ਬੇਗਮਪੁਰਾ ਦੇ ਰਸਤੇ ਵਿੱਚ ਰੋੜੇ ਬਣਨ ਵਾਲਿਆਂ ਨੂੰ ਸੰਗਤਾਂ ਮਾਫ਼ ਨਹੀਂ ਕਰਨਗੀਆਂ- ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ



ਹੁਸ਼ਿਆਰਪੁਰ /ਦਲਜੀਤ ਅਜਨੋਹਾ 
 ਆਦਿ ਧਰਮ ਸਾਧੂ ਸਮਾਜ ਦੇ ਰਾਸ਼ਟਰੀ ਪ੍ਰਧਾਨ ਸੰਤ ਸਰਵਣ ਦਾਸ ਜੀ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਿਕ ਹੋਏ ਅਤੇ ਇਥੇ ਓਨਾਂ 
ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਅਤੇ ਹਾਜਰ ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਚੱਲ ਰਹੇ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
 ਇਸ ਮੌਕੇ ਸੰਤ ਸਰਵਣ ਦਾਸ, ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਬੇਗਮਪੁਰਾ ਦੇ ਰਸਤੇ ਵਿਚ ਰੋੜੇ ਬਣਨ ਵਾਲਿਆਂ ਨੂੰ ਸੰਗਤਾਂ ਕਦੀ ਮਾਫ਼ ਨਹੀਂ ਕਰਨਗੀਆਂ। ਓਨਾਂ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਬਾਣੀ ਦੇ ਪ੍ਰਚਾਰ ਪ੍ਰਸਾਰ ਅਤੇ ਆਦਿ ਵਾਸੀ ਬਹੁਜਨ ਸਮਾਜ ਦੇ ਮਹਾਨ ਰਹਿਬਰ  ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ , ਬਾਬੂ ਕਾਂਸ਼ੀ ਰਾਮ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਮਿਸ਼ਨ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਵਲੋੰ ਸਾਂਝੇ ਯਤਨਾਂ ਸਦਕਾ ਉਸਾਰੇ ਜਾ ਰਹੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਅਤੇ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੀ ਉਸਾਰੀ ਦੇ ਰਸਤੇ ਵਿਚ ਰੋੜੇ ਬਣਨ ਵਾਲਿਆਂ ਨੂੰ ਸੰਗਤਾਂ ਕਦੀ ਮਾਫ ਨਹੀਂ ਕਰਨਗੀਆਂ। ਉਨਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਝੂਠੀਆਂ ਦਰਖ਼ਾਸਤਾਂ ਦੇ ਕੇ ਸਰਕਾਰੀ ਅਮਲੇ ਦਾ ਸਮਾਂ ਬਰਬਾਦ ਕਰਨ ਵਾਲਿਆਂ ਨੂੰ ਵਰਜਿਆ ਜਾਵੇ ਕਿਉਂਕਿ ਇਹ ਸਾਰੇ ਕਾਰਜ ਬੇਗਮਪੁਰਾ ਦੀਆਂ ਸੰਗਤਾਂ ਵਲੋੰ ਸੰਵਿਧਾਨਕ ਦਾਇਰੇ ਵਿੱਚ ਰਹਿਕੇ ਅਮਨ,ਸ਼ਾਂਤੀ ਅਤੇ ਭਾਈਚਾਰੇ ਦੇ ਸੰਕਲਪ ਤਹਿਤ ਕੀਤੇ ਜਾ ਰਹੇ ਹਨ। 
         ਸੰਤ ਸਰਵਣ ਦਾਸ ,ਸੰਤ ਸਤਵਿੰਦਰ ਹੀਰਾ ਨੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਸੱਚਖੰਡ ਬੇਗਮਪੁਰਾ ਸ੍ਰੀ ਖੁਰਾਲਗੜ ਸਾਹਿਬ ਦੀ ਉਸਾਰੀ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਦਿੱਤੇ ਜਾ ਰਹੇ ਭਾਰੀ ਸ਼ਰਧਾ, ਸਹਿਯੋਗ ਲਈ ਧੰਨਬਾਦ ਵੀ ਕੀਤਾ । ਇਸ ਮੌਕੇ ਨਰਿੰਦਰਪਾਲ ਸਿੰਘ ਖੇਤਾਨ, ਅਮਰਜੀਤ ਸਾਂਪਲਾ, ਲਖਵੀਰ ਕੁਮਾਰ ਪ੍ਰਚਾਰਕ ਆਦਿ ਧਰਮ ਮਿਸ਼ਨ, ਰਵੀ ਮਾਨ, ਰਾਹੁਲ ਧੀਰ, ਲਖਵੀਰ ਨੈਨਵਾਂ ਅਤੇ ਸੰਗਤਾਂ ਹਾਜਰ ਸਨ।

Comments