ਹੁਸ਼ਿਆਰਪੁਰ /ਦਲਜੀਤ ਅਜਨੋਹਾ
ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਅਹੁਦੇਦਾਰ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਯਸ਼ ਭੱਟੀ ਪ੍ਰਧਾਨ ਹਲਕਾ ਚੱਬੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਐਡਵੋਕੇਟ ਪਲਵਿੰਦਰ ਮਾਨਾ ਜਿਲਾ ਅਤੇ ਹਲਕਾ ਚੱਬੇਵਾਲ ਇੰਚਾਰਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ I
ਇਸ ਮੌਕੇ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਹਾਜਰ ਆਗੂਆਂ ਨੇ ਚੋਣਾਂ ਦੀ ਰਣਨੀਤੀ ਸਬੰਧੀ ਵਿਚਾਰ ਪੇਸ਼ ਕੀਤੇ I ਇਸ ਮੌਕੇ ਐਡਵੋਕੇਟ ਪਲਵਿੰਦਰ ਮਾਨਾ ਅਤੇ ਯਸ਼ ਭੱਟੀ ਨੇ ਕਿਹਾ ਕਿ ਹਲਕਾ ਚੱਬੇਵਾਲ ਵਿੱਚ ਬਹੁਜਨ ਸਮਾਜ ਪਾਰਟੀ ਮਜ਼ਬੂਤੀ ਦੇ ਨਾਲ ਇਹ ਚੋਣਾਂ ਲੜੇਗੀ ਤੇ ਵੱਧ ਤੋ ਵੱਧ ਸੀਟਾਂ ਜਿੱਤ ਕੇ ਬਸਪਾ ਦੀ ਝੋਲੀ ਵਿੱਚ ਪਾਏਗੀ, ਕਿਓਂਕਿ ਪਹਿਲਾਂ ਵੀ ਹਲਕਾ ਚੱਬੇਵਾਲ ਵਿਚ ਬਸਪਾ ਨੇ 5 ਪੰਜ ਸੀਟਾਂ ਤੇ ਕਬਜਾ ਕੀਤਾ ਸੀ I ਇਸ ਮੌਕੇ ਆਏ ਹੋਏ ਆਗੂਆਂ ਨੇ ਇਨਾਂ ਚੋਣਾਂ ਸਬੰਧੀ ਬੜੇ ਜੋਰਸ਼ੋਰ ਨਾਲ ਟੀਮ ਵਰਕ ਕਰਨ ਸਬੰਧੀ ਵਰਕਰਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਦੋ ਦਿਨਾਂ ਵਿੱਚ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਮੀਦਵਾਰਾਂ ਦੀ ਅੰਤਿਮ ਲਿਸਟ ਤਿਆਰ ਕਰ ਕੇ ਜਨਤਕ ਕੀਤੀ ਜਾਵੇਗੀI ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਵਿੱਚ ਮਜ਼ਬੂਤੀ ਨਾਲ ਇਹ ਚੋਣਾਂ ਲੜੇਗੀ I
ਇਸ ਮੌਕੇ ਰਾਕੇਸ਼ ਕੁਮਾਰ ਕਿੱਟੀ , ਸੂਬੇਦਾਰ ਹਰਭਜਨ ਸਿੰਘ, ਰਾਜਵਿੰਦਰ ਸਿੰਘ ਕਾਲੇਵਾਲ, ਸਤਪਾਲ ਬਡਲਾ, ਜੱਸੀ ਖਾਨਪੁਰ ,ਸੁਦੇਸ਼ ਭੱਟੀ ,ਸਤਪਾਲ ਕਾਲੇਵਾਲ , ਡਾ. ਹਰਨੇਕ ਸਿੰਘ ਭਗਤੁਪੁਰ, ਮਾਸਟਰ ਹਰਿਕ੍ਰਿਸ਼ਨ , ਰਾਜੇਸ਼ ਭੁੰਨੋ , ਰਾਮ ਸਰੂਪ ਬਿਲਾਸਪੁਰ, ਵਿਸ਼ਾਲ ਵਿਹਾਲਾ, ਜਗਦੀਪ ਸਿੰਘ, ਕੁਲਵਿੰਦਰ ਸਿੰਘ, ਅਨਿਕੇਤ ਮਾਨਾ, ਜਿੱਤਾ ਵਿਹਾਲਾ, ਸੂਬੇ. ਹਰਕਮਲਜੀਤ, ਸਾਗਰ ਹਾਜ਼ਰ ਸਨ I

Comments
Post a Comment