ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕਿਸਾਨ ਵਿੰਗ ਵੱਲੋਂ ਮਾਨਯੋਗ ਡਿਪਟੀ ਸਪੀਕਰ ਅਤੇ ਹਲਕਾ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਿਖੇ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ | ਜਿਸ ਵਿੱਚ ਵਿੰਗ ਦੇ ਬਲਾਕ ਪੱਧਰੀ ਅਧਿਕਾਰੀਆਂ, ਖੇਤਰ ਦੇ ਮੁੱਖੀ ਕਿਸਾਨ ਆਗੂਆਂ, ਪਿੰਡ ਪੱਧਰ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਨੇ ਹਿੱਸਾ ਲਿਆ । ਮੀਟਿੰਗ ਦੀ ਅਗਵਾਈ ਕਿਸਾਨ ਵਿੰਗ ਦੇ ਪ੍ਰਧਾਨ ਸ. ਕਮਲਜੀਤ ਸਿੰਘ ਜੱਸੋਵਾਲ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਸਭ ਦਾ ਸਵਾਗਤ ਕਰਦੇ ਹੋਏ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਫਸਲੀ ਹਾਨੀਕਾਰਕ , ਮੌਸਮੀ ਤਬਦਲੀ, ਕੀਟਨਾਸ਼ਕਾਂ ਦੀ ਵੱਧਦੀ ਕੀਮਤ, ਖਾਦਾਂ ਦੀ ਘਾਟ ਤੇ ਚਰਚਾ ਵਿਚਾਰ ਕੀਤਾ ਗਿਆ । ਇਸ ਮੋਕੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿਵਾਇਆ ਕਿ ਉਹ ਹਰ ਮੁੱਦੇ ਨੂੰ ਤੁਰੰਤ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਹੱਲ ਕਰਵਾਇਆ ਜਾਵੇਗਾ |ਇਸ ਮੀਟਿੰਗ ਵਿੱਚ ਖੇਤੀਬਾੜੀ ਵਿੱਚ ਨਵੀਂ ਤਕਨਾਲੋਜੀ ਦੇ ਵਿਕਾਸ, ਪਾਣੀ ਬਚਾਉ ਪ੍ਰਣਾਲੀਆਂ, ਬੀਜਾਂ ਦੀ ਸੁਧਾਰਤ ਕਿਸਮ, ਜੈਵਿਕ ਖੇਤੀ ਅਤੇ ਖੇਤ–ਤੋਂ–ਬਜ਼ਾਰ ਤੱਕ ਦੀ ਨਵੀਨ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਕਿਸਾਨ ਵਿੰਗ ਨੇ ਹਰ ਪਿੰਡ ਵਿੱਚ ਜਾਣਕਾਰੀ ਕੈਂਪ ਲਗਾਉਣ ਅਤੇ ਕਿਸਾਨਾਂ ਨੂੰ ਨਵੀਆਂ ਸਕੀਮਾਂ ਨਾਲ ਜੋੜਨ ਦਾ ਫੈਸਲਾ ਵੀ ਕੀਤਾ ਗਿਆ ਤਾਂ ਜੋ ਕੋਈ ਵੀ ਕਿਸਾਨ ਸਰਕਾਰੀ ਸਹੂਲਤ ਤੋਂ ਵੰਚਿਤ ਨਾ ਰਹਿ ਜਾਵੇ।
ਇਨ੍ਹਾ ਵੱਲੋਂ ਇਹ ਵੀ ਨਿਰਧਾਰਿਤ ਕੀਤਾ ਗਿਆ ਕਿ ਕਿਸਾਨਾਂ ਨੂੰ ਸੰਗਠਿਤ ਕਰਨ ਲਈ ਪਿੰਡ ਅਤੇ ਬਲਾਕ ਪੱਧਰ ‘ਤੇ ਨਵੇਂ ਯੁਵਾ ਮੈਂਬਰ ਜੋੜੇ ਜਾਣਗੇ, ਤਾਂ ਕਿ ਖੇਤੀਬਾੜੀ ਮੋਰਚੇ ਨੂੰ ਹੋਰ ਤਾਕਤ ਦਿੱਤੀ ਜਾ ਸਕੇ।
ਅੰਤ ਵਿੱਚ ਵਿੰਗ ਦੇ ਮੁੱਖ ਅਧਿਕਾਰੀਆਂ ਨੇ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਿਸਾਨ ਭਵਿੱਖ ਦਾ ਨਿਰਮਾਤਾ ਹੈ ਅਤੇ ਉਸਦੀ ਤਰੱਕੀ ਹੀ ਰਾਜ ਅਤੇ ਦੇਸ਼ ਦੀ ਤਰੱਕੀ ਹੈ। ਉਨ੍ਹਾਂ ਨੇ ਸਾਰੇ ਕਿਸਾਨਾਂ ਨੂੰ ਇਕੱਠੇ ਰਹਿ ਕੇ ਆਪਣੇ ਹੱਕਾਂ ਲਈ ਲੜਨ ਅਤੇ ਖੇਤੀਬਾੜੀ ਨੂੰ ਹੋਰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਇਸ ਮੋਕੇ ਸੰਗਠਨ ਇੰਚਾਰਜ ਚਰਨਜੀਤ ਸਿੰਘ ਚੰਨੀ ,ਮਾਰਕੀਟ ਕਮੇਟੀ ਤੋ ਚੈਅਰਮੇਨ ਬਲਦੀਪ ਸੈਣੀ, ਸੁਖਵੀਰ ਸਿੰਘ ਨਾਜਰਪੁਰ, ਅਰਵਿੰਦਰ ਸਿੰਘ ਗੋਲੀਆ, ਬਲਜਿੰਦਰ ਸਿੰਘ ਗੁਜਰਪੁਰ, ਕਿਸ਼ਨ ਸਿੰਘ ਗੜ੍ਹਸ਼ੰਕਰ, ਜਸਪਾਲ ਸਿੰਘ ਪਾਲਦੀ, ਦਿਆਲ ਸਿੰਘ ਨੰਗਲ ਕਲਾਂ, ਗੁਰਿੰਦਰ ਸਿੰਘ ਨੰਗਲ ਕਲਾਂ, ਮਨਜੀਤ ਸਿੰਘ ਐਮਾ ਜੱਟਾਂ ਅਤੇ ਇਸ ਤੋ ਇਲਾਵਾ ਕਿਸਾਨ ਆਗੂ ਅਤੇ ਪਾਰਟੀ ਵਰਕਰ ਹਾਜਰ ਸਨ |

Comments
Post a Comment