ਨਵੇਂ ਸਾਲ ਦੇ ਸਮਾਗਮਾਂ 'ਚ ਸ਼ਰਾਬ ਪਰੋਸਣ ਲਈ ਆਬਕਾਰੀ ਵਿਭਾਗ ਦੀ ਮਨਜ਼ੂਰੀ ਜਰੂਰੀ - ਹਨੂਵੰਤ ਸਿੰਘ



ਹੁਸ਼ਿਆਰਪੁਰ, 30 ਦਲਜੀਤ ਅਜਨੋਹਾ 
        ਸਹਾਇਕ ਕਮਿਸ਼ਨਰ (ਆਬਕਾਰੀ) ਹਨੂਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੇਂ ਸਾਲ ਮੌਕੇ ਕਰਵਾਏ ਜਾਣ ਵਾਲੇ ਸਾਰੇ ਪ੍ਰੋਗਰਾਮਾਂ/ਸਮਾਰੋਹਾਂ, ਜਿਥੇ ਸ਼ਰਾਬ ਦੀ ਵਿਕਰੀ, ਪਰੋਸਣ ਜਾਂ ਸੇਵਨ ਹੋਣਾ ਹੈ, ਉਥੇ ਆਬਕਾਰੀ ਵਿਭਾਗ, ਪੰਜਾਬ ਤੋਂ ਲੋੜੀਂਦੇ ਪਰਮਿਟ/ਮਨਜ਼ੂਰੀਆਂ (ਐਲ-12ਏ) ਪ੍ਰਾਪਤ ਕਰਨਾ ਜ਼ਰੂਰੀ ਹੈ।
ਉਨ੍ਹਾਂ ਸਬੰਧਤ ਪ੍ਰਬੰਧਕਾਂ/ਆਯੋਜਕਾਂ ਨੂੰ ਹਦਾਇਤ ਕੀਤੀ ਕਿ ਉਹ ਆਬਕਾਰੀ ਨੀਤੀ 2025-26 ਅਤੇ ਪੰਜਾਬ ਆਬਕਾਰੀ ਐਕਟ, 1914 ਅਨੁਸਾਰ ਸਾਰੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਬਿਨਾਂ ਪਰਮਿਟ ਕਿਸੇ ਵੀ ਕਿਸਮ ਦਾ ਨਵੇਂ ਸਾਲ ਦਾ ਸਮਾਰੋਹ ਕਰਵਾਉਣਾ ਜਾਂ ਸ਼ਰਾਬ ਦੀ ਵਿਕਰੀ/ਪਰੋਸਣ ਕਰਨਾ ਗੈਰ-ਕਾਨੂੰਨੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਥਾਂ ‘ਤੇ ਬਿਨਾਂ ਪਰਮਿਟ ਸਮਾਰੋਹ ਕਰਵਾਉਣ ਜਾਂ ਨਿਯਮਾਂ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Comments