*ਨਿਰਮਲ ਕੁਟੀਆ ਟੂਟੋ ਮਜ਼ਾਰਾ ਵਿਖੇ ਸਲਾਨਾ ਬਰਸੀ ਤੇ ਗੁਰਮਤਿ ਸਮਾਗਮ ਨੂੰ ਸਮਰਪਿਤ ਆਰੰਭ 41 ਦਿਨਾਂ ਸੁਖਮਨੀ ਸਾਹਿਬ ਜਪ ਤਪ ਸਮਾਗਮ ਦੀ ਸਮਾਪਤੀ ਹੋਈ **ਇਸ ਮੌਕੇ ਸਮਾਗਮ ਵਿੱਚ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਵਲੋਂ ਸੁਖਮਨੀ ਸਾਹਿਬ ਤੇ ਜਪ ਤਪ ਸਮਾਗਮ ਵਿੱਚ ਸ਼ਾਮਲ ਬੀਬੀਆਂ, ਬੱਚੀਆਂ ਦਾ ਸਨਮਾਨ ਕੀਤਾ ਗਿਆ *ਸਮਾਗਮ ਉਪਰੰਤ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਅਟੁੱਟ ਵਰਤਾਇਆ ਗਿਆ **ਸਲਾਨਾ ਬਰਸੀ ਸਮਾਗਮ 20 ਤੇ 21ਨਵੰਬਰ ਕਰਵਾਏ ਜਾਣਗੇ ਜਿਨ੍ਹਾਂ ਦੌਰਾਨ 20 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ 21 ਨਵੰਬਰ ਨੂੰ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ ***ਇਨ੍ਹਾਂ ਬਰਸੀ ਸਮਾਗਮਾਂ ਨੂੰ ਸਮਰਪਿਤ ਰਾਤਰੀ ਦੀਵਾਨ 15 ਨਵੰਬਰ ਤੋਂ 6ਤੋਂ 9 ਵਜੇ ਤੱਕ ਹੋਇਆ ਕਰਨਗੇ


***ਹੁਸ਼ਿਆਰਪੁਰ/ਦਲਜੀਤ ਅਜਨੋਹਾ
ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਟੂਟੋ ਮਜ਼ਾਰਾ ਦੀ ਨਿਰਮਲ ਕੁਟੀਆਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ ਵਿਖੇ 26 ਵੇ ਮਹਾਨ ਗੁਰਮਤਿ ਸੰਤ ਸਮਾਗਮ ਤੇ ਸਲਾਨਾ ਬਰਸੀ ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜੂਦਾ ਮੁੱਖ ਗੱਦੀ ਨਸ਼ੀਨ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 41 ਦਿਨਾਂ ਸੁਖਮਨੀ ਸਾਹਿਬ ਤੇ ਜਪ ਤਪ ਸਮਾਗਮ ਜੋ 21 ਸਤੰਬਰ ਨੂੰ ਸ਼ੁਰੂ ਕੀਤੇ ਗਏ ਸਨ 31 ਅਕਤੂਬਰ ਨੂੰ ਉਨ੍ਹਾਂ ਸਮਾਗਮਾਂ ਦੀ ਸਮਾਪਤੀ ਹੋਈ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਨੇ ਸਾਂਝੇ ਤੌਰ ਤੇ ਦੱਸਿਆ ਕੇ ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਵਲੋਂ  ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕੀਤਾ ਗਿਆ ਤੇ ਬੀਬੀਆਂ ਵਲੋਂ ਕੀਤਾ ਗਿਆ  ਤੇ ਉਪਰੰਤ ਸਮਾਗਮਾਂ ਵਿੱਚ ਸ਼ਾਮਿਲ ਬੀਬੀਆਂ ਤੇ ਬੱਚੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਸ਼ਾਸਤਰੀ ਹੋਰਾਂ ਨੇ ਦੱਸਿਆ ਕਿ ਸਲਾਨਾ ਬਰਸੀ ਸਮਾਗਮ 20 ਤੇ 21 ਨਵੰਬਰ ਨੂੰ ਕਰਵਾਏ ਜਾਣਗੇ ਜਿਸ ਦੌਰਾਨ 20 ਨਵੰਬਰ ਨੂੰ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ ਤੇ 21 ਨਵੰਬਰ ਨੂੰ ਖੁੱਲ੍ਹੇ ਪੰਡਾਲ ਵਿੱਚ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਦੌਰਾਨ ਪੰਥ ਦੇ ਪ੍ਰਮੁੱਖ ਰਾਗੀ ਜਥੇ ,ਢਾਡੀ ਜਥੇ ਕੀਰਤਨੀ ਜਥੇ ਤੇ ਕਥਾ ਵਾਚਕ  ਸੰਗਤਾਂ ਨੂੰ ਗੁਰਬਾਣੀ ਕੀਰਤਨ ਢਾਡੀ ਵਾਰਾਂ ਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ

Comments