ਪ੍ਰਦਰਸ਼ਨ- ਕਰੀਮਪੁਰੀ
*ਭਾਜਪਾ,ਕਾਂਗਰਸ,ਆਪ,ਅਕਾਲੀ ਕਰ ਰਹੇ ਗਰੀਬ ਦਲਿਤਾਂ ਨਾਲ ਧਾਰਮਿਕ, ਸਮਾਜਿਕ ਵਿਤਕਰਾ- ਕਰੀਮਪੁਰੀ
ਹੁਸ਼ਿਆਰਪੁਰ 31 ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਨੂੰ ਉਸ ਸਮੇਂ ਤਕੜਾ ਹੁੰਗਾਰਾ ਮਿਲਿਆ ਜਦੋ ਕਾਂਗਰਸ ਨੂੰ ਅਲਵਿਦਾ ਕਹਿਕੇ ਕਸ਼ਮੀਰ ਲੱਧੜ ਸਾਥੀਆਂ ਸਮੇਤ ਬਸਪਾ ਵਿਚ ਸ਼ਾਮਲ ਹੋਏ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਪਾਰਟੀ ਅੰਦਰ ਹਰ ਵਰਕਰ ਦਾ ਸਨਮਾਨ ਕੀਤਾ ਜਾਵੇਗਾ। ਉਨਾਂ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕਿਰਤੀਆਂ ਦਾ ਰੁਜ਼ਗਾਰ ਖੋਹਣ ਦੇ ਵਿਰੁੱਧ ਪੰਜਾਬ ਸੰਭਾਲੋ ਮੁਹਿਮ ਦੇ ਤਹਿਤ ਬਸਪਾ ਵੱਲੋਂ ਜਿਲਾ ਪੱਧਰ ਤੇ 2 ਜਨਵਰੀ ਨੂੰ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਧਰਨਾ ਪ੍ਰਦਰਸ਼ਨ ਹੋਣਗੇ,ਹੁਸ਼ਿਆਰਪੁਰ ਵਿਖੇ ਤਿਆਰੀਆਂ ਸਬੰਧੀ ਬਸਪਾ ਲੀਡਰਸ਼ਿਪ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਡਾ. ਕਰੀਮਪੁਰੀ ਨੇ ਰੋਸ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਆਗੂਆਂ ਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ।
ਬਸਪਾ ਪੰਜਾਬ ਦੇ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ ਦੇ ਗ੍ਰਹਿ ਬੇਗਮਪੁਰਾ ਨਿਵਾਸ ਵਿਖੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਚਾਰ ਲੇਬਰ ਕੋਡ ਤੇ ਮਨਰੇਗਾ ਸਕੀਮ ਦੇ ਨਾਂ ਤੇ ਕੀਤੇ ਬਦਲਾਅ ਜੋ ਕਿਰਤੀਆਂ ਮਜ਼ਦੂਰਾਂ ਨੂੰ ਰੁਜ਼ਗਾਰ ਤੋਂ ਵਾਂਝਾ ਕਰਨ ਵਾਲੇ ਹਨ,ਮਜਦੂਰ ਤੋਂ 8 ਘੰਟੇ ਦੀ ਵਜਾਏ 12 ਘੰਟੇ ਕੰਮ ਲੈਣਾ ਸਰਮਾਏਦਾਰੀ ਦੇ ਹੱਕ ਵਿੱਚ ਅਤੇ ਮਜ਼ਦੂਰ ਵਿਰੋਧੀ ਫੈਂਸਲਾ ਹੈ। ਬਹੁਜਨ ਸਮਾਜ ਪਾਰਟੀ ਕੇਂਦਰ ਦੇ ਇਸ ਗਰੀਬ ਮਜਦੂਰ ਵਿਰੋਧੀ ਫੈਂਸਲੇ ਦੇ ਵਿਰੋਧ ਵਿੱਚ 2 ਜਨਵਰੀ 2026 ਨੂੰ ਪੰਜਾਬ ਅੰਦਰ ਜ਼ਿਲਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜੇਗੀ।
ਕਰੀਮਪੁਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ,ਕਾਂਗਰਸ, ਅਕਾਲੀ ਸਾਰੇ ਗਰੀਬਾਂ ,ਦਲਿਤਾਂ, ਪਛੜਿਆਂ ਨਾਲ ਆਰਥਿਕ, ਸਮਾਜਿਕ,ਧਾਰਮਿਕ ਅਤੇ ਰਾਜਨੀਤਕ ਤੌਰ ਤੇ ਵਿਤਕਰਾ ਕਰ ਰਹੇ ਹਨ। ਉਨਾਂ ਕਿਹਾ ਪੰਜਾਬ ਅੰਦਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਛੋਹ ਪ੍ਰਾਪਤ ਸ੍ਰੀ ਖੁਰਾਲਗੜ ਸਾਹਿਬ ਨੂੰ ਸ਼ਰਾਬ ਅਤੇ ਨਸ਼ਿਆਂ ਦੇ ਵਪਾਰ ਦਾ ਕੇਂਦਰ ਬਣਾਉਣਾ ਗੁਰੂ ਮਹਾਰਾਜ ਅਤੇ ਨਾਮਲੇਵਾ ਸੰਗਤਾਂ ਦਾ ਵੱਡਾ ਅਪਮਾਨ ਹੈ। ਉਨਾਂ ਕਿਹਾ ਚਾਂਗ ਬਸੋਹਾ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਨੀਤੀ ਸਰਕਾਰ ਨੇ ਨਾ ਤਿਆਗੀ ਤਾਂ ਬਸਪਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਦਫਤਰ ਦੇ ਸਾਹਮਣੇ ਪੱਕਾ ਮੋਰਚਾ ਲਾਉਣ ਤੇ ਵਿਚਾਰ ਕਰ ਸਕਦੀ ਹੈ।
