ਸ਼ਹੀਦੀ ਹਫਤੇ ਨੂੰ ਸਮਰਪਿਤ ਦੁੱਧ ਦਾ ਲੰਗਰ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਲਗਾਇਆ ਗਿਆ ।


ਹੁਸ਼ਿਆਰਪੁਰ ਦਲਜੀਤ ਅਜਨੋਹਾ 
 ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ, ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਜੀ ਅਜਨੋਹਾ ਦਾ ਜੱਦੀ ਪਿੰਡ ਅਜਨੋਹਾ ਇਹਨਾਂ ਮਹਾਂਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਰਜਿ ਅਜਨੋਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਸੰਸਥਾ ਵਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਅਪਾਰ ਮਿਹਰ ਸਦਕਾ ਇਲਾਕਾ ਨਿਵਾਸੀ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਮਹਾਰਾਜ ਜੀ ਵੱਲੋਂ ਵਰਸਾਏ ਬਾਬਾ ਯੱਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਚਲਾਈ ਜਾ ਰਹੀ ਹੈ। ਗਰੀਬ ਦਾ ਮੂੰਹ, ਗੁਰੂ ਦੀ ਗੋਲਕ ਸੰਸਥਾ ਅਜਨੋਹਾ ਵਲੋਂ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬੋਰਟਰੀ ਪਿੰਡ ਨਰੂੜ ਵਿਖੇ ਦੁੱਧ ਦਾ ਲੰਗਰ ਸ਼ਹੀਦੀ ਹਫਤੇ ਨੂੰ ਸਮਰਪਿਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ, ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ ਚਮਕੌਰ ਦੀ ਜੰਗ ਤੱਕ ਜਿੰਨੇ ਸਿੰਘ ਸਿੰਘਣੀਆਂ ਸ਼ਹੀਦ ,ਬਾਬਾ ਮੋਤੀ ਰਾਮ ਮਹਿਰਾ ਤੇ ਸਮੂਹ ਪਰਿਵਾਰ ਅਤੇ ਜਿਨ੍ਹਾਂ ਗੁਰੂ ਸਾਹਿਬ ਜੀ ਦਾ ਸਾਥ ਦਿੱਤਾ। ਉਹਨਾਂ ਸਾਰਿਆਂ ਦੀ ਨਿੱਘੀ ਯਾਦ ਵਿੱਚ ਲਗਾਇਆ ਗਿਆ । ਇਸ ਮੌਕੇ ਹਾਜ਼ਰ ਸੰਸਥਾ ਮੁਖੀ ਭਾਈ ਹਰਵਿੰਦਰ ਸਿੰਘ ਖਾਲਸਾ ਅਜਨੋਹਾ, ਉਂਕਾਰ ਸਿੰਘ ਨਰੂੜ,ਬਲਜੀਤ ਸਿੰਘ ਬਿੱਲਾ ਅਜਨੋਹਾ, ਜਤਿੰਦਰ ਸਿੰਘ ਰਾਣਾ ਖਾਲਸਾ ਮੁਖਲਿਆਣਾ, ਕਮਲਜੀਤ ਸਿੰਘ ਰਾਣਾ ਖਾਲਸਾ,ਡਾਕਟਰ ਤਰਸੇਮ ਸਿੰਘ,ASI ਰਛਪਾਲ ਸਿੰਘ ਖਾਲਸਾ ਟੋਡਰਪੁਰ,ਡਾਕਟਰ ਸਤਨਾਮ ਸਿੰਘ ਖਾਲਸਾ, ਲੈਬ ਟੈਕਨੀਸ਼ੀਅਨ ਗੁਰਪ੍ਰੀਤ ਸਿੰਘ, ਸੰਦੀਪ ਕੌਰ ਪਾਸ਼ਟਾਂ,ਲੈਬ ਟੈਕਨੀਸ਼ੀਅਨ ਲਵਪ੍ਰੀਤ ਕੌਰ,ਏ.ਐਨ.ਐਮ ਰਾਜਵੀਰ ਕੌਰ ਪਾਸ਼ਟਾ,ਪ੍ਰੀਆ ਨਰੂੜ, ਹਰਪ੍ਰੀਤ ਕੌਰ ਪਾਸ਼ਟਾਂ, ਸੁਮੀਤ ਨਾਲ ਸਿੰਘ ਅਜਨੋਹਾ, ਸੁਖਦੇਵ ਸਿੰਘ ਮੁਖਲਿਆਣਾ, ਮਨਪ੍ਰੀਤ ਸਿੰਘ ਅਜਨੋਹਾ,ਪ੍ਰੇਮ ਨਾਥ ਨਰੂੜ, ਸੁਰਿੰਦਰ ਪਾਲ ਸਿੰਘ ਅਜਨੋਹਾ, ਜਰਨੈਲ ਸਿੰਘ ਅਜਨੋਹਾ, ਰਣਯੋਦ ਸਿੰਘ ਘੋਦੂ, ਲਵਪ੍ਰੀਤ ਸਿੰਘ ਅਜਨੋਹਾ,ਕੋਮਲ,ਪੰਚ ਸਤਨਾਮ ਸਿੰਘ,ਹਰਮਨ ਸਿੰਘ ਖਾਲਸਾ ਨਡਾਲੋਂ, ਲੰਬੜਦਾਰ ਪਰਮਜੀਤ ਸਿੰਘ ਜਲਵੇਹੜਾ, ਹਰਦੀਪ ਸਿੰਘ ਨਸੀਰਾਬਾਦ, ਅਸ਼ਾਕ ਮੁਹੰਮਦ ਭਾਮ, ਚਰਨਜੀਤ ਸਿੰਘ ਜਗਣੀਆਣਾ, ਗੁਰਪਾਲ ਸਿੰਘ ਨਡਾਲੋ, ਵਰਿੰਦਰ ਸਿੰਘ ਬਿੰਦਰ ਪੰਜੋੜਾ, ਸਤਨਾਮ ਸਿੰਘ ਨਰੂੜ, ਗੁਰਜੀਤ ਸਿੰਘ ਖਾਲਸਾ ਨਰੂੜ,ਪੰਚ ਮਨਪ੍ਰੀਤ ਸਿੰਘ ਨਰੂੜ, ਅਮਰਜੀਤ ਸਿੰਘ ਬਿੱਲਾ ਕੁਕੋਵਾਲ ਅਤੇ ਸੂਬੇ ਮੇਜਰ ਕੁਲਵੀਰ ਸਿੰਘ ਖਲਿਆਣ ਆਦਿ ਹਾਜ਼ਰ ਸਨ।

Comments