1.15 ਕਰੋੜ ਦੀ ਬਣੀ ਭਾਮ ਦੀ ਫਿਰਨੀ ਪਿੰਡ ਵਾਸੀਆਂ ਲਈ ਵੱਡੀ ਸੌਗਾਤ -ਵਿਧਾਇਕ ਡਾ. ਇਸ਼ਾਂਕ ਕੁਮਾਰ 18 ਫੁੱਟ ਚੌੜੀ ਅਤੇ ਕੰਕਰੀਟ ਦੀ ਸੜਕ ਨਾਲ ਪਿੰਡ ਵਾਸੀਆਂ ਦੀ ਮੰਗ ਕੀਤੀ ਪੂਰੀ




 ਹੁਸ਼ਿਆਰਪੁਰ/ ਦਲਜੀਤ ਅਜਨੋਹਾ 
ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਭਾਮ ਦੀ ਫਿਰਨੀ ਨੂੰ ਕੰਕਰੀਟ ਨਾਲ ਪੱਕਾ ਬਣਾਉਣ ਦਾ ਪਿੰਡ ਵਾਸੀਆਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ, ਇਹ ਪ੍ਰਗਟਾਵਾ ਚੱਬੇਵਾਲ ਹਲਕੇ ਤੋਂ ਆਪ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਵੱਲੋਂ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਇਸ 1.5 ਕਿਲੋਮੀਟਰ ਦੀ ਫਿਰਨੀ ਨੂੰ ਕੰਕਰੀਟ ਦਾ ਬਣਾਇਆ ਗਿਆ ਹੈ ਅਤੇ ਇਸ ਸੜਕ ਨੂੰ 18 ਫੁੱਟ ਚੌੜਾ ਵੀ ਕੀਤਾ ਗਿਆ ਹੈ, ਜਿਸ ‘ਤੇ 1.15 ਕਰੋੜ ਰੁਪਏ ਖਰਚ ਕੀਤੇ ਗਏ ਹਨ।| ਉਹਨਾਂ ਕਿਹਾ ਕਿ ਇਹ ਸੜਕ ਜੋ ਪਾਣੀ ਦੀ ਸਮੱਸਿਆ ਕਾਰਣ ਵਾਰ ਵਾਰ ਟੁੱਟ ਰਹੀ ਸੀ, ਹੁਣ ਇਹ ਕੰਕਰੀਟ ਦੀ ਬਣਨ ਨਾਲ ਵਧੇਰੇ ਟਿਕਾਊ ਰਹੇਗੀ ਅਤੇ ਚੌੜੀ ਹੋਣ ਕਾਰਣ ਆਵਾਜਾਈ ਵੀ ਵਧੇਰੇ ਸੁਖਾਲੀ ਹੋਵੇਗੀ | 

 
ਡਾ. ਇਸ਼ਾਂਕ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਨਾ ਸਰਕਾਰ ਦੀ ਪਹਿਲ ਹੈ ਤਾਂ ਜੋ ਲੋਕਾਂ ਨੂੰ ਆਵਾਜਾਈ ਦੌਰਾਨ ਸਹੂਲਤ ਮਿਲ ਸਕੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮੁੱਖ ਏਜੰਡਾ ਵਿਕਾਸ ਹੈ, ਇਸ ਲਈ ਸਾਰੇ ਪਿੰਡਾਂ ਦਾ ਬਿਨ੍ਹਾਂ ਕਿਸੇ ਪੱਖਪਾਤ ਤੋਂ ਲੋਕਾਂ ਦੀ ਤਰਜੀਹ ਮੁਤਾਬਿਕ ਵਿਕਾਸ ਕਰਵਾਇਆ ਜਾ ਰਿਹਾ ਹੈ। 

ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਚੱਬੇਵਾਲ ਹਲਕਾ ਤੇਜ਼ੀ ਨਾਲ ਵਿਕਾਸ ਦੇ ਰਾਹ ’ਤੇ ਹੈ ਅਤੇ ਉਨ੍ਹਾਂ ਦਾ ਮੁੱਖ ਟੀਚਾ ਲੋਕਾਂ ਦੇ ਸਹਿਯੋਗ ਨਾਲ, ਲੋਕ ਭਲਾਈ ਦੇ ਕੰਮ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਿੰਡਾਂ ਨੂੰ ਵੀ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ, ਉੱਥੇ ਗਲੀਆਂ-ਨਾਲੀਆਂ ਸਮੇਤ ਸਾਰੇ ਕਾਰਜਾਂ ਦੀ ਗੁਣਵੱਤਾ ਨੂੰ ਤਰਜੀਹ ਦਿੰਦਿਆਂ ਖੇਡ ਮੈਦਾਨ, ਸੀਵਰੇਜ ਅਤੇ ਜਿੰਮ ਆਦਿ ਲਈ ਕੰਮ ਸ਼ੁਰੂ ਕੀਤੇ ਜਾ ਚੁੱਕੇ ਇਸ ਮੌਕੇ ‘ਤੇ ਮੌਜੂਦ ਪਿੰਡ ਵਾਸੀਆਂ ਨੇ ਇਸ ਫਿਰਨੀ ਲਈ ਅਤੇ ਪਿੰਡ ਵਿਚ ਕੀਤੇ ਜਾ ਰਹੇ ਹੋਰਨਾਂ ਵਿਕਾਸ ਕਾਰਜਾਂ ਲਈ ਆਪਣੇ ਵਿਧਾਇਕ ਨੂੰ ਧੰਨਵਾਦ ਦਿੱਤਾ ਅਤੇ ਉਹਨਾਂ ਦੇ ਹੱਕ ਵਿਚ ਆਪਣੀ ਇਕਜੁੱਟਤਾ ਦੁਹਰਾਈ |


Comments