ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੀਤੀ
ਰਾਤ ਤਰਤਾਰਨ ਦੀ ਮਾਨਯੋਗ ਅਦਾਲਤ ਵੱਲੋਂ ਅਕਾਲੀ ਆਗੂ ਪ੍ਰਿੰਸੀਪਲ ਸੁਖਵਿੰਦਰ ਕੌਰ
ਰੰਧਾਵਾ ਜੀਂ ਦੀ ਬੇਟੀ ਨੂੰ ਲਗਭੱਗ ਅੱਧੀ ਰਾਤ ਤੱਕ ਵਕੀਲ ਸਾਹਿਬਾਨ ਦੀਆਂ ਦਲੀਲਾਂ ਸੁਣ
ਕੇ ਬਾਇੱਜਤ ਸਾਰੇ ਆਰੋਪਾਂ ਤੋਂ ਬਰੀ ਕਰ ਦਿੱਤਾ ਗਿਆ। ਜੋ ਕਿ ਸਰਕਾਰ ਦੀ ਬਦਲਾਖੋਰੀ ਦੀ
ਰਾਜਨੀਤੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ। ਇਸ ਮੌਕੇ ਐਡਵੋਕੇਟ ਸ਼ਮਸ਼ੇਰ ਭਾਰਦਵਾਜ ਨੇ
ਕਿਹਾ ਕਿ ਅਕਾਲੀ ਦਲ ਦੀ ਵਾਪਸੀ ਹੁੰਦੀ ਵੇਖ ਕੇ ਮੌਕੇ ਦੀ ਸਰਕਾਰ ਬੁਖਲਾਹਟ ਵਿਚ ਹੈ ਅਤੇ
ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਅਕਾਲੀ ਆਗੂਆਂ ਦੇ ਖਿਲਾਫ ਝੂਠੇ ਪਰਚੇ ਦਰਜ਼ ਕੀਤੇ
ਜਾ ਰਹੇ ਹਨ ਪ੍ਰੰਤੂ ਆਮ ਜਨਤਾ ਸਭ ਜਾਣਦੀ ਹੈ ਤੇ ਹੁਣ ਹੋਣ ਵਾਲੀਆਂ ਜਿਲ੍ਹਾ ਪ੍ਰੀਸ਼ਦ
ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚਲਦਾ ਕਰਨਗੇ।
ਇਸ ਮੌਕੇ ਸਤਵਿੰਦਰ ਬੇਦੀ,ਐਡਵੋਕੇਟ ਸੁਖਵਿੰਦਰ ਸਿੰਘ ਔਜਲਾ, ਵਿਕਰਮ ਠਾਕੁਰ ਜਪਿੰਦਰ ਅਟਵਾਲ, ਕੁਲਦੀਪ ਸਿੰਘ ਬੱਬੂ ਹਾਜ਼ਿਰ ਸਨ

Comments
Post a Comment