ਪਿੰਡ ਬੱਡੋਂ ਵਿਖੇ ਸੰਤ ਬਾਬਾ ਪ੍ਰਧਾਨ ਸਿੰਘ ਬੱਡੋਂ ਦੀ ਯਾਦ ਵਿੱਚ ਸਲਾਨਾ 16ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ

 
ਹੁਸ਼ਿਆਰਪੁਰ,02 ਦਲਜੀਤ ਅਜਨੋਹਾ 
ਪਿੰਡ ਬੱਡੋਂ ਵਿਖੇ ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਜੀ ਦੇ ਅਸਥਾਨ ਤੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਨੌਜਵਾਨ ਸਭਾ ਬੱਡੋ ਵੱਲੋਂ ਸੰਤ ਬਾਬਾ ਪ੍ਧਾਨ ਸਿੰਘ ਬੱਡੋਂ ਦੀ ਯਾਦ ਵਿੱਚ ਸਲਾਨਾ 16ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੇਵਾਦਾਰ ਸਰਬਪ੍ਰੀਤ ਸਿੰਘ ਸੋਨੂੰ ਸਾਬਕਾ ਪੰਚ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਬਾਬਾ ਪ੍ਰਧਾਨ ਸਿੰਘ ਜੀ ਦੀ ਯਾਦ ਵਿਚ ਸਲਾਨਾ 16ਵੇਂ ਵਿਸ਼ਾਲ ਖੂਨਦਾਨ ਕੈਂਪ ਦਾ ਨਿਰਮਲ ਕੁਟੀਆ ਸੰਤ ਬਾਬਾ ਮਈਆ ਦਾਸ ਜੀ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਚਨ ਸਿੰਘ ਜੀ ਅਰਦਾਸ ਕਰਨ ਤੋਂ ਉਪਰੰਤ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਲਾਨਾ ਵਿਸ਼ਾਲ ਖੂਨਦਾਨ ਕੈਂਪ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ ਤੋਂ ਡਾਕਟਰਾ ਦੀ ਟੀਮ ਪੁੱਜ ਕੇ ਖੂਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਸਵੈਇੱਛਾ ਨਾਲ ਵੀਰਾਂ ਅਤੇ ਭੈਣਾਂ ਨੇ 30 ਯੂਨਿਟ ਖੂਨ ਦਾਨ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ, ਡਾਕਟਰਾਂ ਦੀ ਟੀਮ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਗੁਰੀਕਾ, ਹਰਜੀਤ ਦੇਵੀ, ਸੰਦੀਪ ਸਿੰਘ, ਕਮਲਜੀਤ ਕੌਰ, ਜਤਿੰਦਰ ਕੁਮਾਰ, ਹਰਜੀਤ ਧਾਮੀ, ਸਰਬਪ੍ਰੀਤ ਸਿੰਘ ਸੋਨੂੰ ਸਾਬਕਾ ਪੰਚ, ਮਨਜੀਤ ਸਿੰਘ, ਉਕਾਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ ਮੋਨਾ, ਜਥੇਦਾਰ ਜਰਨੈਲ ਸਿੰਘ ਖਾਲਸਾ, ਸੁਖਬੀਰ ਸਿੰਘ ਰਿਮੀ, ਲੰਬੜਦਾਰ ਜੋਗਾ ਸਿੰਘ, ਅਰਸਦੀਪ ਸਿੰਘ, ਮਨਕੀਰਤ ਸਿੰਘ, ਦਮਨ ਪਰਮਾਰ, ਮਿਸਤਰੀ ਕੁਲਦੀਪ ਸਿੰਘ ਦੀਪਾ, ਹਰਬਿਲਾਸ ਸਿੰਘ, ਹਰਦੀਪ ਸਿੰਘ ਦੀਪਾ, ਸਿਮਰੀਤ ਕੌਰ ਆਦਿ ਹਾਜਰ ਸਨ।

Comments