ਕਰੀਮਪੁਰੀ ਨੇ ਕਿਹਾ ਦਿੱਲੀ ਵਿਖੇ ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜਨ ਵਾਲੀ ਕੇਂਦਰ ਦੀ ਸਰਕਾਰ ਅਤੇ ਪਿੰਡ ਧਲੇਤਾ,ਵਿਧਾਨ ਸਭਾ ਹਲਕਾ ਫਿਲੌਰ (ਪੰਜਾਬ) ਵਿਖੇ ਗੁਰੂ ਰਵਿਦਾਸ ਗੁਰੂ ਘਰ ਤੇ ਹਮਲਾ ਕਰਨ ਵਾਲੀ ਆਪ ਸਰਕਾਰ ਦੋਨਾਂ ਗੁਰਦੁਆਰਿਆਂ ਤੇ ਹਮਲੇ ਤੋਂ ਬਾਅਦ ਚੁੱਪ ਰਹਿਣ ਵਾਲੇ ਕਾਂਗਰਸ ਅਤੇ ਅਕਾਲੀਆਂ ਨੂੰ 2027 ਚ ਰੱਦ ਕਰਕੇ ਗੁਰੂ ਸਾਹਿਬ ਦੀ ਸੋਚ ਦਾ ਬੇਗਮਪੁਰਾ ਬਣਾਵਾਂਗੇ। ਉਨਾਂ ਕਿਹਾ ਕਿ 2027 ਵਿੱਚ ਗੁਰੂ ਘਰਾਂ ਤੇ ਹਮਲੇ ਦਾ ਬਦਲਾ ਲਿਆ ਜਾਊਗਾ ਅਤੇ ਪਰਾਧੀਨਤਾ ਦਾ ਅੰਤ ਕਰਨ ਲਈ ਪੰਜਾਬ ਸੰਭਾਲੋ ਮਹਿਮ ਨੂੰ ਪਿੰਡ ਪਿੰਡ ਪਹੁੰਚਾਇਆ ਜਾਊਗਾ ਜਿਸ ਤਹਿਤ ਨਸ਼ਾ ਮੁਕਤ ਪੰਜਾਬ, ਬੇਰੁਜ਼ਗਾਰੀ ਮੁਕਤ ਪੰਜਾਬ,ਸਿੱਖਿਆ ਕ੍ਰਾਂਤੀ,ਸਿਹਤ ਕ੍ਰਾਂਤੀ,ਕਰਜੇ ਦੇ ਬੋਝ ਥੱਲਿਓਂ ਪੰਜਾਬ ਨੂੰ ਕੱਢਣਾ, ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਨਾ,ਅਮਨ ਕਾਨੂੰਨ ਪੰਜਾਬ ਦੇ ਵਿੱਚ ਕਾਇਮ ਕਰਨਾ ਸ੍ਰੀ ਗੁਰੂ ਰਵਿਦਾਸ ਜੀ ਦਾ ਬੇਗਮਪੁਰਾ ਵਸਾਉਣ ਲਈ ਸਾਂਝੀਵਾਲਤਾ, ਭਾਈਚਾਰੇ, ਇੱਕਜੁੱਟਤਾ ਦੇ ਸੰਦੇਸ਼ ਤਹਿਤ ਸਿਹਤਮੰਦ ਪੰਜਾਬ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਪੰਜਾਬ ਸੰਭਾਲੋ ਮੁਹਿੰਮ ਤਹਿਤ ਆਦੇਸ਼ ਪੂਰਾ ਕਰਨ ਲਈ ਬਸਪਾ 2026 ਵਿਚ ਹਰ ਪਿੰਡ, ਹਰ ਘਰ ਅਤੇ ਹਰ ਵੋਟਰ ਨਾਲ ਸੰਪਰਕ ਬਣਾਏਗੀ।
ਇਸ ਮੌਕੇ ਸਟੇਟ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ,ਸਟੇਟ ਜਨਰਲ ਸੈਕਟਰੀ ਠੇਕੇਦਾਰ ਭਗਵਾਨ ਦਾਸ ਸਿੱਧੂ, ਵਰਲਡ ਵਾਈਡ ਬਸਪਾ ਸਪੋਰਟਰ ਦੇ ਸਾਥੀ ਸੁਰਜੀਤ ਝੰਡੇਰਾ,ਮਨਿੰਦਰ ਸ਼ੇਰਪੁਰੀ ਸਟੇਟ ਸੈਕਟਰੀ, ਬਲਵਿੰਦਰ ਬਿੱਟਾ ਸਟੇਟ ਸੈਕਟਰੀ,ਜਿਲਾ ਪ੍ਰਧਾਨ ਦਲਜੀਤ ਰਾਏ,ਐਡਵੋਕੇਟ ਧਰਮਿੰਦਰ ਦਾਦਰਾ ਜਿਲਾ ਜਨਰਲ ਸੈਕਟਰੀ, ਜਿਲਾ ਕੋਆਰਡੀਨੇਟਰ ਐਡਵੋਕੇਟ ਪਲਵਿੰਦਰ ਮਾਨਾ,ਯਸ਼ ਭੱਟੀ ਪ੍ਰਧਾਨ ਚੱਬੇਵਾਲ ਮਦਨ ਸਿੰਘ ਬੈੰਸ ਵਿਧਾਨ ਸਭਾ ਇੰਚਾਰਜ,ਹਰਬੰਸ ਸਿੰਘ ਖੈਰਾਬਾਦ, ਬੰਟੀ ਬਾਜ ਦਸੂਹਾ, ਸੁਰਜੀਤ ਮਹਿਮੀ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਵੀ ਮੌਜੂਦ ਸੀ।
Comments
Post a Comment