ਅਗਰਵਾਲ ਲੇਡੀਜ ਕਲੱਬ ਵੱਲੋਂ ਰੈੱਡ ਕਰਾਸ ਨੂੰ 31 ਹਜ਼ਾਰ ਰੁਪਏ ਦਾ ਯੋਗਦਾਨ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
        ਸਕੱਤਰ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਅਗਰਵਾਲ ਲੇਡੀਜ ਕਲੱਬ ਵੱਲੋਂ ਰੈੱਡ ਕਰਾਸ ਸੁਸਾਇਟੀ ਨੂੰ 31000 ਰੁਪਏ ਦਾ ਮਹੱਤਵਪੂਰਨ ਯੋਗਦਾਨ ਦਿੱਤਾ ਗਿਆ  ਹੈ। ਇਨ੍ਹਾਂ ਮੈਂਬਰਾਂ ਵੱਲੋਂ ਰੈੱਡ ਕਰਾਸ ਸੁਸਾਇਟੀ ਦੀ ਮੌਜੂਦਾ ਸਮੇਂ ਵਿੱਚ ਹੋ ਰਹੀ ਵਧੀਆ ਕਾਰਗੁਜਾਰੀ ਨੂੰ ਦੇਖਦੇ ਹੋਏ ਰੈੱਡ ਕਰਾਸ ਸਮਾਜ ਭਲਾਈ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਆਪਣੇ ਪੱਧਰ ‘ਤੇ 31000 ਰੁਪਏ ਇੱਕਤਰ ਕੀਤੀ ਗਈ ਹੈ। ਇਹ ਰਕਮ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰਨੀ ਕਮੇਟੀ ਦੇ ਮੈਬਰ ਰਾਕੇਸ਼ ਕਪਿਲਾ ਦੇ ਸਪੁਰਦ ਕੀਤੀ ਗਈ।
        ਸਕੱਤਰ ਰੈੱਡ ਕਰਾਸ ਨੇ ਇਹ ਵੀ ਦੱਸਿਆ ਕਿ ਅਗਰਵਾਲ ਲੇਡੀਜ ਕਲੱਬ ਦੇ ਮੈਂਬਰਾਂ ਨੇ ਰੈੱਡ ਕਰਾਸ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਵਿੱਚੋਂ ਖਾਸ ਤੋਰ ਤੇ ‘ਰੈਡ ਕਰਾਸ ਵਿੰਗਜ਼ ਪ੍ਰੋਜੈਕਟ’ ਅਧੀਨ ਸਪੈਸ਼ਲ ਬੱਚਿਆਂ ਨੂੰ ਰੁਜਗਾਰ ਦੇਣ ਲਈ ਚਲਾਈਆਂ ਜਾ ਰਹੀਆਂ ਟੱਕ ਸ਼ਾਪਜ਼ ਦੀ ਬਹੁਤ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ਭਰ ਵਿੱਚ ਸਪੈਸਲ ਬੱਚਿਆਂ ਦੇ ਵਿਕਾਸ ਲਈ ਇਕ ਨਿਵੇਕਲਾ ਪ੍ਰੋਜੈਕਟ ਹੈ, ਜਿਸ ਨਾਲ ਇਹ ਸਪੈਸਲ ਬੱਚੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਵਿੱਚ ਕਾਮਯਾਬ ਹੋਏ ਹਨ। ਇਸ ਤੋਂ ਇਲਾਵਾ ਕਲੱਬ ਮੈਂਬਰਾਂ ਵੱਲੋਂ ਰੈੱਡ ਕਰਾਸ ਵਲੋਂ ਚਲਾਈ ਜਾ ਰਹੀ ਸਾਂਝੀ ਰਸੋਈ, ਵੋਕੇਸ਼ਨਲ ਟ੍ਰੇਨਿੰਗ ਸੈਂਟਰ ਅਤੇ ਕਰੈੱਚ ਸੈਂਟਰ ਦੀ ਵੀ ਬਹੁਤ ਸ਼ਲਾਘਾ ਕੀਤੀ ਹੈ।
     ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕਸ਼ਮੀਰੀ ਲਾਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਬੇਟੇ ਪੀਰਸ਼ ਜੌਲੀ ਦੇ ਜਨਮ ਦਿਨ ‘ਤੇ ਰੈੱਡ ਕਰਾਸ ਸੁਸਾਇਟੀ ਨੂੰ 21 ਗਰਮ ਕੰਬਲ ਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕੰਬਲ ਰੈੱਡ ਕਰਾਸ ਸੁਸਾਇਟੀ ਦੁਆਰਾ ਗ਼ਰੀਬ  ਅਤੇ ਜ਼ਰੂਰਮੰਦ ਲੋਕਾਂ ਨੂੰ ਮੁਹੱਈਆ ਕੀਤੇ ਜਾਣਗੇ।

Comments