ਚਰਨਛੋਹ ਸੱਚਖੰਡ ਬੇਗਮਪੁਰਾ ਦੇ ਲੰਗਰਾਂ ਲਈ ਮਲਕੀਤ ਦਿਓਲ ਮੋਗਾ ਵਲੋੰ 11 ਹਜਾਰ ਦੀ ਸੇਵਾ ਕਰਵਾਈ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੇ ਲੰਗਰਾਂ ਲਈ ਮਲਕੀਤ ਸਿੰਘ ਦਿਓਲ ਪਿੰਡ ਘੋਲੀਆ ਖੁਰਦ ਜਿਲਾ ਮੋਗਾ ਵਲੋੰ 11 ਹਜਾਰ ਰੁਪਏ ਦੀ ਸੇਵਾ ਕੀਤੀ ਗਈ ਹੈ। ਇਸ ਮੌਕੇ ਪਰਿਵਾਰ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)ਭਾਰਤ ਨੇ ਕਿਹਾ ਸੰਗਤ ਵਲੋੰ ਮਿਲੇ ਅਥਾਹ ਪਿਆਰ ਤੇ ਸਤਿਕਾਰ ਨਾਲ ਆਲ ਇੰਡੀਆ ਆਦਿ ਧਰਮ ਮਿਸ਼ਨ ਦੀ ਪੂਰੀ ਟੀਮ ਅਤੇ ਪ੍ਰਬੰਧਕਾਂ ਦੇ ਹੌਂਸਲੇ ਬੁਲੰਦ ਹੋ ਗਏ ਹਨ । ਉਨਾਂ ਕਿਹਾ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਚਰਨਛੋਹ ਬੇਗਮਪੁਰਾ ਸੱਚਖੰਡ ਸ੍ਰੀ ਖੁਰਾਲਗੜ ਸਾਹਿਬ ਵਿਖੇ 31 ਦਸੰਬਰ ਰਾਤ ਦੇ ਸਮਾਗਮਾਂ ਵਿੱਚ ਬਹੁਤ ਵੱਡਾ ਠਾਠਾਂ ਮਾਰਦਾ ਇਕੱਠ ਹੋਇਆ ਅਤੇ ਉਸਤੋਂ ਬਾਅਦ ਸੰਗਤਾਂ ਬੜੀ ਸ਼ਰਧਾ ਪੂਰਵਕ ਪਹੁੰਚ ਰਹੀਆਂ ਹਨ। ਓਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਅਤੇ ਆਦਿ ਧਰਮ ਦੇ ਰਹਿਬਰਾਂ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਥੇ ਬਹੁਤ ਜਲਦ ਰੋਜ਼ਾਨਾ ਸਤਿਸੰਗ ਸਮਾਗਮ ਆਰੰਭ ਕੀਤੇ ਜਾ ਰਹੇ ਹਨ। 
     ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ "ਬੇਗਮਪੁਰਾ ਸ਼ਹਿਰ"ਦੇ ਸੰਕਲਪ ਨੂੰ ਮੰਜਿਲ ਵੱਲ ਲੈ ਕੇ ਜਾਣ ਲਈ ਪੜੇ ਲਿਖੇ ਬੁੱਧੀਜੀਵੀ ਵਰਗ ਅਤੇ ਯੂਥ ਨੂੰ ਆਦਿ ਧਰਮ ਮਿਸ਼ਨ ਦੇ ਪਲੇਟਫਾਰਮ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਆਦਿ ਧਰਮੀ ਕੌਮ ਧਾਰਮਿਕ, ਸਮਾਜਿਕ,ਆਰਥਿਕ ਅਤੇ

Comments