ਆਸ ਕਿਰਨ ਨਸ਼ਾ ਛੁਡਾਊ ਕੇਂਦਰ ਹੁਸ਼ਿਆਰਪੁਰ ਵਿਖੇ "ਸ਼ੁਕਰਾਨਾ ਸਮਾਗਮ" ਆਯੋਜਿਤ।



ਹੁਸ਼ਿਆਰਪੁਰ ਦਲਜੀਤ ਅਜਨੋਹਾ 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਹੁਸ਼ਿਆਰਪੁਰ ਵਿਖੇ ਟਾਂਡਾ ਬਾਈਪਾਸ ਰੋਡ ਸਥਿਤ ਚਲਾਏ ਜਾ ਰਹੇ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲਣ ਤੇ ਕੇਂਦਰ ਵਿਖੇ "ਸ਼ੁਕਰਾਨਾ ਸਮਾਗਮ" ਦਾ ਆਯੋਜਨ ਕਰਵਾਇਆ ਗਿਆ। ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਜਸਪ੍ਰੀਤ ਸਿੰਘ ਬਾਬਕ ਵਾਲਿਆਂ ਦੇ ਜਥੇ ਵਲੋਂ ਕੀਰਤਨ ਅਤੇ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਸ ਬਲਵਿੰਦਰ ਸਿੰਘ ਢਿੱਲੋਂ, ਸੁਖਵੀਰ ਸਿੰਘ ਝੂਟੀ, ਡਾ ਜਸਵਿੰਦਰ ਸਿੰਘ ਡੋਗਰਾ ਵਲੋਂ ਵੀਚਾਰਾਂ ਦੀ ਸਾਂਝ ਪਾਈ। ਇਸ ਸਮੇਂ ਜਾਣਕਾਰੀ ਦਿੰਦਿਆਂ ਡਾਕਟਰ ਜਸਵਿੰਦਰ ਸਿੰਘ ਡੋਗਰਾ ਨੇ ਦੱਸਿਆ ਕਿ ਕੁਝ ਕਾਰਣਾਂ ਕਰਕੇ ਸੰਸਥਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸੰਨ ਈਸਵੀ 2001 ਤੋਂ ਹੁਸ਼ਿਆਰਪੁਰ ਵਿਖੇ ਚਲਾਏ ਜਾ ਰਹੇ ਇਸ ਆਸ ਕਿਰਨ ਡਰੱਗ ਕਾਊੰਸਲਿੰਗ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਬੰਧਕੀ ਕਮੇਟੀ ਬਦਲੀ ਗਈ ਹੈ ਅਤੇ ਹੁਣ ਇਸ ਕੇਂਦਰ ਦਾ ਸਮੁੱਚਾ ਪ੍ਰਬੰਧ "ਆਸ ਕਿਰਨ ਸੋਸ਼ਲ ਵੈਲਫੇਅਰ ਸੁਸਾਇਟੀ" ਚਲਾਏਗੀ। ਓਨ੍ਹਾਂ ਕਿਹਾ ਕਿ ਅੱਜ ਦਾ ਸਮਾਗਮ ਪ੍ਰਬੰਧਕ ਕਮੇਟੀ ਬਦਲਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਹੀ ਕਰਵਾਇਆ ਗਿਆ ਹੈ। ਸਮਾਗਮ ਵਿੱਚ ਸ ਰਸ਼ਪਾਲ ਸਿੰਘ ਬੂਰੇ ਜੱਟਾਂ, ਡਾਕਟਰ ਅਰਬਿੰਦ ਸਿੰਘ ਧੂਤ, ਭਾਈ ਕਮਲਜੀਤ ਸਿੰਘ ਕਬੀਰਪੁਰ, ਸ ਸੁਖਜੀਤ ਸਿੰਘ, ਸ ਗੁਰਮੀਤ ਸਿੰਘ ਆਹੂਜਾ, ਸ ਭੁਪਿੰਦਰ ਸਿੰਘ, ਸ ਗੁਰਮੁਖ ਸਿੰਘ, ਸ ਸ਼ਮਸ਼ੇਰ ਸਿੰਘ, ਸ ਪਰਮਜੀਤ ਸਿੰਘ, ਸ ਹਰਪ੍ਰੀਤ ਸਿੰਘ, ਸ ਦਲਜੀਤ ਸਿੰਘ, ਸ ਬਲਵੀਰ ਸਿੰਘ, ਰਾਜ ਕੁਮਾਰ ਹਾਜ਼ਰ ਸਨ।

Comments