ਸ੍ਰੀ ਮਦ ਭਾਗਵਤ ਕਥਾ ਨਿਰੰਤਰ ਜਾਰੀ।



ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸਮੂਹ ਨਗਰ ਨਿਵਾਸੀ, ਦੁਕਾਨਦਾਰ , ਐਨ.ਆਰ.ਆਈ ਵੀਰਾਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀਮਦ ਭਾਗਵਤ ਕਥਾ ਸਵਰਨ ਪੈਲੇਸ ਵਿਖੇ ਨਿਰੰਤਰ ਸ਼ਰਧਾਪੂਰਵਕ ਕਰਵਾਈ ਜਾ ਰਹੀ ਹੈ।ਇਸ ਕਥਾ ਦਾ ਗੁਣਗਾਨ ਅਚਾਰੀਆ ਤਰੁਣਾਨੰਦ ਗੋਸਵਾਮੀ ਜੀ  ਵਲੋਂ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ।ਸ੍ਰੀ ਮਦ ਭਾਗਵਤ ਕਥਾ ਦੇ ਅੱਜ ਦੇ ਪ੍ਰਸੰਗ ਵਿਚ ਉਨ੍ਹਾਂ ਭਾਗਵਤ ਕਥਾ ਦੀ ਮਹਿਮਾ ਕਰਦਿਆਂ ਦੱਸਿਆ ਕਿ ਇਸ ਦੇ ਪੜ੍ਹਨ -ਸੁਨਣ ਨਾਲ ਮੋਕਸ਼ ਦੀ ਪ੍ਰਾਪਤੀ  ਹੁੰਦੀ ਹੈ। ਉਨ੍ਹਾਂ   ਸ੍ਰੀ  ਸੁਖਦੇਵ ਮੁਨੀ ਜੀ ਮਹਾਰਾਜ  ਤੇ ਪ੍ਰੀਕਸ਼ਤ ਮਹਾਰਾਜ ਜੀ ਦਾ ਪ੍ਰਸੰਗ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗਰਭ ਗਿਆਨ ਵਿਚ ਹੀ ਭਗਵਾਨ ਦੇ ਦਰਸ਼ਨ ਹੋਏ ।ਇਸ ਮੌਕੇ ਭਗਵਾਨ  ਜੀ ਦਾ ਭੰਡਾਰਾ ਅਤੁੱਟ ਵਰਤਾਇਆ ਜਾ ਰਿਹਾ ਹੈ ।ਇਸ ਮੌਕੇ ਪ੍ਰੇਮ ਨਾਥ ਪ੍ਰਧਾਨ, ਤਜਿੰਦਰ ਮਦਾਨ ਸਿੰਪਲ ,ਸੁਖਦੇਵ ਬਸੀ , ਖਰੈਤੀ ਲਾਲ , ਹਰਪ੍ਰੀਤ ਹੈਪੀ ਮਰਵਾਹਾ, ਮਾਸਟਰ ਸੋਹਣ ਲਾਲ,ਜੀਤਾ ਵੈਦ ਬਿੰਜੋਂ ,ਰਾਜੀਵ ਰਾਜਾ ਸ਼ਰਮਾਂ,ਰਜੇਸ਼ ਅਰੋੜਾ ,  ਸੰਜੀਵ ਕੁਮਾਰ ਪਚਨੰਗਲ , ਦਿਲਾਵਰ ਮੁਹੰਮਦ , ਇਰਫਾਨ ਖਾਨ ,ਰਜੇਸ਼ ਸ਼ਰਮਾ, ਗੋਲਡੀ ਰਾਣਾ,ਮਸਤ ਰਾਮ ਸ਼ਰਮਾ, ਪਰਦੀਪ ਕੁਮਾਰ ਲਾਲੀ, ਨਰਿੰਦਰ ਪ੍ਰਭਾਕਰ, ਇੰਦਰਜੀਤ ਆਦਿ  ਭਾਰੀ  ਗਿਣਤੀ ਵਿੱਚ ਸ਼ਰਧਾਲੂ ਹਾਜਰ ਸਨ।

Comments