**ਸਪੈਸ਼ਲ ਡੀ ਜੀ ਪੀ ਡਾਕਟਰ ਨਰੇਸ਼ ਅਰੋੜਾ ਹੋਰਾਂ ਦਾ ਮਾਹਿਲਪੁਰ ਵਿਖੇ ਮੋਹਤਵਰ ਲੋਕਾਂ ਵਲੋ ਭਰਵਾਂ ਸਵਾਗਤ ਕੀਤਾ ਗਿਆ ***ਇਸ ਮੌਕੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸੰਬਧੀ ਜਾਣਕਾਰੀ ਦਿੱਤੀ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਪੁਲਸ ਦੇ ਸਪੈਸ਼ਲ ਡੀ ਜੀ ਪੀ ਡਾਕਟਰ ਨਰੇਸ਼ ਅਰੋੜਾ ਆਪਣੇ ਨਿੱਜੀ ਦੌਰੇ ਦੌਰਾਨ ਮਾਹਿਲਪੁਰ ਆਏ ਇਸੇ ਦੌਰਾਨ ਜਿੱਥੇ ਫਗਵਾੜਾ ਰੋਡ ਮਾਹਿਲਪੁਰ ਵਿਖੇ ਇਕ ਸਾਦੇ  ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਮੁੱਖ ਸ਼ਖਸ਼ੀਅਤਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ
 ਜਿਨ੍ਹਾਂ ਵਿੱਚ ਗੁਰਨਾਮ ਸਿੰਘ ਬੈਂਸ ਰਾਜਿੰਦਰ ਸਿੰਘ ,ਬਹਾਦਰ ਖਾਨ,ਐਡਵੋਕੇਟ ਅਸ਼ਵਨੀ ਵਰਮਾ ਕੋਰਟ ਕੰਪਲੈਕਸ ਹੁਸ਼ਿਆਰਪੁਰ,ਐਡਵੋਕੇਟ ਰਾਜ ਦ ਸਿੰਘ ਮਾਹਿਲਪੁਰ ,ਕੁਲਵਿੰਦਰ ਸਿੰਘ ਹੀਰਾ ਬਾਕਸ ਫੈਕਟਰੀ,ਨੰਬਰਦਾਰ ਸਾਹਿਬ ਸਿੰਘ ਤੇ ਗੁਰਇੰਦਰ ਪ੍ਰੀਤ ਸਿੰਘ ਹਾਜ਼ਰ ਸਨ ਇਸ ਮੌਕੇ ਦਲਜੀਤ ਅਜਨੋਹਾ ਹੋਰਾਂ ਵਲੋਂ ਲਿਖੀ ਕਿਤਾਬ ਗੁਰੂ ਮਹਿਮਾ ਵੀ ਭੇਂਟ ਕੀਤੀ ਗਈ
ਇਸ ਮੌਕੇ ਪੰਜਾਬ ਪੁਲਸ ਦੇ ਸਪੈਸ਼ਲ ਡੀ ਜੀ ਪੀ ਡਾਕਟਰ ਨਰੇਸ਼ ਅਰੋੜਾ ਹੋਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ 
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਖ਼ਿਲਾਫ਼ ਮੁਹਿੰਮ ਦੇ ਤਹਿਤ ਸਾਰੇ ਪੰਜਾਬ  ਵਿੱਚ ਪੁਲਿਸ ਦੀ ਕਾਰਗੁਜ਼ਾਰੀ ਪ੍ਰਸ਼ੰਸਾ ਯੋਗ ਹੈ। ਉਨ੍ਹਾ  ਕਿਹਾ ਕਿ ਲੋਕਾਂ ਵੱਲੋਂ ਵੀ ਪੁਲਿਸ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵਿੱਚ ਨਿਰੰਤਰ ਲੱਗੀ ਹੋਈ ਹੈ। ਜੋ ਵੀ ਨੌਜਵਾਨ ਨਸ਼ੇ ਵਿੱਚ ਗ੍ਰਸਤ ਹੋ ਗਏ ਹਨ, ਉਨ੍ਹਾਂ ਨੂੰ ਪਰਿਵਾਰ ਦੀ ਮਦਦ ਨਾਲ ਨਸ਼ਾ ਛੁਡਵਾਉਣ ਵਾਲੇ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਇਲਾਜ ਤੋਂ ਬਾਅਦ ਉਨ੍ਹਾਂ ਲਈ ਰੋਜ਼ਗਾਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਕਿਸੇ ਬੁਰੀ ਸੋਸਾਇਟੀ ਚ ਫਸ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰਨ
ਉਨ੍ਹਾਂ ਕਿਹਾ ਗਿਆ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਨਾਈ ਰੱਖਣ ਲਈ ਕਾਨੂੰਨ ਮੁਤਾਬਕ ਕਿਸੇ ਵੀ ਹਾਲਤ ਵਿੱਚ ਢਿੱਲ ਨਹੀਂ ਵਰਤੀ ਜਾਂਦੀ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਅਤੇ ਪੜ੍ਹਾਈ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਤੰਦਰੁਸਤ ਅਤੇ ਨਿਰੋਗ ਰਹਿ ਕੇ ਸਮਾਜ ਦੀ ਸੇਵਾ ਕਰ ਸਕਣ।। ਇਸ ਮੌਕੇ ‘ਤੇ ਉਹਨਾਂ ਨੇ ਨਸ਼ਿਆਂ ਵਿਰੁੱਧ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਅਤੇ ਪੁਲਿਸ ਦੀਆਂ ਕਾਰਵਾਈਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ।ਇਸ ਤਰ੍ਹਾਂ, ਪੰਜਾਬ ਪੁਲਿਸ ਅਤੇ ਸਰਕਾਰ ਮਿਲ ਕੇ ਨਸ਼ਾ ਮੁਕਤ ਪੰਜਾਬ ਲਈ ਕਦਮ ਚੁੱਕ ਰਹੇ ਹਨ, ਜਿੱਥੇ ਨੌਜਵਾਨ ਤੰਦਰੁਸਤ ਤੇ ਭਵਿੱਖ ਲਈ ਤਿਆਰ ਹੋ ਰਹੇ ਹਨ।

Comments