‘ਵਖਰਾ ਸਵੈਗ’ ਨੇ ਸਮਾਜਸੇਵੀ ਸੰਸਥਾਵਾਂ ਨੂੰ ਇਕ ਮੰਚ ’ਤੇ ਜੋੜਿਆ ਹੁਸ਼ਿਆਰਪੁਰ। ਆਰ.ਜੇ. ਕ੍ਰੀਏਟਰਜ਼ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸ਼ਾਪਿੰਗ ਅਤੇ ਲਾਈਫਸਟਾਈਲ ਐਗਜ਼ੀਬਿਸ਼ਨ ‘ਵਖਰਾ ਸਵੈਗ’ ਨੇ
ਹੁਸ਼ਿਆਰਪੁਰ ਦਲਜੀਤ ਅਜਨੋਹਾ
ਵਿੱਚ ਸਮਾਜਸੇਵਾ, ਪ੍ਰਸ਼ਾਸਨ ਅਤੇ ਉਦਯੋਗ ਜਗਤ ਨੂੰ ਇਕ ਸਾਂਝੇ ਮੰਚ ’ਤੇ ਲਿਆ ਕੇ ਸਮਾਜਕ ਏਕਤਾ ਦੀ ਮਜ਼ਬੂਤ ਮਿਸਾਲ ਪੇਸ਼ ਕੀਤੀ। ਸੋਨਾਲਿਕਾ ਨੂੰ ਮੁੱਖ ਪ੍ਰਾਯੋਜਕ ਬਣਾਕੇ, ਪੰਜਾਬ ਟੂਰਿਜ਼ਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਇਹ ਮੇਗਾ ਇਵੈਂਟ 26 ਤੋਂ 28 ਦਸੰਬਰ ਤੱਕ ਸਿਟੀ ਸੈਂਟਰ ਹੁਸ਼ਿਆਰਪੁਰ ਵਿੱਚ ਸਫਲਤਾਪੂਰਵਕ ਸੰਪੰਨ ਹੋਇਆ। ਇਸ ਆਯੋਜਨ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਸੋਨਾਲਿਕਾ ਵੱਲੋਂ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (CSR) ਤਹਿਤ ਚਲਾਈ ਜਾ ਰਹੀ ‘ਸੰਜੀਵਨੀ’ ਪਹਿਲ ਸਮੇਤ ਵੱਖ-ਵੱਖ ਸਮਾਜਕ ਕਾਰਜਾਂ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ ਗਿਆ। ‘ਸੰਜੀਵਨੀ’ ਦੇ ਅਧੀਨ ਅਮ੍ਰਿਤਮ ਵੇਲਨੈੱਸ ਰਿਟਰੀਟਸ, ਸੰਜੀਵਨੀ ਹੀਲਿੰਗ ਸੈਂਟਰ, ਸੰਜੀਵਨੀ ਸ਼ਰਨਮ ਆਰਆਰਐਮ ਹੋਲਿਸਟਿਕ ਸੈਂਟਰ, ਆਰਆਰਐਮ ਆਟਿਜ਼ਮ ਥੈਰਾਪਿਊਟਿਕ ਸਕੂਲ, ਆਈ ਲਵ ਹੁਸ਼ਿਆਰਪੁਰ ਅਤੇ ਸੋਨਾਲਿਕਾ ਵਿਂਟਰ ਕੇਅਰ ਡ੍ਰਾਈਵ ਰਾਹੀਂ ਸਿਹਤ, ਮਨੁੱਖੀ ਸੇਵਾ ਅਤੇ ਜ਼ਰੂਰਤਮੰਦਾਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ, ਜਿਸ ਨੂੰ ਮੌਜੂਦ ਜਨਸਮੂਹ ਨੇ ਖੂਬ ਸਰਾਹਿਆ। ਸਮਾਪਨ ਸਮਾਰੋਹ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਕਿਹਾ ਕਿ ‘ਵਖਰਾ ਸਵੈਗ’ ਸਿਰਫ਼ ਇੱਕ ਸ਼ਾਪਿੰਗ ਇਵੈਂਟ ਨਹੀਂ, ਬਲਕਿ ਸਮਾਜ ਨੂੰ ਜੋੜਨ ਵਾਲਾ ਇੱਕ ਮਜ਼ਬੂਤ ਮੰਚ ਹੈ। ਸੋਨਾਲਿਕਾ ਦੀ ‘ਸੰਜੀਵਨੀ’ ਵਰਗੀ ਪਹਿਲ ਇਹ ਦਰਸਾਉਂਦੀ ਹੈ ਕਿ ਉਦਯੋਗ ਜਗਤ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਵੀ ਅਗਵਾਈ ਕਰ ਸਕਦਾ ਹੈ। ਅਜਿਹੇ ਆਯੋਜਨ ਸਮਾਜਸੇਵੀ ਸੰਸਥਾਵਾਂ ਨੂੰ ਨਵੀਂ ਦਿਸ਼ਾ ਅਤੇ ਊਰਜਾ ਪ੍ਰਦਾਨ ਕਰਦੇ ਹਨ। ਐਗਜ਼ੀਬਿਸ਼ਨ ਵਿੱਚ ਫੈਸ਼ਨ, ਜੁਐਲਰੀ, ਫੂਡ, ਆਟੋਮੋਬਾਈਲ ਅਤੇ ਲਾਈਫਸਟਾਈਲ ਨਾਲ ਸੰਬੰਧਿਤ ਸਟਾਲ ਲੋਕਾਂ ਦੇ ਆਕਰਸ਼ਣ ਦਾ ਕੇਂਦਰ ਬਣੇ ਰਹੇ। ਇਸਦੇ ਨਾਲ ਹੀ ਸਮਾਜਸੇਵੀ ਸੰਸਥਾਵਾਂ ਦੇ ਸਟਾਲਾਂ ਨੇ ਆਮ ਲੋਕਾਂ ਨੂੰ ਸੇਵਾ ਕਾਰਜਾਂ ਨਾਲ ਜੋੜਨ ਦਾ ਮਹੱਤਵਪੂਰਨ ਕੰਮ ਕੀਤਾ। ਵੱਡੀ ਗਿਣਤੀ ਵਿੱਚ ਪਰਿਵਾਰਾਂ, ਨੌਜਵਾਨਾਂ ਅਤੇ ਸਮਾਜਕ ਕਾਰਕੁਨਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਆਰ.ਜੇ. ਕ੍ਰੀਏਟਰਜ਼ ਦੇ ਕੋਆਰਡੀਨੇਟਰ ਡਾ. ਪੰਕਜ ਸ਼ਿਵ ਨੇ ਦੱਸਿਆ ਕਿ ਇਸ ਆਯੋਜਨ ਦਾ ਮਕਸਦ ਸਿਰਫ਼ ਵਪਾਰ ਨੂੰ ਉਤਸ਼ਾਹਿਤ ਕਰਨਾ ਨਹੀਂ, ਸਗੋਂ ਸਮਾਜਸੇਵਾ ਨਾਲ ਜੁੜੀਆਂ ਸੰਸਥਾਵਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨਾ ਵੀ ਸੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸੋਨਾਲਿਕਾ ਦੀ ‘ਸੰਜੀਵਨੀ’, ਰੈਡ ਕ੍ਰਾਸ ਵਿਂਗਜ਼, ਚੜ੍ਹਦਾ ਸੂਰਜ, ਜ਼ਿਲ੍ਹਾ ਪ੍ਰਸ਼ਾਸਨ, ਭਾਈ ਘਨਈਆ ਜੀ ਚੈਰਿਟੇਬਲ ਟਰਸਟ, ਰੋਟਰੀ ਆਈ ਡੋਨੇਸ਼ਨ, ਰਾਮਚਰਿਤਮਾਨਸ, ਵੌਇਸ ਫੋਰ ਵੌਇਸਲੈੱਸ, ਸ਼ਰਬਤ ਦਾ ਭਲਾ, ਸਨ ਫਾਊਂਡੇਸ਼ਨ, ਸਹਾਰਾ ਵੈਲਫੇਅਰ ਸੋਸਾਇਟੀ, ਡਿਸਟ੍ਰਿਕਟ ਬਲੱਡ ਡੋਨੇਸ਼ਨ ਕਮੇਟੀ, ਰੋਟਰੀ ਕਲੱਬ ਮਿਡ ਟਾਊਨ ਕਾਰਨੀਆ ਟ੍ਰਾਂਸਪਲਾਂਟ, ਦਿਵਿਆਂਗਜਨ ਕਲਿਆਣ ਸੋਸਾਇਟੀ ਅਤੇ ਨੋਬਲ ਪਲੇਜ ਸੰਸਥਾ ਸਮੇਤ ਕਈ ਸੰਸਥਾਵਾਂ ਨੇ ਇਸ ਵਿੱਚ ਭਾਗੀਦਾਰੀ ਕੀਤੀ। ਕਾਰਜਕ੍ਰਮ ਦੌਰਾਨ ਡਾਕਟਰ ਅਜੈ ਬੱਗਾ, ਰੈਡ ਕ੍ਰਾਸ ਤੋਂ ਮੰਗੇਸ਼ ਸੂਦ, ਜਸਦੀਪ ਪਾਹਵਾ, ਹਰੀਸ਼ ਸੈਨੀ, ਸੰਜੀਵ ਅਰੋੜਾ, ਸੰਦੀਪ, ਜੇ.ਬੀ. ਬਹਿਲ, ਬਹਾਦਰ ਸਿੰਘ ਸੁਨੇਤ, ਰਾਕੇਸ਼ ਸਹਾਰਨ, ਮਨਦੀਪ ਕੌਰ, ਭਾਰਤ ਭੂਸ਼ਣ, ਰਾਜੇਸ਼ ਬਜਾਜ, ਆਗਿਆ ਪਾਲ ਸਿੰਘ ਸਾਹਨੀ, ਸਿਵਲ ਡਿਫੈਂਸ ਦੇ ਪ੍ਰਮੋਦ ਸ਼ਰਮਾ ਅਤੇ ਅੰਤਰਰਾਸ਼ਟਰੀ ਸਾਈਕਲਿਸਟ ਬਲਰਾਜ ਸਿੰਘ ਚੌਹਾਨ ਸਮੇਤ ਕਈ ਗਣਮਾਨਯ ਵਿਅਕਤੀ ਹਾਜ਼ਰ ਰਹੇ। ਡਾ. ਪੰਕਜ ਸ਼ਿਵ ਅਤੇ ਰੇਨੂੰ ਕੰਵਰ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਵੱਲੋਂ ਮਿਲੀ ਸਕਾਰਾਤਮਕ ਪ੍ਰਤੀਕਿਰਿਆ ਨਾਲ ਪੂਰੀ ਟੀਮ ਉਤਸ਼ਾਹਿਤ ਹੈ। ਟੀਮ ਮੈਂਬਰ ਸਾਰਿਕਾ ਸ਼ਿਵ ਅਤੇ ਹਨੀ ਸੂਦ ਨੇ ਸੋਨਾਲਿਕਾ, ਜ਼ਿਲ੍ਹਾ ਪ੍ਰਸ਼ਾਸਨ, ਸਮਾਜਸੇਵੀ ਸੰਸਥਾਵਾਂ ਅਤੇ ਸ਼ਹਿਰਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।
Comments
Post a Comment