ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਆਸ਼ਰਮ ਕੋਟਲਾ ਕਲਾਂ ਵਿਖੇ ਧਾਰਮਿਕ ਸਮਾਗਮ 1 ਤੋਂ 12 ਫਰਵਰੀ ਤੱਕ ਕਰਵਾਇਆ ਜਾਵੇਗਾ/ਬਾਬਾ ਬਾਲ ਜੀ ਰਾਸ਼ਟਰੀਯ ਪਰਮ ਸੰਤ

ਊਨਾ/ਦਲਜੀਤ ਅਜਨੋਹਾ 
ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਆਸ਼ਰਮ ਕੋਟਲਾ ਕਲਾਂ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਵਿਖੇ 1 ਫ਼ਰਵਰੀ ਤੋਂ 12 ਫ਼ਰਵਰੀ ਤੱਕ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਪਰਮ ਪੂਜਨੀਯ ਰਾਸ਼ਟਰੀ ਪਰਮ ਸੰਤ ਬਾਬਾ ਬਾਲ ਜੀ ਮਹਾਰਾਜ ਦੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਬਾਲ ਜੀ ਅਤੇ ਹੋਰ ਹਾਜ਼ਰ ਸੰਗਤਾਂ ਨੇ ਸਾਂਝੇ ਤੌਰ ਦੱਸਿਆ ਕਿ ਇਸ ਸਮਾਗਮ ਦੌਰਾਨ 1 ਫ਼ਰਵਰੀ ਤੋਂ 3 ਫ਼ਰਵਰੀ ਤੱਕ ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਜੀ ਸੰਗਤਾਂ ਨੂੰ ਗੀਤਾ ਦੇ ਪ੍ਰਵਚਨ ਕਰਨਗੇ। 4 ਅਤੇ 5 ਫ਼ਰਵਰੀ ਨੂੰ ਰਸਿਕਾ ਪਾਗਲ ਕ੍ਰਿਪਾ ਪਾਤਰ ਚਿੱਤਰ ਵਿਚਿੱਤਰ ਜੀ ਵੱਲੋਂ ਭਜਨ ਸੰਕੀਰਤਨ ਕੀਤਾ ਜਾਵੇਗਾ ਅਤੇ 6 ਫ਼ਰਵਰੀ ਤੋਂ 12 ਫ਼ਰਵਰੀ ਤੱਕ ਸ਼੍ਰੀਮਦ ਭਾਗਵਤ ਕਥਾ ਵਿਆਸ ਆਚਾਰਯ ਗੌਰਵ ਕ੍ਰਿਸ਼ਨ ਗੋਸਵਾਮੀ ਜੀ ਬਰਿੰਦਾਵਨ ਵਾਲੇ ਸੰਗਤਾਂ ਨੂੰ ਸ਼੍ਰੀਮਦ ਭਾਗਵਤ ਕਥਾ ਨਾਲ ਨਿਹਾਲ ਕਰਨਗੇ। ਇਸ ਮੌਕੇ ਤੇ ਸੰਗਤਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 29 ਜਨਵਰੀ ਨੂੰ ਏਕਾਦਸ਼ੀ ਤੇ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ। ਇਸ ਮੌਕੇ ਤੇ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ । ਇਸ ਮੌਕੇ ਤ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Comments