ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤੀਕਸ਼ਣ ਸੂਦ ਨੇ ਜਾਰੀ ਪ੍ਰੈਸ ਨੋਟ ਵਿੱਚ ਪ੍ਰਸਿੱਧ ਆਜ਼ਾਦੀ ਸੰਗਰਾਮੀ ਅਤੇ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ, ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜ਼ਯੰਤੀ ਮੌਕੇ ਉਨ੍ਹਾਂ ਨੂੰ ਭਾਵਪੂਰਣ ਨਮਨ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਹੋਣ ਤੋਂ ਬਾਅਦ ਦੇਸ਼ ਦੀ ਏਕਤਾ ਅਤੇ ਅਖੰਡਤਾ ਵਿੱਚ ਸਰਦਾਰ ਪਟੇਲ ਦੇ ਸੰਕਲਪ ਅਤੇ ਦ੍ਰਿੜਤਾ ਨੇ ਅਹਿਮ ਭੂਮਿਕਾ ਨਿਭਾਈ, ਜਿਸਨੂੰ ਯੁਗਾਂ-ਯੁਗਾਂ ਤੱਕ ਯਾਦ ਰੱਖਿਆ ਜਾਵੇਗਾ।ਸੂਦ ਨੇ ਕਿਹਾ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਨੂੰ ਆਜ਼ਾਦ ਕੀਤਾ ਤਾਂ ਉਨ੍ਹਾਂ ਨੇ ਸਾਰੀਆਂ ਰਿਆਸਤਾਂ, ਨਵਾਬਾਂ ਅਤੇ ਮਹਾਰਾਜਿਆਂ ਨੂੰ ਖੁਦ ਫ਼ੈਸਲਾ ਕਰਨ ਦੀ ਛੂਟ ਦਿੱਤੀ ਸੀ ਕਿ ਉਹ ਆਜ਼ਾਦ ਭਾਰਤ ਨਾਲ ਵਿਲੇ ਹੋਣ ਜਾਂ ਨਾ ਹੋਣ। ਇਹ ਉਸ ਸਮੇਂ ਦੇ ਦ੍ਰਿੜ ਨਿਸ਼ਚੇ ਵਾਲੇ ਗ੍ਰਹਿ ਮੰਤਰੀ ਦੀ ਮਹਾਨ ਉਪਲਬਧੀ ਸੀ ਕਿ ਸਰਦਾਰ ਪਟੇਲ ਨੇ ਆਪਣੀ ਕੂਟਨੀਤਿਕ ਕਾਬਲੀਅਤ ਨਾਲ ਲਗਭਗ 560 ਰਿਆਸਤਾਂ ਦਾ ਭਾਰਤ ਵਿੱਚ ਵਿਲੇ ਕੀਤਾ, ਜਿਸ ਨਾਲ ਦੇਸ਼ ਮਜ਼ਬੂਤ ਹੋਇਆ।ਉਨ੍ਹਾਂ ਦੱਸਿਆ ਕਿ ਸਰਦਾਰ ਪਟੇਲ ਦੇ ਯਤਨਾਂ ਨਾਲ ਜੰਮੂ ਕਸ਼ਮੀਰ ਦਾ ਵੀ ਪੂਰਨ ਵਿਲੇ ਕੀਤਾ ਜਾ ਰਿਹਾ ਸੀ ਪਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਵਾਹਰਲਾਲ ਨੇਹਰੂ ਨੇ ਉਸਨੂੰ ਰੋਕ ਦਿੱਤਾ, ਜਿਸਦਾ ਨਤੀਜਾ ਅੱਜ ਤਕ ਭਾਰਤ ਭੁਗਤ ਰਿਹਾ ਹੈ।ਸੂਦ ਨੇ ਕਿਹਾ ਕਿ ਗਾਂਧੀ-ਨੇਹਰੂ ਪਰਿਵਾਰ ਨੇ ਸਰਦਾਰ ਪਟੇਲ ਦੀਆਂ ਉਪਲਬਧੀਆਂ ਨੂੰ ਆਪਣੇ ਉੱਤੇ ਹਾਵੀ ਨਾ ਹੋਣ ਦੇ ਲਈ ਉਨ੍ਹਾਂ ਨੂੰ ਮਰਨ ਉਪਰੰਤ ਉਚਿਤ ਸਨਮਾਨ ਨਹੀਂ ਦਿੱਤਾ। ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਯੋਗ ਸਨਮਾਨ ਦੇਂਦੇ ਹੋਏ ਉਨ੍ਹਾਂ ਦੀ ਵਿਸ਼ਾਲ ਮੂਰਤੀ ਸਥਾਪਿਤ ਕਰਵਾਈ ਹੈ ਅਤੇ ਉਨ੍ਹਾਂ ਦੀ ਜ਼ਯੰਤੀ ਨੂੰ “ਰਨ ਫ਼ਾਰ ਯੂਨਿਟੀ” — ਅਰਥਾਤ “ਏਕਤਾ ਲਈ ਸਮੂਹਕ ਦੌੜ” ਦੇ ਆਯੋਜਨ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਉਨ੍ਹਾਂ ਦਾ ਸੰਦੇਸ਼ ਪਹੁੰਚਾਉਣਾ ਸ਼ੁਰੂ ਕੀਤਾ ਹੈ। ਇਹ ਉਨ੍ਹਾਂ ਪ੍ਰਤੀ ਕ ਰਾਸ਼ਟਰ ਦੀ ਸੱਚੀ ਸ਼ਰਧਾਂਜਲੀ ਹੈ।

Comments
Post a Comment