ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਵਿੱਚ ਪੂਰੀ ਤਾਕਤ ਲਗਾ ਦੇਵਾਂਗੇ-ਲਾਲੀ ਬਾਜਵਾ ਜਹਾਨਖੇਲਾ ਤੋਂ ਇਕਬਾਲ ਸਿੰਘ ਗੋਪੀ ਨੂੰ ਪਾਰਟੀ ਉਮੀਦਵਾਰ ਐਲਾਨਿਆ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਚੋਣਾ ਪੂਰੀ ਤਾਕਤ ਲਗਾ ਕੇ ਲੜੀਆਂ ਜਾਣਗੀਆਂ, ਇਹ ਪ੍ਰਗਟਾਵਾ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਜਹਾਨਖੇਲਾ ਦੀ ਜਿਲ੍ਹਾ ਪ੍ਰੀਸ਼ਦ ਸੀਟ ਤੋਂ ਇਕਬਾਲ ਸਿੰਘ ਗੋਪੀ ਨੂੰ ਪਾਰਟੀ ਉਮੀਦਵਾਰ ਐਲਾਨਦਿਆ ਕੀਤਾ ਗਿਆ, ਇਸ ਮੌਕੇ ਸੰਜੀਵ ਤਲਵਾੜ, ਸ਼ਮਸ਼ੇਰ ਸਿੰਘ ਭਾਰਦਵਾਜ, ਜਗਤਾਰ ਸਿੰਘ, ਸੁਖਜਿੰਦਰ ਸਿੰਘ ਔਜਲਾ ਪ੍ਰਧਾਨ ਸੋਈ ਦੋਆਬਾ, ਜਪਿੰਦਰ ਅਟਵਾਲ, ਇੰਦਰਜੀਤ ਕੰਗ ਯੂਥ ਪ੍ਰਧਾਨ ਦੇਹਾਤੀ, ਬੱਬੂ ਬਜਵਾੜਾ ਆਦਿ ਵੀ ਮੌਜੂਦ ਸਨ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਇਕਜੁੱਟ ਹੈ ਅਤੇ ਇਹੀ ਕਾਰਨ ਹੈ ਕਿ ਆਪ ਦੀ ਸਰਕਾਰ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜਿਲ੍ਹੇ ਅੰਦਰ ਸਾਰੀਆਂ ਸੀਟਾਂ ’ਤੇ ਜਲਦ ਹੀ ਪਾਰਟੀ ਹਾਈਕਮਾਂਡ ਵੱਲੋਂ ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਜਾਣਗੇ ਅਤੇ ਇਸ ਉਪਰੰਤ ਹਰ ਇੱਕ ਸੀਟ ’ਤੇ ਪੂਰੀ ਮੇਹਨਤ ਅਤੇ ਲਗਨ ਨਾਲ ਲੜਾਈ ਲੜੀ ਜਾਵੇਗੀ। ਲਾਲੀ ਬਾਜਵਾ ਨੇ ਅੱਗੇ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਹਰ ਇੱਕ ਵਰਕਰ ਮੇਹਨਤ ਕਰੇਗਾ ਤੇ 20

Comments
Post a Comment