**ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ/ਪਾਹਵਾ *ਇਹ ਕੈਂਪ ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਹਸਪਤਾਲ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ 5 ਨਵੰਬਰ ਨੂੰ ਲਗਾਇਆ ਜਾਵੇਗਾ/ਪਾਹਵਾ *ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਨਵਨੀਤ ਗੁਲਜ਼ਾਰ ਸਿੰਘ ਚਗਰ ਜਰੂਰਤ ਮੰਦ ਮਰੀਜਾਂ ਦੀ ਜਾਂਚ ਕਰਨਗੇ/ਪਾਹਵਾ *ਇਸ ਕੈਂਪ ਵਿੱਚ ਵਿਸ਼ੇਸ਼ ਸਹਿਯੋਗ ਇੰਗਲੈਂਡ ਨਿਵਾਸੀ ਇੰਦਰਜੀਤ ਸਿੰਘ ਸੰਸਾਰ ਪੁਰ ਵਾਲਿਆਂ ਦੇ ਪਰਿਵਾਰ ਦਾ ਹੈ/ਪਾਹਵਾ




ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਸੈਂਟਰ ਹਸਪਤਾਲ ਗੁਰਦੁਆਰਾ ਮਿੱਠਾ ਟਿਵਾਣਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ 5 ਨਵੰਬਰ ਨੂੰ ਸੰਸਾਰਪੁਰ  ਨਿਵਾਸੀ ਇੰਦਰਜੀਤ ਸਿੰਘ ਹੋਰਾਂ ਦੇ ਇੰਗਲੈਂਡ ਵਾਸੀ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਇਸ ਸੰਬਧੀ ਜਾਣਕਾਰੀ ਦਿੰਦਿਆ ਸ.ਪਾਹਵਾ ਹੋਰਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਨਵਨੀਤ ਗੁਲਜ਼ਾਰ ਸਿੰਘ ਚਗਰ ਹੋਰਾਂ ਵਲੋਂ ਕੈਂਪ ਵਿੱਚ ਆਏ ਜਰੂਰਤ ਮੰਦ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਜਾਣਗੀਆਂ ਤੇ ਜਿਨ੍ਹਾਂ ਮਰੀਜਾਂ ਦੇ ਅਪਰੇਸ਼ਨ ਹੋਣਗੇ ਉਹ ਨਵੀਂ ਤਕਨੀਕ ਨਾਲ ਕੀਤੇ ਜਾਣਗੇ

Comments