁਪਰੀਮ ਕੋਰਟ ਦੇ ਨਿਯਮਾਂ ਦੀ ਵਿਆਖਿਆ, ਸਿੱਖਿਆ ਸੁਧਾਰਾਂ ਲਈ ਘੱਟ ਪਰ ਅਧਿਆਪਕਾਂ ਨੂੰ ਤਕਲੀਫ਼ ਦੇਣ ਲਈ ਵੱਧ ਕਰ ਰਿਹਾ ਹੈ ਜਦਕਿ ਹੋਰ ਬਹੁਤ ਸਾਰੇ ਮਾਣਯੋਗ ਉੱਚ ਅਦਾਲਤਾਂ ਦੇ ਅਧਿਆਪਕ ਪੱਖੀ ਫੈਸਲੇ ਲਾਗੂ ਕਰਨ ਤੋਂ ਵੀ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਿਤਪਾਲ ਸਿੰਘ ਚੌਟਾਲਾ, ਨਰਿੰਦਰ ਅਜਨੋਹਾ, ਪਰਮਜੀਤ ਕਾਤਿਬ, ਉਂਕਾਰ ਸਿੰਘ, ਲਹਿੰਬਰ ਸਿੰਘ, ਅਮਰ ਸਿੰਘ, ਜਸਵੀਰ ਸਿੰਘ, ਬਲਜਿੰਦਰ ਸਿੰਘ, ਅਜੇ ਕੁਮਾਰ, ਮਨਜਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਬਲਵੀਰ ਸਿੰਘ ਆਦਿ ਹਾਜਰ ਸਨ।
Comments
Post a Comment