ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਯੋਗ ਮੁਕਾਬਲਿਆਂ ਵਿੱਚ ਜੇਤੂ ਬਣੇ ਪ੍ਰਤੀਭਾਗੀਆਂ ਦੀ 30 ਮੈਂਬਰੀ ਟੀਮ ਨੂੰ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਜ਼ਿਲ੍ਹਾ ਯੋਗ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਤੀਕਸ਼ਣ ਸੂਦ ਨੇ ਰਾਜ ਪੱਧਰੀ ਮੁਕਾਬਲਿਆਂ ਲਈ ਰਵਾਨਾ ਕੀਤਾ। ਇਸ ਟੀਮ ਵਿੱਚ 25 ਪ੍ਰਤੀਭਾਗੀਆਂ ਦੇ ਨਾਲ ਯੋਗ ਗੁਰੂ ਅਨੀਤਾ ਜਸਵਾਲ, ਮਾਪੇ ਅਤੇ ਅਧਿਆਪਕ ਵੀ ਸ਼ਾਮਲ ਸਨ।ਸ਼੍ਰੀ ਸੂਦ ਨੇ ਸਾਰੇ ਪ੍ਰਤੀਭਾਗੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੇ ਸਾਲਾਂ ਵਾਂਗ ਹੀ ਹੁਸ਼ਿਆਰਪੁਰ ਦੀ ਯੋਗ ਟੀਮ ਇਸ ਵਾਰ ਵੀ ਵਧੀਆ ਪ੍ਰਦਰਸ਼ਨ ਕਰੇਗੀ ਤੇ ਤਮਗੇ ਜਿੱਤ ਕੇ ਵਾਪਸ ਆਏਗੀ। ਇਸ ਮੌਕੇ ‘ਤੇ ਜ਼ਿਲ੍ਹਾ ਯੋਗ ਐਸੋਸੀਏਸ਼ਨ ਦੇ ਸਕੱਤਰ ਰਾਮਦੇਵ ਯਾਦਵ ਅਤੇ ਸਰਗਰਮ ਵਰਕਰ ਸ. ਜੋਗਿੰਦਰ ਸਿੰਘ ਵੀ ਹਾਜ਼ਰ ਸਨ।

Comments
Post a Comment