bਧੂਰੀ ਰੈਲੀ ਲਈ ਮਾਹਿਲਪੁਰ ਤੋਂ ਵੱਡੀ ਗਿਣਤੀ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਨੇ ਰਵਾਨਾ ਹੋਣ ਮੌਕੇ ਕੀਤੀ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜੀ।
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪੰਜਾਬ ਸਰਕਾਰ ਵਲੋੰ ਲਗਾਤਾਰ ਮੁਲਾਜ਼ਮ-ਪੈਨਸ਼ਨਰ ਮੰਗਾਂ ਪ੍ਰਤੀ ਅਪਣਾਈ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿੱਚ ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਦੀ ਸੂਬਾ ਕਮੇਟੀ ਵਲੋਂ ਸਰਕਾਰ ਵਲੋੰ ਵਾਰ-ਵਾਰ ਮੀਟਿੰਗ ਲਈ ਸਮਾਂ ਦੇ ਕੇ ਮੰਗਾਂ ਨੂੰ ਲਟਕਾਉਣ ਲਈ ਧੂਰੀ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ ਕੀਤਾ ਗਿਆ ਸੀ।ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮਾਹਿਲਪੁਰ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ-ਪੈਨਸ਼ਨਰ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ,ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਚਰਨਜੀਤ ਕੁਮਾਰ ਬਾੜੀਆਂ ਕਲਾਂ ਅਤੇ ਪਰਮਜੀਤ ਕਾਤਿਬ ਦੀ ਅਗਵਾਈ ਵਿੱਚ ਰਵਾਨਾ ਹੋਏ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਮੁਲਾਜ਼ਮਾਂ, ਪੈਨਸ਼ਨਰਾਂ, ਮਜਦੂਰਾਂ ਅਤੇ ਆਮ ਕਿਰਤੀ ਲੋਕਾਂ ਦਾ ਆਰਥਿਕ ਸੋਸ਼ਣ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਕਈ ਹੱਕੀ ਅਤੇ ਜਾਇਜ ਮੰਗਾਂ ਨੂੰ ਹੱਲ ਨਹੀਂ ਕਰ ਰਹੀ ਹੈ।ਆਗੂਆਂ ਨੇ ਸੂਬਾ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਮੁਲਾਜ਼ਮ-ਪੈਨਸ਼ਨਰ ਵਰਗ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ।ਇਸ ਮੌਕੇ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜੀ ਕੀਤੀ।ਇਸ ਲਈ ਰਵਾਨਾ ਹੋਣ ਮੌਕੇ ਮਨਜਿੰਦਰ ਸਿੰਘ ਹੱਲੂਵਾਲ, ਸਤਨਾਮ ਸਿੰਘ, ਸੁਰਜੀਤ ਸਿੰਘ, ਅਜੇ ਕੁਮਾਰ, ਸਗਲੀ ਰਾਮ, ਮਨਜੀਤ ਸਿੰਘ, ਰਾਜਵੀਰ ਸਿੰਘ, ਸੁਖਨਿੰਦਰ ਸਿੰਘ, ਲਹਿੰਬਰ ਸਿੰਘ, ਸੁਰਿੰਦਰ ਸਿੰਘ, ਹੁਸ਼ਿਆਰ ਸਿੰਘ, ਜਸਕਰਨ ਸਿੰਘ, ਸੋਢੀ ਲਾਲ, ਪਰਸ਼ੋਤਮ ਲਾਲ, ਧਰਮ ਚੰਦ,ਬਲਦੇਵ ਰਾਜ ਵਿਰਦੀ,ਰਾਮ ਆਸਰਾ ਚੰਦੇਲੀ, ਅਸ਼ਵਨੀ ਕੁਮਾਰ, ਸ਼ਵਿੰਦਰ ਸਿੰਘ, ਅਵਤਾਰ ਸਿੰਘ, ਨਰਿੰਦਰ ਮਹਿਤਾ, ਹਰਵਿੰਦਰ ਸਿੰਘ, ਰਾਮਜੀ ਦਾਸ ਆਦਿ ਵੱਡੀ ਗਿਣਤੀ ਵਿੱਚ ਮੁਲਾਜਮ ਅਤੇ ਪੈਨਸ਼ਨਰ ਮੌਜੂਦ ਸਨ।

Comments
Post a Comment