ਅੱਜ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹੋਵੇਗਾ ਸੰਗਤਾਂ ਦਾ ਵਿਸ਼ਾਲ ਇਕੱਠ *ਦੇਸ਼ ਵਿਦੇਸ਼ ਦੀਆਂ ਸੰਗਤਾਂ,ਧਾਰਮਿਕ,ਸਮਾਜਿਕ ਤੇ ਰਾਜਨੀਤਕ ਸ਼ਖਸੀਅਤਾਂ ਭਰਨਗੀਆਂ ਹਾਜਰੀ *ਨਵੇਂ ਵਰ੍ਹੇ ਨੂੰ "ਜੀ ਆਇਆਂ" ਕਹਿਣ ਲਈ ਆਦਿ ਧਰਮ ਮਿਸ਼ਨ ਸ਼ੁਰੂ ਕਰੇਗਾ "ਬੇਗਮਪੁਰਾ ਸੰਕਲਪ ਮੁਹਿੰਮ" -ਸੰਤ ਸਤਵਿੰਦਰ ਹੀਰਾ



ਹੁਸ਼ਿਆਰਪੁਰ 30 ਦਲਜੀਤ ਅਜਨੋਹਾ 
ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਆਦਿ ਧਰਮ ਮੰਡਲ ਦੇ ਸੰਸਥਾਪਕ, ਗਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਨ ਅਤੇ ਨਵੇਂ ਸਾਲ ਦੀ ਆਮਦ ਤੇ 31 ਦਸੰਬਰ 2025 ਨੂੰ ਸ਼ਾਮ 7 ਵਜੇ ਤੋਂ ਮਹਾਨ ਸਤਿਸੰਗ ਸਮਾਗਮ ਆਰੰਭ ਹੋਣਗੇ,ਜਿਸ ਵਿੱਚ ਪ੍ਰਸਿੱਧ ਰਾਗੀ,ਢਾਡੀ ਅਤੇ ਮਿਸ਼ਨਰੀ ਗਾਇਕ ਸੰਗਤਾਂ ਨੂੰ ਕੌਮ ਦੇ ਮਹਾਨ ਰਹਿਬਰਾਂ ਦੇ ਕ੍ਰਾਂਤੀਕਾਰੀ ਮਿਸ਼ਨ ਰਾਹੀਂ ਜਾਗਰੂਕ ਕਰਨਗੇ।          
  ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਨੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਸੰਤਾਂ ਮਹਾਂਪੁਰਸ਼ਾਂ ਨੂੰ ਖੁੱਲਾ ਸੱਦਾ ਪੱਤਰ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਖੇ ਹਰ ਸਾਲ ਦੀ ਤਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਜਨਮ ਦਿਨ ਤੇ ਸਲਾਨਾ ਸਮਾਗਮ ਬਹੁਤ ਹੀ ਸ਼ਰਧਾ ਪੂਰਵਕ ਮਨਾਏ ਜਾ ਰਹੇ ਹਨ ਜਿਸ ਲਈ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖਸ਼ੀਅਤਾਂ ਨੂੰ ਖੁੱਲਾ ਸੱਦਾ ਪੱਤਰ ਦਿਤਾ ਗਿਆ ਹੈ। ਓਨਾਂ ਦੱਸਿਆ ਕਿ 31 ਦਸੰਬਰ ਸ਼ਾਮ 7 ਵਜੇ ਤੋਂ ਰਾਤ 1 ਵਜੇ ਤੱਕ ਕੌਮ ਦੇ ਪ੍ਰਸਿੱਧ ਰਾਗੀ, ਢਾਡੀ , ਮਿਸ਼ਨਰੀ ਗਾਇਕ ਦੇਸ਼ ਵਿਦੇਸ਼ ਤੋਂ ਸੱਚਖੰਡ ਬੇਗਮਪੁਰਾ ਵਿਖੇ ਪਹੁੰਚ ਰਹੀਆਂ ਹਜਾਰਾਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਕੌਮ ਦੇ ਸਮਾਜਿਕ ਕ੍ਰਾਂਤੀਕਾਰੀ ਰਹਿਬਰਾਂ ਦੇ ਮਿਸ਼ਨ ਰਾਹੀਂ ਜਾਗਰੂਕ ਕਰਨਗੇ। ਸੰਤ ਹੀਰਾ ਜੀ ਨੇ ਕਿਹਾ ਸੰਗਤਾਂ ਲਈ ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਵੱਖ ਵੱਖ ਸ਼ਰਧਾਵਾਨ ਗੁਰੂ ਪ੍ਰੇਮੀਆਂ ਵਲੋੰ ਲਗਾਏ ਜਾ ਰਹੇ ਹਨ। 
ਸੰਤ ਹੀਰਾ ਜੀ ਨੇ ਕਿਹਾ ਕਿ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਲਈ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ "ਬੇਗਮਪੁਰਾ ਸੰਕਲਪ ਮੁਹਿੰਮ" ਸ਼ੁਰੂ ਕਰੇਗਾ ਜਿਸ ਤਹਿਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸਾਏ ਬੇਗਮਪੁਰਾ ਦੇ ਸੰਕਲਪ ਨੂੰ ਪੂਰਾ ਕਰਨ ਲਈ ਅਤੇ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫੂਲੇ,ਬਾਬਾ ਸਾਹਿਬ ਡਾ,. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਜੀ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਚਾਰ ਮੁਹਿੰਮ ਆਰੰਭ ਕੀਤੀ ਜਾਵੇਗੀ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਆਓ ਨਵੇਂ ਸਾਲ ਦੀ ਅਰੰਭਤਾ ਦੇ ਸ਼ੁਭ ਮੌਕੇ ਤੇ ਇਤਿਹਾਸਕ ਧਰਮ ਅਸਥਾਨ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਹਾਜਰੀ ਭਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ।

Comments